ਕੋਰੋਨਾ ਦੀ ਵਾਪਸੀ ਤੋਂ ਅਲਰਟ ਹੋਇਆ ਪੰਜਾਬ, ਖਿੱਚ ਲਈ ਤਿਆਰੀ

ਚੰਡੀਗੜ੍ਹ- ਚੀਨ ਅਤੇ ਅਮਰੀਕਾ ਚ ਕੋਰੋਨਾ ਦੀ ਵਾਪਸੀ ਦੀ ਖਬਰਾਂ ਤੋਂ ਬਾਅਦ ਭਾਰਤ ਸਰਕਾਰ ਵੀ ਸਜਗ ਹੋ ਗਈ ਹੈ । ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਹਿਦਾਇਤਾਂ ਤੋਂ ਬਾਅਦ ਪੰਜਾਬ ਦੀ ‘ਆਪ’ ਸਰਕਾਰ ਨੇ ਵੀ ਕਮਰ ਕੱਸ ਲਈ ਹੈ ।ਇਸਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਤਿਆਰੀ ਕਰ ਲਈ ਹੈ ।

ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਮੀਡੀਆ ਨੂੰ ਜਾਰੀ ਬਿਆਨ ਚ ਕਿਹਾ ਕਿ ਕੋਰੋਨਾ ਦੇ ਸੰਭਾਵਿਤ ਖਤਰੇ ਨੂੰ ਵੇਖਦਿਆਂ ਹੋਇਆ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਵਲੋਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ । ਜਿਸਦੇ ਚਲਦਿਆਂ ਸਿਹਤ ਵਿਭਾਗ ਪੂਰੀ ਤਰ੍ਹਾਂ ਅਲਰਟ ਹਨ ।ਸੂਬੇ ਭਰ ਚ ਦੇਖਭਾਲ ਕੇਂਦਰ ਚਾਲੂ ਕਰ ਦਿੱਤੇ ਗਏ ਹਨ । ਹਰ ਸ਼ਹਿਰ ਦੇ ਹਸਪਤਾਲਾਂ ਚ ਬੈੱਡਾਂ ਦੀ ਗਿਣਤੀ ਅਤੇ ਲਿਕਵਿਡ ਆਕਸੀਜਨ ਦੀ ਤਿਆਰੀ ਕਰ ਲਈ ਹੈ ।ਪੰਜਾਬ ਸਰਕਾਰ ਅਜਿਹੀ ਸਤਿਤੀ ਨੂੰ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ।

ਜੌੜਾਮਾਜਰਾ ਨੇ ਕਿਹਾ ਕਿ ਫਿਲਹਾਲ ਪੂਰੇ ਸੂਬੇ ਚ ਸਿਰਫ 9 ਐਕਟਿਵ ਕੇਸ ਹਨ ।ਹੁਣ ਤੱਕ 2 ਕਰੋੜ ਤੋਂ ਵੱਧ ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ । ਸਾਰੇ ਹਸਪਤਾਲਾਂ ਨੂੰ ਸੈਂਪਲਿੰਗ ਤੇਜ਼ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ।