ਅੰਨਾ ਅੰਦੋਲਨ ਤੋਂ ਬਾਅਦ ਹੁਣ ਕਿਸਾਨ ਅੰਦੋਲਨ ਤੋਂ ਨਿਕਲ ਸਕਦੀ ਹੈ ਨਵੀਂ ਪਾਰਟੀ

ਜਲੰਧਰ-ਦਿੱਲੀ ਚ ਜਦੋਂ ਸਮਾਜ ਸੇਵੀ ਅੰਨਾ ਹਜ਼ਾਰੇ ਵਲੋਂ ਅੰਦੋਲਨ ਕੀਤਾ ਗਿਆ ਤਾਂ ਦੇਸ਼ ਇਕੱਜੁਟ ਨਜ਼ਰ ਆਇਆ,ਮੁੱਦਾ ਸੀ ਦੇਸ਼ ਭਰ ਚ ਫੈਲਿਆ ਹੋਇਆ ਭ੍ਰਿਸ਼ਟਾਚਾਰ.ਅੰਦੋਲਨ ਕਾਮਯਾਬ ਹੋਇਆਂ ਤਾਂ ਉਸ ਮੰਚ ‘ਤੇ ਬੈਠਣ ਵਾਲੇ ਬਹੁਤ ਸਾਰੇ ਲੋਕ ਵੀ ਕਾਮਯਾਬ ਹੋ ਗਏ.ਉਹ ਗੱਲ ਵਖਰੀ ਹੈ ਕੀ ਅੰਨਾ ਵਾਰ ਵਾਰ ਕਹਿੰਦੇ ਰਹੇ ਕੀ ਇੰਡੀਆ ਅਗੇਂਸਟ ਕਰੱਪਸ਼ਨ ਦੇ ਮੰਚ ਵਾਲੇ ਲੋਕ ਸਿਆਸੀ ਪਾਰਟੀਆਂ ਨੂੰ ਜੁਆਂਇਨ ਨਹੀਂ ਕਰਣਗੇ.ਪਰ ਅਜਿਹਾ ਨਹੀਂ ਹੋਇਆ,ਲਾਈਮਲਾਈਟ ਦਾ ਸਵਾਦ ਲੈ ਚੁੱਕੇ ਸਮਾਜ ਸੇਵੀ ਝੱਟ ਹੀ ਨੇਤਾ ਬਣ ਗਏ.ਦਾਅਵਾ ਕੀਤਾ ਗਿਆ ਕੀ ਦੇਸ਼ ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਬੁੱਧੀਜੀਵੀਆਂ ਨੂੰ ਅੱਗੇ ਆਉਣਾ ਪਵੇਗਾ.ਪਾਰਟੀ ਬਣੀ ਉਹ ਵੀ ਆਮ ਆਦਮੀ ਦੇ ਨਾਂ ਦੇ ਨਾਲ,ਸਰਕਾਰ ਵੀ ਬਣੀ.ਅੰਨਾ ਹਜ਼ਾਰੇ ਕਿੱਥੇ ਨੇ ਇਹ ਤਾਂ ਪਤਾ ਨਹੀਂ ਪਰ ਉਨ੍ਹਾਂ ਦੀ ਗੱਲ ਨਾ ਮੰਨ ਕੇ ਸਿਆਸੀ ਪਾਰਟੀ ਬਨਾਉਣ ਵਾਲਾ ਖਾਸ ਸ਼ਖਸ ਅਰਵਿੰਦ ਕੇਜਰੀਵਾਲ ਅੱਜਕਲ੍ਹ ਦਿੱਲੀ ਦਾ ਮੁੱਖ ਮੰਤਰੀ ਹੈ.ਦੇਸ਼ ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਲਈ ਉਹ ਦੋ ਤਿੰਨ ਸੂਬਿਆਂ ਚ ਸਰਗਰਮ ਨੇ.

ਇੱਥੇ ਕੇਜਰੀਵਾਲ ਦੀ ਚਰਚਾ ਇਸ ਲਈ ਨਹੀਂ ਕੀਤੀ ਜਾ ਰਹੀ ਕੀ ਆਮ ਆਦਮੀ ਪਾਰਟੀ ਵੱਖ ਵੱਖ ਸਰਵੇ ਚ ਪੰਜਾਬ ਦੀ ਸੱਤਾ ‘ਤੇ ਕਾਬਿਜ਼ ਨਜ਼ਰ ਆ ਰਹੀ ਹੈ.ਚਰਚਾ ਇਸ ਲਈ ਹੋ ਰਹੀ ਹੈ ਕੀ ਅੰਨਾ ਅੰਦੋਲਨ ਤੋਂ ਬਾਅਦ ਦੇਸ਼ ਨੇ ਇਕ ਹੋਰ ਵੱਡਾ ਅੰਦੋਲਨ ਕਿਸਾਨ ਅੰਦੋਲਨ ਵੇਖਿਆ ਹੈ.ਸਿਆਸੀ ਪਾਰਟੀਆਂ ਦੀ ਨਜ਼ਰ ਇਸ ਅੰਦੋਲਨ ਦੇ ਮੁੱਖ ਚਿਹਰਿਆਂ ‘ਤੇ ਹੈ.ਬਲਬੀਰ ਸਿੰਘ ਰਾਜੇਵਾਲ ਇਨ੍ਹਾਂ ਚ ਪ੍ਰਮੁੱਖ ਹਨ.ਕਾਫੀ ਦੇਰ ਤੋਂ ਗੱਲ ਬਾਹਰ ਆ ਰਹੀ ਹੈ ਆਮ ਆਦਮੀ ਪਾਰਟੀ ਰਾਜੇਵਾਲ ਨਾਲ ਰਾਬਤਾ ਬਣਾਏ ਬੈਠੀ ਹੈ.ਇਹ ਵੀ ਸੁਣਿਆਂ ਜਾ ਚੁੱਕਿਆ ਹੈ ਕੀ ਕੇਜਰੀਵਾਲ ਉਨ੍ਹਾਂ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਬਨਾਉਣ ਦੀ ਫਿਰਾਕ ਚ ਹਨ.ਗੱਲ ਹੋ ਚੁੱਕੀ ਹੈ ਜਾਂ ਨਹੀਂ ਇਹ ਅਜੇ ਤਕ ਸਪਸ਼ਟ ਨਹੀਂ ਹੈ.ਰਾਜੇਵਾਲ ਖੁਦ ਇਸ ਤੇ ਕੋਈ ਸਾਫ ਸਾਫ ਜਿਹਾ ਜਵਾਬ ਨਹੀਂ ਦੇ ਰਹੇ.

ਪਰ ਰਾਜੇਵਾਲ ਗੱਲਾਂ ਗੱਲਾਂ ਚ ਇਹ ਇਸ਼ਾਰਾ ਕਾਫੀ ਵਾਰ ਕਰ ਗਏ ਹਨ ਕੀ ਸਿਆਸ ਚ ਐਂਟਰੀ ਨੂੰ ਲੈ ਕੇ ਕਿਸਾਨ ਨੇਤਾ ਆਪਸ ਚ ਬੈਠਕ ਕਰਣਗੇ.ਜਿਸ ਨੇਤਾ ਨੇ ਵੀ ਸਿਆਸਤ ਜੁਆਇਨ ਕਰਨੀ ਹੋਵੇਗੀ ਉਹ ਉਸਦੀ ਜਾਣਕਾਰੀ ਪਹਿਲਾਂ ਹੀ ਸਾਂਝੀ ਕਰੇਗਾ ਜਾਂ ਉਹ ਵਿਅਕਤੀ ਹੁਣ ਤੋਂ ਹੀ ਸੰਯੁਕਤ ਮੋਰਚੇ ਤੋਂ ਲਾਂਭੇ ਹੋ ਜਾਵੇ.

ਇਸ ਸੱਭ ਦੇ ਦੌੌਰਾਨ ਚਰਚਾ ਹੁਣ ਇਹ ਵੀ ਛਿੜ ਰਹੀ ਹੈ ਕੀ ਸਿਆਸੀ ਪਾਰਟੀਆਂ ਦੇ ਸੱਦੇ ਅਤੇ ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਲਬਾਲਬ ਕਿਸਾਨ ਹੁਣ ਆਪ ਵੱਖਰੀ ਪਾਰਟੀ ਬਨਾਉਣ ਦੀ ਸੋਚ ਰਹੇ ਹਨ.ਇਸ ਨਾਲ ਕਿਸਾਨ ਸਿਆਸਤ ਚ ਵੀ ਆ ਜਾਣਗੇ ਅਤੇ ਰਿਵਾੲਤੀ ਪਾਰਟੀਆਂ ਤੋਂ ਵੀ ਦੂਰੀ ਬਣੀ ਰਹੇਗੀ.ਚਰਚਾ ਇਹ ਵੀ ਹੈ ਕੀ ਕਿਸਾਨਾਂ ਵਲੋ ਆਮ ਆਦਮੀ ਪਾਰਟੀ ਨਾਲ ਕੁੱਝ ਸੀਟਾਂ ‘ਤੇ ਰਜ਼ਾਮੰਦੀ ਦੀ ਵੀ ਗੱਲ ਹੋ ਸਕਦੀ ਹੈ,ਫਿਲਹਾਲ ਇਹ ਚਰਚਾਵਾਂ ਨੇ ਸੱਚਾਈ ਕੁੱਝ ਦਿਨਾਂ ਤਕ ਸਾਫ ਹੋਵੇਗੀ.