● On air now · ਟੀਵੀ ਪੰਜਾਬ

Punjabi News · Since 2013

Breaking

ਕੈਪਟਨ ਚਲਾਉਣਗੇ ਚੋਣਾਂ ਚ ਹਾਕੀ,ਚੋਣ ਕਮਿਸ਼ਨ ਨੇ ਜਾਰੀ ਕੀਤਾ ਨਿਸ਼ਾਨ

ਚੰਡੀਗੜ੍ਹ- ਕੈਪਟਨ ਅਮਰਿੰਦਰ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੂੰ ਚੋਣ ਨਿਸ਼ਾਨ ਮਿਲ ਗਿਆ ਹੈ.ਚੋਣ ਕਮਿਸ਼ਨ ਨੇ ਕੈਪਟਨ ਨੂੰ ਹਾਕੀ ਅਤੇ ਗੇਂਦ ਦਾ ਨਿਸ਼ਾਨ ਅਲਾਟ ਕੀਤਾ ਹੈ.ਹੁਣ ਕੈਪਟਨ ਦੇ ਉਮੀਦਵਾਰ ਇਸ ਨਿਸ਼ਾਨ ‘ਤੇ ਚੋਣ ਲੜਣਗੇ.ਕੈਪਟਨ ਭਾਜਪਾ ਅਤੇ ਸ਼੍ਰੌਮਣੀ ਅਕਾਲੀ ਦਲ ਸੰਯੁਕਤ…


ਚੰਡੀਗੜ੍ਹ- ਕੈਪਟਨ ਅਮਰਿੰਦਰ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਨੂੰ ਚੋਣ ਨਿਸ਼ਾਨ ਮਿਲ ਗਿਆ ਹੈ.ਚੋਣ ਕਮਿਸ਼ਨ ਨੇ ਕੈਪਟਨ ਨੂੰ ਹਾਕੀ ਅਤੇ ਗੇਂਦ ਦਾ ਨਿਸ਼ਾਨ ਅਲਾਟ ਕੀਤਾ ਹੈ.ਹੁਣ ਕੈਪਟਨ ਦੇ ਉਮੀਦਵਾਰ ਇਸ ਨਿਸ਼ਾਨ ‘ਤੇ ਚੋਣ ਲੜਣਗੇ.ਕੈਪਟਨ ਭਾਜਪਾ ਅਤੇ ਸ਼੍ਰੌਮਣੀ ਅਕਾਲੀ ਦਲ ਸੰਯੁਕਤ ਨਾਲ ਮਿਲ ਕੇ ਚੋਣ ਲੜ ਰਹੇ ਹਨ.ਹਾਲਾਂਕਿ ਅਜੇ ਤੱਕ ਕੈਪਟਨ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ.ਤਿੰਨ ਧਿਰਾਂ ਵਲੋਂ ਤਿੰਂ ਮੈਂਭਰੀ ਕਮੇਟੀ ਬਣਾਈ ਗਈ ਹੈ ਜੋਕਿ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ‘ਤੇ ਮੰਥਨ ਕਰ ਸੀਟਾਂ ਦੀ ਵੰਡ ਕਰੇਗੀ.ਕੈਪਟਨ ਕਹਿ ਚੁੱਕੇ ਹਨ ਕੀ ਜੇਤੂ ਉਮੀਦਵਾਰ ਨੂੰ ਹੀ ਟਿਕਟ ਦਿੱਤੀ ਜਾਵੇਗੀ ਫਿਰ ਚਾਹੇ ਉਹ ਕਿਸੇ ਵੀ ਪਾਰਟੀ ਦਾ ਕਿਉਂ ਨਾ ਹੋਵੇ.ਪਰ ਇਹ ਸਾਫ ਹੈ ਕੀ ਭਾਜਪਾ ਇਸ ਗਠਜੋੜ ਚ ਵੱਡੀ ਭੂਮਿਕਾ ਚ ਉਤਰੇਗੀ.ਜਦਕਿ ਕੈਪਟਨ ਅਤੇ ਢੀਂਡਸਾ ਗਰੁੱਪ ਦੇ ਖਾਤੇ ਚ ਘੱਟ ਹੀ ਸੀਟਾਂ ਨਜ਼ਰ ਆਉਣਗੀਆਂ.


Filed under