ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੀ ਵਿਗੜੀ ਸਿਹਤ, ਭਾਰੀ ਗਰਮੀ ਕਾਰਨ ਡੀਹਾਈਡ੍ਰੇਸ਼ਨ ਦਾ ਹੋਏ ਸ਼ਿਕਾਰ

ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਨੂੰ ਅਹਿਮਦਾਬਾਦ ਦੇ ਕੇਡੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸ਼ਾਹਰੁਖ ਖਾਨ ਦੀ ਖਰਾਬ ਸਿਹਤ ਕਾਰਨ ਅਜਿਹਾ ਕੀਤਾ ਗਿਆ ਹੈ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਸ਼ਾਹਰੁਖ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਸੀ। ਉਨ੍ਹਾਂ ਦੀ ਹਾਲਤ ਜਾਣਨ ਲਈ ਉਨ੍ਹਾਂ ਦੀ ਪਤਨੀ ਗੌਰੀ ਖਾਨ ਅਤੇ ਕਈ ਵੱਡੀਆਂ ਹਸਤੀਆਂ ਹਸਪਤਾਲ ਪਹੁੰਚੀਆਂ ਹਨ।

ਜੂਹੀ ਚਾਵਲਾ ਅਤੇ ਉਨ੍ਹਾਂ ਦੇ ਪਤੀ ਜੈ ਮਹਿਤਾ ਦਾ ਵੀਡੀਓ ਸਾਹਮਣੇ ਆਇਆ ਹੈ। ਦੋਵਾਂ ਨੂੰ ਆਪਣੀ ਕਾਰ ਵਿੱਚ ਕੇਡੀ ਹਸਪਤਾਲ ਲਈ ਰਵਾਨਾ ਹੁੰਦੇ ਦੇਖਿਆ ਗਿਆ ਹੈ। ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਵੀ ਕੇਡੀ ਹਸਪਤਾਲ ਪਹੁੰਚੀ ਹੈ। ਜੂਹੀ ਚਾਵਲਾ ਅਤੇ ਸ਼ਾਹਰੁਖ ਖਾਨ IPL ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਹਨ। ਨਾਲ ਹੀ, ਉਨ੍ਹਾਂ ਦੀ ਦੋਸਤੀ ਸਾਲਾਂ ਪੁਰਾਣੀ ਹੈ। ਅਜਿਹੇ ‘ਚ ਜੂਹੀ ਆਪਣੇ ਪਤੀ ਨਾਲ ਦੋਸਤ ਸ਼ਾਹਰੁਖ ਖਾਨ ਦਾ ਹਾਲ-ਚਾਲ ਪੁੱਛਣ ਪਹੁੰਚੀ ਹੈ।

21 ਮਈ ਨੂੰ, IPL 2024 ਦਾ ਪਹਿਲਾ ਕੁਆਲੀਫਾਇਰ ਮੈਚ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਸਨਰਾਈਜ਼ਰਸ ਹੈਦਰਾਬਾਦ (SRH) ਵਿਚਕਾਰ ਅਹਿਮਦਾਬਾਦ, ਗੁਜਰਾਤ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਗਿਆ। ਕੇਕੇਆਰ ਨੇ ਇਹ ਮੈਚ ਜਿੱਤ ਕੇ ਫਾਈਨਲ ਵਿੱਚ ਐਂਟਰੀ ਕਰ ਲਈ ਹੈ। ਸ਼ਾਹਰੁਖ ਇਸ ਮੈਚ ਲਈ ਪਿਛਲੇ 2 ਦਿਨਾਂ ਤੋਂ ਅਹਿਮਦਾਬਾਦ ‘ਚ ਸਨ। ਉਹ ਬੇਟੇ ਅਬਰਾਮ ਅਤੇ ਬੇਟੀ ਸੁਹਾਨਾ ਖਾਨ ਨਾਲ ਟੀਮ ਨੂੰ ਚੀਅਰ-ਅੱਪ ਕਰਦੇ ਹੋਏ ਨਜ਼ਰ ਆਏ। ਇਸ ਤੋਂ ਬਾਅਦ ਖਬਰਾਂ ਆਈਆਂ ਕਿ ਅਭਿਨੇਤਾ ਡੀਹਾਈਡ੍ਰੇਸ਼ਨ ਤੋਂ ਪੀੜਤ ਹਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ।