ਮਨੀਕਰਨ ਸਾਹਿਬ ‘ਚ ਪੰਜਾਬੀ ਨੌਜਵਾਨਾ ਦੀ ਗੁੰਡਾਗਰਦੀ, ਕੀਤੀ ਭੰਨਤੋੜ

ਡੈਸਕ- ਪੰਜਾਬ ਤੋਂ ਹਿਮਾਚਲ ਜਾਣ ਵਾਲੇ ਸੈਲਾਨੀਆਂ ਦੀ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਹਿਮਾਚਲ ਪੁਲਸ ਉਨ੍ਹਾਂ ਨਾਲ ਸਹਿ ਵਰਤਾਰਾ ਨਹੀਂ ਕਰਦੀ। ਇੱਥੋਂ ਤਕ ਦੇ ਦੁਕਾਨਦਾਰ ਅਤੇ ਹੋਟਲਾਂ ਵਾਲੇ ਵੀ ਪੰਜਾਬੀਆਂ ਨਾਲ ਆਮ ਟੂਰਿਸਟਾਂ ਵਾਂਗ ਡੀਲ ਨਹੀਂ ਕਰਦੇ, ਖਾਸਕਰ ਨੌਜਵਾਨਾਂ ਨਾਲ । ਪਰ ਹੁਣ ਜੋ ਮਨੀਕਰਨ ਸਾਹਿਬ ਤੋਂ ਜੋ ਖਬਰ ਆਈ ਹੈ, ਉਹ ਇਹ ਸਾਬਿਤ ਕਰਦੀ ਹੈ ਕਿ ਪੰਜਾਬੀ ਨੌਜਵਾਨਾਂ ਨਾਲ ਅਜਿਹਾ ਕਿਉਂ ਹੁੰਦਾ ਹੈ । ਪੰਜਾਬ ਤੋਂ ਮਨੀਕਰਨ ਪਹੁੰਚੇ ਨੌਜਵਾਨਾਂ ਵੱਲੋਂ ਕੀਤੀ ਗਈ ਗੁੰਡਾਗਰਦੀ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਨੌਜਵਾਨ ਤਲਵਾਰਾਂ ਲਹਿਰਾ ਰਹੇ ਹਨ ਤੇ ਵਾਹਨਾਂ ਦੀ ਭੰਨਤੋੜ ਕੀਤੀ ਜਾ ਰਹੀ ਹੈ।

ਇਹ ਮਾਮਲਾ ਬੀਤੀ ਰਾਤ ਦਾ ਦੱਸਿਆ ਜਾ ਰਿਹਾ ਹੈ। ਇਹ ਲੋਕ ਇਥੇ ਦਰਸ਼ਨ ਕਰਨ ਲਈ ਆਏ ਸਨ। ਪੰਜਾਬ ਦੇ ਡੀਜੀਪੀ ਨੇ ਇਸ ਮਾਮਲੇ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਤੇ ਇਸ ਘਟਨਾ ਬਾਰੇ ਜਾਣਕਾਰੀ ਲਈ ਹੈ। ਇਸ ਸਬੰਧੀ ਪੁਲਿਸ ਨੇ ਮਾਮਲਾ ਵੀ ਦਰਜ ਕੀਤਾ ਹੈ। ਪੰਜਾਬ ਪੁਲਿਸ ਨਾਲ ਵੀ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਇਨ੍ਹਾਂ ਨੌਜਵਾਨਾਂ ਦੀ ਪਛਾਣ ਅਜੇ ਨਹੀਂ ਕੀਤੀ ਜਾ ਸਕੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਪੰਜਾਬ ਤੋਂ ਇਥੇ ਦਰਸ਼ਨ ਕਰਨ ਆਏ ਸਨ।

ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਇਥੇ ਕਿਸੇ ਝਗੜੇ ਪਿੱਛੋਂ ਨੌਜਵਾਨ ਭੜਕ ਗਏ ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਘਰਾਂ ਦੇ ਸ਼ੀਸ਼ੇ ਵੀ ਤੋੜੇ ਗਏ। ਇਸ ਦੌਰਾਨ ਕੁਝ ਸਥਾਨਕ ਲੋਕਾਂ ਨੂੰ ਸੱਟਾਂ ਵੱਜਣ ਦੀ ਵੀ ਖਬਰ ਹੈ।