ਕੇਜਰੀਵਾਲ ਦੀ ਵੜਿੰਗ ਨੂੰ ਨਸੀਹਤ ‘ਮਸਲਾ ਹੱਲ ਕਰੋ ਸਿਆਸਤ ਨਹੀਂ’

ਅੰਮ੍ਰਿਤਸਰ- ਲੰਮੀ ਉੜੀਕ ਤੋਂ ਬਾਅਦ ਪੰਜਾਬ ਦੇ ਟ੍ਰਾਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਹੋ ਹੀ ਗਈ.ਅੰਮ੍ਰਿਤਸਰ ਦੇ ਇੱਕ ਹੋਟਲ ਚ ਵੜਿੰਗ ਨੇ ਕੇਜਰੀਵਾਲ ਨਾਲ ਗੱਲਬਾਤ ਕਰ ਪੰਜਾਬ ਦੀਆਂ ਬੱਸਾਂ ਨੂੰ ਏਅਰਪੋਰਟ ਜਾਣ ਦੀ ਇਜ਼ਾਜ਼ਤ ਦਾ ਮਸਲਾ ਚੁੱਕਿਆ.ਇਸਤੋਂ ਪਹਿਲਾਂ ਵੜਿੰਗ ਦਿੱਲੀ ਚ ਕੇਜਰੀਵਾਲ ਨੂੰ ਮਿਲਣ ਗਏ ਸਨ.ਪਰ ਸੀ.ਐੱਮ ਦੇ ਉੱਥੇ ਨਾ ਹੋਣ ‘ਤੇ ਪੰਜਾਬ ਦੇ ਮੰਤਰੀ ਵਲੋਂ ਧਰਨਾ ਦੇ ਦਿੱਤਾ ਗਿਆ ਸੀ.

ਕੇਜਰੀਵਾਲ ਨੇ ਸੰਜੀਦਗੀ ਨਾਲ ਵੜਿੰਗ ਦੀਆਂ ਗੱਲਾਂ ਨੂੰ ਸੁਣ ਕੇ ਉਨ੍ਹਾਂ ਦੀ ਮੰਗ ‘ਤੇ ਹਾਮੀ ਭਰੀ.ਵੜਿੰਗ ਨੇ ਕੇਜਰੀਵਾਲ ਨੂੰ ਦੱਸਿਆ ਕੀ ਕਿਵੇਂ ਸਿਰਫ ਬਾਦਲ ਪਰਿਵਾਰ ਦੀਆਂ ਬਸਾਂ ਨੂੰ ਏਅਰਪੋਰਟ ਜਾਣ ਦੀ ਇਜ਼ਾਜ਼ਤ ਨਾਲ ਸੂਬਾ ਸਰਕਾਰ ਨੂੰ ਕਰੋੜਾਂ ਦਾ ਘਾਟਾ ਪੈ ਰਿਹਾ ਹੈ.ਇਸਦੇ ਜਵਾਬ ਚ ਕੇਜਰੀਵਾਲ ਨੇ ਜਲਦ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ.ਉੱਥੇ ਕੇਜਰੀਵਾਲ ਨੇ ਇਹ ਵੀ ਸਪਸ਼ਟ ਕਰ ਦਿੱਤਾ ਕੀ ਦਿੱਲੀ ਸਰਕਾਰ ਦੀ ਕਿਸੇ ਨਿੱਜੀ ਬੱਸ ਕੰਪਨੀ ਨਾਲ ਕੋਈ ਸੈਟਿੰਗ ਨਹੀਂ ਹੈ.ਵਿਭਾਗ ਵਲੌ ਕਰੀਬ 125 ਬੱਸਾਂ ਨੂੰ ਇੰਪਾਉਂਡ ਕੀਤਾ ਜਾ ਚੁੱਕਿਆ ਹੈ.ਇਸਦੇ ਨਾਲ ਹੀ ਕੇਜਰੀਵਾਲ ਨੇ ਵੜਿੰਗ ਨੂੰ ਨਸੀਹਤ ਦਿੰਦਿਆ ਕਿਹਾ ਕੀ ਇਸ ਮੱਦੇ ‘ਤੇ ਸਿਆਸਤ ਕਰਨ ਦੀ ਬਜਾਏ ਇਸਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ.

ਗੱਲ ਬੱਸਾਂ ਦੀ ਹੋਵੇ ਜਾਂ ਵੜਿੰਗ ਵਲੋਂ ਦਿੱਲੀ ਚ ਧਰਨੇ ਅਤੇ ਪੰਜਾਬ ਚ ਮੁਲਾਕਾਤ ਦੀ,ਕੇਜਰੀਵਾਲ ਨੇ ਵੜਿੰਗ ਦੇ ਹਰ ਸਵਾਲ ਦਾ ਬੜੀ ਹੀ ਚਲਾਕੀ ਨਾਲ ਅਤੇ ਚੁਟਕੀ ਭਰੇ ਅੰਦਾਜ਼ ਚ ਜਵਾਬ ਦਿੱਤਾ.