ਡੇਰਾ,ਦਲਿਤ ਸਭ ਫੇਲ੍ਹ,ਝਾੜੂ ਨੇ ਬਣਾਈ ਲੀਡਰਾਂ ਦੀ ‘ਰੇਲ’

ਜਲੰਧਰ- ਪੰਜਾਬ ਦੀਆਂ ਚੋਣਾ ਚ ਪੰਜਾਬ ਦੀ ਜਨਤਾ ਨੇ ਜਿਸ ਤਰ੍ਹਾਂ ‘ਆਪ’ ਨੂੰ ਫਤਵਾ ਦਿੱਤਾ ਹੈ ਉਸ ਤੋਂ ਇਹ ਤਸਵੀਰ ਸਾਫ ਹੋ ਗਈ ਹੈ ਕਿ ਇਸ ਵਾਰ ਸਿਆਸੀ ਪਾਰਟੀਆਂ ਦਾ ਕੋਈ ਵੀ ਤੀਰ ਨਹੀਂ ਚੱਲਿਆ.ਡੇਰੇ ਦੀ ਵੋਟ ਹੋਵੇ ਜਾਂ ਫਿਰ ਦਲਿਤ ਕਾਰਡ,ਪੰਜਾਬ ਦੀ ਜਨਤਾ ਨੇ ਬਦਲਾਅ ਦੇ ਫੈਕਟਰ ਦਾ ਬਟਨ ਦਬਾ ਕੇ ਰਿਵਾਇਤੀ ਪਾਰਟੀਆਂ ਦੀ ਨੱਸ ਦੱਬ ਦਿੱਤੀ ਹੈ.ਹਾਲਾਂਕਿ ਚੋਣਾਂ ਤੋਂ ਪਹਿਲੀ ਖਿਚੜੀ ਸਰਕਾਰ ਦੀ ਗੱਲ ਕੀਤੀ ਜਾ ਰਹੀ ਸੀ ਪਰ ਪੰਜਾਬੀਆਂ ਨੇ ਇਤਿਹਾਸ ਨੂੰ ਦੁਹਰਾਉਂਦਿਆਂ ਹੋਇਆਂ ਇਕੋ ਹੀ ਪਾਰਟੀ ਨੂੰ ਫਤਵਾ ਦਿੱਤਾ ਹੈ.
ਟਿਕਟਾਂ ਦੀ ਵੰਡ ਤੋਂ ਲੈ ਕੇ ਚੋਣ ਮੈਨੀਫੇਸਟੋ ਤਕ ਨੂੰ ਜਾਤ ਅਤੇ ਧਰਮ ਦੇ ਨਾਲ ਜੋੜਿਆ ਗਿਆ.ਇੱਥੋਂ ਕਿ ਕਈ ਐਲਾਨ ਖਾਸ ਵਰਗ ਨੂੰ ਲੈ ਕੇ ਕੀਤੇ ਗਏ.ਪਰ ਪੰਜਾਬ ਦੀ ਜਨਤਾ ਨੇ ਨਵੇਂ ਲੀਡਰਾਂ ਦੀ ਨਵੀਂ ਸਰਕਾਰ ਨੂੰ ਮੌਕਾ ਦਿੱਤਾ.
ਕਾਂਗਰਸ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਦੇ ਰੂਪ ਚ ਦਲਿਤ ਫੇਸ ਲਿਆ ਕੇ ਦਲਿਤ ਵੋਟ ਬੈਂਕ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ.ਨਸ਼ੇ ਦੇ ਮਾਮਲੇ ਚ ਬਿਕਰਮ ਮਜੀਠੀਆ ਨੂੰ ਅੰਦਰ ਕਰ ਅਤੇ ਬੇਅਦਬੀ ਦੀਆਂ ਫਾਇਲਾਂ ਖੁੱਲਵਾ ਕੇ ਸਿੱਖ ਸੰਗਤ ਨੂੰ ਲੁਭਾਉਣ ਦੀ ਰੱਜ ਕੇ ਕੋਸ਼ਿਸ਼ ਕੀਤੀ.ਪਰ ਆਖਿਰੀ ਵਕਤ ਚ ਕਾਂਗਰਸ ਵਲੋਂ ਕੀਤੀ ਗਈ ਕੋਸ਼ਿਸ਼ ਬੇਕਾਰ ਗਈ.