ਪੀ.ਐੱਮ ਦੀ ਸੁਰੱਖਿਆ ‘ਚ ਕਿਵੇਂ ਲੱਗੀ ਸੰਨ੍ਹ ?  ਪੰਜਾਬ ਸਰਕਾਰ ਨੇ ਬਣਾਈ ਕਮੇਟੀ

ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਿਲੇ ਚ ਸੁਰੱਖਿਆ ਦੌਰਾਨ ਲੱਗੀ ਸੰਨ੍ਹ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੇ ਯੂ ਟਰਨ ਲੈ ਲਿਆ ਹੈ.ਫਿਰੋਜ਼ਪੁਰ ਦੇ ਐੱਸ.ਐੱਸ.ਪੀ ਨੂੰ ਸੱਸਪੈਂਡ ਕਰਨ ਤੋਂ ਬਾਅਦ ਹੁਣ ਕਾਂਗਰਸ ਸਰਕਾਰ ਨੇ ਦੋ ਮੈਂਬਰੀ ਹਾਈਲੈਵਲ ਕਮੇਟੀ ਬਣਾ ਦਿੱਤੀ ਹੈ.ਰਿਟਾ.ਜਸਟੀਸ ਮਹਿਤਾਬ ਗਿੱਲ ਅਤੇ ਪ੍ਰਿਸਿੰਪਲ ਸਕੱਤਰ ਅਨੁਰਾਗ ਵਰਮਾ ਦੀ ਟੀਮ ਤਿੰਨ ਦਿਨਾਂ ਚ ਸਰਕਾਰ ਨੂੰ ਰਿਪੋਰਟ ਦੇਵੇਗੀ.

ਕਮੇਟੀ ਦੱਸੇਗੀ ਕੀ ਕਿਵੇਂ ਪ੍ਰਧਾਨ ਮੰਤਰੀ ਦੇ ਰੂਟ ‘ਤੇ ਕਿਸਾਨ ਧਰਨੇ ‘ਤੇ ਬੈਠ ਗਏ ਅਤੇ ਕਿਵੇਂ ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਿਸ ਵਿਚਕਾਰ ਤਾਲਮੇਲ ਹੋਇਆ.

ਇਸਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੈ੍ਰਸ ਕਾਨਫੰਰਸ ਕਰ ਪੰਜਾਬ ਸਰਕਾਰ ਨੂੰ ਬੇਕਸੂਰ ਦੱਸਿਆ ਸੀ.ਚੰਨੀ ਨੇ ਕਿਹਾ ਸੀ ਕੀ ਪੀ.ਐੱਮ ਦੇ ਸੜਕ ਮਾਰਗ ਰਾਹੀਂ ਜਾਣ ਦਾ ਕੋਈ ਪਲਾਨ ਨਹੀ ਸੀ.ਖੜੇ ਪੈਰ ਰੂਟ ਜਾਰੀ ਕਰ ਸੁਰੱਖਿਆ ਏਜੰਸੀਆਂ ਪ੍ਰਧਾਨ ਮੰਤਰੀ ਮੋਦੀ ਨੂੰ ਸੜਕ ਰਾਹੀਂ ਫਿਰੋਜ਼ਪੁਰ ਲੈ ਗਏ.