● On air now · ਟੀਵੀ ਪੰਜਾਬ

Punjabi News · Since 2013

Breaking

ਨਾਨੀ ਘਰ ਛੁੱਟੀਆਂ ਕੱਟਣ ਆਏ 3 ਬੱਚਿਆਂ ਦੇ ਨਾਲ ਵਾਪਰਿਆ ਹਾਦਸਾ, ਨਿਕਲੇ ਸਾਹ

ਡੈਸਕ- ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਵਿਚ 3 ਬੱਚਿਆਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਕ ਘਰ ਜਿਸ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਉਸ ਦੀ ਦੀਵਾਰ ਡਿੱਗ ਜਾਦੀ ਹੈ ਤੇ ਇਸ…


ਡੈਸਕ- ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਵਿਚ 3 ਬੱਚਿਆਂ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਕ ਘਰ ਜਿਸ ਦਾ ਨਿਰਮਾਣ ਕੀਤਾ ਜਾ ਰਿਹਾ ਸੀ ਉਸ ਦੀ ਦੀਵਾਰ ਡਿੱਗ ਜਾਦੀ ਹੈ ਤੇ ਇਸ ਘਟਨਾ ਵਿਚ 8 ਬੱਚੇ ਮਲਬੇ ਹੇਠਾਂ ਦੱਬੇ ਗਏ ਹਨ। ਲੋਕਾਂ ਦੀ ਮਦਦ ਨਾਲ ਕੁਝ ਨੂੰ ਬਾਹਰ ਕੱਢਿਆ ਪਰ ਜਦੋਂ ਤੱਕ ਬੱਚਿਆਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਗਿਆ ਉਦੋਂ ਤੱਕ 3 ਦੀ ਮੌਤ ਹੋ ਚੁੱਕੀ ਸੀ।

ਘਰ ਵਿਚ ਚਾਰੇ ਪਾਸੇ ਇੱਟਾਂ ਹੀ ਇੱਟਾਂ ਖਿਲਰੀਆਂ ਪਈਆਂ ਸਨ। ਅਜੇ ਘਰ ਤਿਆਰ ਵੀ ਨਹੀਂ ਹੋਇਆ ਸੀ ਕਿ ਪਹਿਲਾਂ ਹੀ ਘਰ ਦੀ ਦੀਵਾਰ ਡਿੱਗ ਜਾਂਦੀ ਹੈ। ਜਿਸ ਘਰ ਵਿਚ ਇਹ ਹਾਦਸਾ ਵਾਪਰਿਆ ਹੈ ਦੋ ਮੰਜ਼ਿਲਾ ਮਕਾਨ ਹੈ ਜਿਸ ਦੀ ਦੀਵਾਰ ਤੇ ਛੱਤ ਡਿੱਗ ਜਾਂਦੀ ਹੈ। ਇਸ ਮਕਾਨ ਵਿਚ ਛੋਟੇ-ਛੋਟੇ ਬੱਚੇ ਖੇਡ ਰਹੇ ਹੁੰਦੇ ਹਨ ਜਿਨ੍ਹਾਂ ‘ਤੇ ਮਕਾਨ ਦਾ ਮਲਬਾ ਡਿੱਗ ਜਾਂਦਾ ਹੈ ਤੇ 3 ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਪੁਲਿਸ ਅਧਿਕਾਰੀ ਮੌਕੇ ਉਤੇ ਪਹੁੰਚੇ ਹਨ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਘਟਨਾ ਵੇਲੇ ਗਰਮੀ ਦੀਆਂ ਛੁੱਟੀਆਂ ਕਰਕੇ ਬੱਚੇ ਆਪਣੀ ਨਾਨੀ ਘਰ ਆਏ ਸਨ ਪਰ ਉਨ੍ਹਾਂ ਨਾਲ ਇਹ ਹਾਦਸਾ ਵਾਪਰਣਾ ਸੀ ਇਹ ਕਿਸੇ ਨੂੰ ਨਹੀਂ ਪਤਾ ਸੀ। ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਜਿਸ ਸਮੇਂ ਹਾਦਸਾ ਵਾਪਰਿਆ ਉਸ ਸਮੇਂ ਸਿਰਫ ਬੱਚੇ ਹੀ ਸਨ ਜਾਂ ਫਿਰ ਹੋਰ ਪਰਿਵਾਰਕ ਮੈਂਬਰ ਵੀ ਸਨ।


Filed under