● On air now · ਟੀਵੀ ਪੰਜਾਬ

Punjabi News · Since 2013

Breaking

ਪੰਜਾਬ ਵਿਚ ਪਏ ਮੀਂਹ ਨਾਲ ਗਰਮੀ ਤੋਂ ਰਾਹਤ, ਗੜੇਮਾਰੀ ਨੇ ਠਾਰਿਆ ਧਰਤੀ ਦਾ ਤਪਦਾ ਸੀਨਾ

ਟੀਵੀ ਪੰਜਾਬ ਬਿਊਰੋ-ਪੰਜਾਬ ਵਿਚ ਪਿਛਲੇ ਕਈ ਦਿਨਾਂ ਗਰਮੀ ਕਾਰਨ ਹਾਹਾਕਾਰ ਮੱਚੀ ਹੋਈ ਸੀ। ਪੰਜਾਬ ਵਾਸੀਆਂ ਨੂੰ ਗਰਮੀ ਦੇ ਇਸ ਕਹਿਰ ਤੋਂ ਕਈ ਇਲਾਕਿਆਂ ਵਿਚ ਪਏ ਮੀਂਹ ਨੇ ਰਾਹਤ ਦਿਵਾਈ । ਇਸ ਦੇ ਨਾਲ ਨਾਲ ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਲੱਗਦੇ ਕਈ…


ਟੀਵੀ ਪੰਜਾਬ ਬਿਊਰੋ-ਪੰਜਾਬ ਵਿਚ ਪਿਛਲੇ ਕਈ ਦਿਨਾਂ ਗਰਮੀ ਕਾਰਨ ਹਾਹਾਕਾਰ ਮੱਚੀ ਹੋਈ ਸੀ। ਪੰਜਾਬ ਵਾਸੀਆਂ ਨੂੰ ਗਰਮੀ ਦੇ ਇਸ ਕਹਿਰ ਤੋਂ ਕਈ ਇਲਾਕਿਆਂ ਵਿਚ ਪਏ ਮੀਂਹ ਨੇ ਰਾਹਤ ਦਿਵਾਈ । ਇਸ ਦੇ ਨਾਲ ਨਾਲ ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਲੱਗਦੇ ਕਈ ਪਿੰਡਾਂ ਵਿਚ ਗੜੇ ਵੀ ਪਏ ਜਿਸ ਕਾਰਨ ਮੌਸਮ ਹੋਰ ਵੀ ਸੁਹਾਵਣਾ ਹੋ ਗਿਆ । ਪੰਜਾਬ ਵਿਚ ਪਏ ਇਸ ਮੀਂਹ ਕਾਰਨ ਕਿਸਾਨਾਂ ਨੂੰ ਝੋਨਾ ਲਾਉਣ ਵਿੱਚ ਸੌਖ ਹੋਵੇਗੀ ।ਮੌਸਮ ਵਿਭਾਗ ਵਲੋਂ ਪਵੇ ਅਗਲੇ ਦੋ ਦਿਨ ਮੀਂਹ ਪੈਣ ਦੀਆਂ ਸੰਭਾਵਨਾਵਾਂ ਵੀ ਜਤਾਈਆਂ ਜਾ ਰਹੀਆਂ ਸਨ।


Filed under