● On air now · ਟੀਵੀ ਪੰਜਾਬ

Punjabi News · Since 2013

Breaking

ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ Online News Act ਨੂੰ ਰੱਦ ਜਾਂ ਬਦਲਣ ਦੀ ਸੰਭਾਵਨਾ

ਓਟਾਵਾ — ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਇਸ਼ਾਰਾ ਦਿੱਤਾ ਕਿ ਉਹ Online News Act (C-18) ਨੂੰ ਰੱਦ ਜਾਂ ਬਦਲਣ ਬਾਰੇ ਵਿਚਾਰ ਕਰ ਰਹੇ ਹਨ, ਤਾਂ ਜੋ ਸਥਾਨਕ ਖ਼ਬਰਾਂ ਦੀ ਪਹੁੰਚ ਜ਼ਿਆਦਾ ਤੇਜ਼ ਅਤੇ ਵਿਆਪਕ ਹੋ ਸਕੇ।…


ਓਟਾਵਾ — ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਇਸ਼ਾਰਾ ਦਿੱਤਾ ਕਿ ਉਹ Online News Act (C-18) ਨੂੰ ਰੱਦ ਜਾਂ ਬਦਲਣ ਬਾਰੇ ਵਿਚਾਰ ਕਰ ਰਹੇ ਹਨ, ਤਾਂ ਜੋ ਸਥਾਨਕ ਖ਼ਬਰਾਂ ਦੀ ਪਹੁੰਚ ਜ਼ਿਆਦਾ ਤੇਜ਼ ਅਤੇ ਵਿਆਪਕ ਹੋ ਸਕੇ। ਉਨ੍ਹਾਂ ਨੇ ਵੈਸਟ ਕੇਲੋਨਾ (ਬ੍ਰਿਟਿਸ਼ ਕੋਲੰਬੀਆ) ‘ਚ ਸਾਫਟਵੁਡ ਲੱਕੜ ਉਦਯੋਗ ਲਈ $1 ਬਿਲੀਅਨ ਤੋਂ ਵੱਧ ਦੀ ਲੋਨ ਗਰੰਟੀ ਅਤੇ ਲੰਬੀ ਮਿਆਦ ਵਾਲੀਆਂ ਸਹਾਇਤਾਵਾਂ ਦੇ ਐਲਾਨ ਦੌਰਾਨ ਇਸ ਗੱਲ ਵੱਲ ਇਸ਼ਾਰਾ ਕੀਤਾ।
ਨਿਊਜ਼ ਕਾਨਫਰੰਸ ਦੀ ਸ਼ੁਰੂਆਤ ‘ਚ ਕਾਰਨੀ ਨੇ ਇਸ ਗਰਮੀ ਦੇ ਮੌਸਮ ਦੌਰਾਨ ਭਿਆਨਕ ਜੰਗਲ ਦੀਆਂ ਅੱਗਾਂ ਦੀ ਗੰਭੀਰਤਾ ਦਾ ਜ਼ਿਕਰ ਕੀਤਾ, ਜਿਸ ਵਿੱਚ ਇੱਕ ਨੇ ਹਾਲ ਹੀ ‘ਚ ਵੈਸਟ ਕੇਲੋਨਾ ‘ਚ ਲਗਭਗ 400 ਪ੍ਰਾਪਰਟੀਜ਼ ਨੂੰ ਖਾਲੀ ਕਰਵਾਉਣ ਲਈ ਮਜਬੂਰ ਕਰ ਦਿੱਤਾ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਸਰਕਾਰ C-18 ਦੀ ਥਾਂ ਕੋਈ ਹੋਰ ਵਿਕਲਪ ਲਿਆਉਣ ਜਾਂ ਇਸਨੂੰ ਪੂਰੀ ਤਰ੍ਹਾਂ ਰੱਦ ਕਰਨ ਬਾਰੇ ਸੋਚ ਰਹੀ ਹੈ, ਤਾਂ ਉਨ੍ਹਾਂ ਨੇ ਕਿਹਾ ਕਿ ਇਹ “ਸਥਾਨਕ ਮੀਡੀਆ ਦੀ ਪਹੁੰਚ ਨੂੰ ਸੁਧਾਰਨ ਦੇ ਸੰਦਰਭ” ‘ਚ ਸਰਕਾਰ ਦੀ ਸੋਚ ਦਾ ਹਿੱਸਾ ਹੈ।
ਕਾਰਨੀ ਨੇ ਕਿਹਾ, “ਇਹ ਸਰਕਾਰ ਸਥਾਨਕ ਖ਼ਬਰਾਂ ਦੀ ਮਹੱਤਤਾ ਨੂੰ ਮੰਨਦੀ ਹੈ ਅਤੇ ਇਹ ਯਕੀਨੀ ਬਣਾਉਣ ਲਈ ਸਾਰੀਆਂ ਸੰਭਾਵਨਾਵਾਂ ਦੀ ਖੋਜ ਕਰੇਗੀ ਕਿ ਇਨ੍ਹਾਂ ਦੀ ਪਹੁੰਚ ਜਲਦੀ ਅਤੇ ਵਿਆਪਕ ਹੋਵੇ।”
ਪ੍ਰਧਾਨ ਮੰਤਰੀ ਦਫਤਰ ਵਲੋਂ ਇਹ ਨਹੀਂ ਦੱਸਿਆ ਗਿਆ ਕਿ ਉਹ ਕਿਹੜੇ ਢੰਗਾਂ ਦੀ ਜਾਂਚ ਕਰ ਰਹੇ ਹਨ।
Meta, ਜਿਸ ਨੇ ਦੋ ਸਾਲ ਪਹਿਲਾਂ C-18 ਦੇ ਜਵਾਬ ਵਜੋਂ Facebook ਅਤੇ Instagram ‘ਤੇ ਕੈਨੇਡੀਅਨ ਨਿਊਜ਼ ਆਰਟਿਕਲਾਂ ਨੂੰ ਬੈਨ ਕਰ ਦਿੱਤਾ ਸੀ, ਇਹ ਦਲੀਲ ਕਰਦੀ ਰਹੀ ਹੈ ਕਿ ਉਹ ਨਿਊਜ਼ ਤੋਂ ਕੋਈ ਲਾਭ ਨਹੀਂ ਲੈਂਦੇ, ਬਲਕਿ ਨਿਊਜ਼ ਸੰਸਥਾਵਾਂ ਨੂੰ ਹੀ ਵਾਧਾ ਮਿਲਦਾ ਹੈ।
ਦੂਜੇ ਪਾਸੇ, Google ਨੇ ਨਿਊਜ਼ ਪਬਲਿਸ਼ਰਾਂ ਨਾਲ $100 ਮਿਲੀਅਨ ਡਾਲਰ ਦਾ ਸਾਲਾਨਾ ਸਮਝੌਤਾ ਕੀਤਾ।
2023 ‘ਚ, ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ Meta ‘ਤੇ ਇਲਜ਼ਾਮ ਲਾਇਆ ਕਿ ਉਹ ਮੁਨਾਫੇ ਨੂੰ ਲੋਕਾਂ ਦੀ ਸੁਰੱਖਿਆ ਤੋਂ ਵੱਧ ਤਰਜੀਹ ਦੇ ਰਹੀ ਹੈ, ਖਾਸ ਕਰਕੇ ਜਦੋਂ ਜੰਗਲ ਦੀਆਂ ਅੱਗਾਂ ਦੌਰਾਨ ਤਾਜ਼ਾ ਖ਼ਬਰਾਂ ਦੀ ਲੋੜ ਸੀ।
ਕਾਰਨੀ ਨੇ ਇਹ ਵੀ ਦੁਹਰਾਇਆ ਕਿ ਉਹ CBC/Radio-Canada ਨੂੰ ਵਧੇਰੇ $150 ਮਿਲੀਅਨ ਸਾਲਾਨਾ ਫੰਡ ਦੇਣ ਅਤੇ ਇਸ ਦੀ ਗਵਰਨੈਂਸ ਚੰਗੀ ਕਰਨ ਦੇ ਵਾਅਦੇ ‘ਤੇ ਕਾਇਮ ਹਨ, ਤਾਂ ਜੋ ਇਹ ਸੰਕਟ ਦੇ ਸਮੇਂ ਵਿੱਚ ਨਿਰਪੱਖ ਅਤੇ ਤੁਰੰਤ ਸਥਾਨਕ ਜਾਣਕਾਰੀ ਦੇ ਸਕੇ।


Filed under