ਅਦਿੱਤਯ ਐਲ1 ਦੀ ਲਾਂਚ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਸ੍ਰੀਹਰੀਕੋਟਾ ਲਈ ਰਵਾਨਾ

ਡੈਸਕ- ਪੀ.ਐਸ.ਐਲ.ਵੀ.-ਸੀ 57 ਅਦਿੱਤਯ ਐਲ1 ਦੀ ਲਾਂਚ ਦੇ ਗਵਾਹ ਬਣਨ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਅੱਜ ਸ੍ਰੀਹਰੀਕੋਟਾ ਲਈ ਰਵਾਨਾ ਹੋ ਗਏ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਸ਼ਨੀਵਾਰ ਨੂੰ ਮਿਸ਼ਨ ਸੂਰਜ ਭਾਵ ਆਦਿਤਿਆ ਐਲ-1 ਦੀ ਸ਼ੁਰੂਆਤ ਦੇ ਗਵਾਹ ਹੋਣਗੇ। ਇਸ ਦੇ ਲਈ ਸਕੂਲ ਆਫ ਐਮੀਨੈਂਸ ਦੇ 23 ਵਿਦਿਆਰਥੀ ਸ਼੍ਰੀਹਰੀਕੋਟਾ ਗਏ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਨੇਕਿਹਾਕਿ ਵਿਦਿਆਰਥੀਆਂ ਲਈ ਇਹ ਬਿਲਕੁਲ ਨਵਾਂ ਤਜਰਬਾ ਹੋਵੇਗਾ। ਉਹ ਜਿਹੜੀਆਂ ਚੀਜ਼ਾਂ ਬਾਰੇ ਕਿਤਾਬਾਂ, ਮੀਡੀਆ ਜਾਂ ਇੰਟਰਨੈਟ ‘ਤੇ ਪੜ੍ਹਦਾ ਹੈ, ਉਹ ਜਾ ਕੇ ਉਨ੍ਹਾਂ ਨੂੰ ਨੇੜੇ ਤੋਂ ਦੇਖੇਗਾ।

ਇਸਤੋਂ ਇਲਾਵਾ ਬੈਂਸ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸਰੋ ਵੱਲੋਂ ਜੋ ਵੀ ਲਾਂਚ ਕੀਤਾ ਜਾਵੇਗਾ, ਉਸ ਵਿੱਚ ਸੂਬੇ ਦੇ ਸਕੂਲਾਂ ਦੇ ਵਿਦਿਆਰਥੀ ਭਾਗ ਲੈਣਗੇ। ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਹੁਣ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਨਾ ਸਿਰਫ਼ ਪੜ੍ਹਾਇਆ ਜਾਂਦਾ ਹੈ, ਸਗੋਂ ਉਨ੍ਹਾਂ ਨੂੰ ਚੀਜ਼ਾਂ ਦਾ ਪ੍ਰੈਕਟੀਕਲ ਗਿਆਨ ਵੀ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਲਈ ਵਿਦਿਅਕ ਅਤੇ ਉਦਯੋਗਿਕ ਟੂਰ ਕਰਵਾਏ ਜਾਂਦੇ ਹਨ। ਇਸ ਲੜੀ ਤਹਿਤ ਸਕੂਲ ਆਫ਼ ਐਮੀਨੈਂਸ ਦੇ 23 ਵਿਦਿਆਰਥੀਆਂ ਨੂੰ ਇਸਰੋ ਹੈੱਡਕੁਆਰਟਰ ਸ੍ਰੀਹਰੀਕੋਟਾ ਭੇਜਿਆ ਜਾ ਰਿਹਾ ਹੈ। ਇਸ ਦੇ ਲਈ ਸਿੱਖਿਆ ਵਿਭਾਗ ਦੀ ਤਰਫੋਂ ਇਸਰੋ ਨਾਲ ਇਕ ਸਮਝੌਤਾ ਕੀਤਾ ਗਿਆ ਹੈ।

ਇਨ੍ਹਾਂ ਬੱਚਿਆਂ ਦੇ ਟੂਰ ‘ਤੇ ਹੋਣ ਵਾਲਾ ਸਾਰਾ ਖਰਚਾ ਵੀ ਸਿੱਖਿਆ ਵਿਭਾਗ ਵੱਲੋਂ ਚੁੱਕਿਆ ਜਾਵੇਗਾ। ਯਾਦ ਰਹੇ ਕਿ ਇਹ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਵਿਦਿਆਰਥੀਆਂ ਨੇ ਚੰਦਰਯਾਨ-3 ਅਤੇ PSLB-56 ਦੇ ਲਾਂਚ ਨੂੰ ਦੇਖਿਆ ਸੀ। ਇਸ ਦੇ ਨਾਲ ਹੀ ਰਾਜ ਦੇ ਅਧਿਆਪਕਾਂ ਨੂੰ ਸਿੰਗਾਪੁਰ ਅਤੇ ਆਈਆਈਐਮ ਅਹਿਮਦਾਬਾਦ ਤੋਂ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਅਧਿਆਪਨ ਦੇ ਨਵੇਂ ਤਰੀਕੇ ਅਤੇ ਪ੍ਰਬੰਧਨ ਹੁਨਰ ਸਿਖਾਇਆ ਜਾ ਸਕੇ। ਹੁਣ ਤੱਕ ਅਧਿਆਪਕਾਂ ਦੇ ਪੰਜ ਬੈਚਾਂ ਦੀ ਸਿਖਲਾਈ ਮੁਕੰਮਲ ਹੋ ਚੁੱਕੀ ਹੈ।