ਸਿੱਧੂ ਮੂਸੇਵਾਲਾ ਦਾ ਗੀਤ ‘295’ ਨੇ ਬਿਲਬੋਰਡ ਗਲੋਬਲ 200 ਚਾਰਟ ਵਿੱਚ ਬਣਾਇਆ ਸਥਾਨ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸੁਪਰਹਿੱਟ ਗੀਤ ‘295’ ਨੇ ਗਲੋਬਸ ਬਿਲਬੋਰਡ 200 ਦੀ ਸੂਚੀ ਵਿੱਚ ਥਾਂ ਬਣਾ ਲਈ ਹੈ, ਜੋ ਕਿਸੇ ਵੀ ਗਾਇਕ ਲਈ ਵੱਡੀ ਗੱਲ ਹੈ। ਭਾਵੇਂ ਅੱਜ ਇਹ ਦਿਨ ਦੇਖਣ ਲਈ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਹਨ ਪਰ ਹਰ ਪਲ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਉਨ੍ਹਾਂ ਦੇ ਗੀਤਾਂ ਰਾਹੀਂ ਯਾਦ ਕਰਦੇ ਰਹਿੰਦੇ ਹਨ। ਦੱਸ ਦਈਏ ਸਿੰਗਰ ਦੀ ਪਿਛਲੇ ਮਹੀਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਸਮੇਤ ਦੁਨੀਆ ਭਰ ‘ਚ ਸਿੱਧੂ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ।

‘295’ ਦਾ ਅਧਿਕਾਰਤ ਵੀਡੀਓ ਮੂਸੇਵਾਲਾ ਦੁਆਰਾ ਜੁਲਾਈ 2021 ਵਿੱਚ ਜਾਰੀ ਕੀਤਾ ਗਿਆ ਸੀ। ਇਹ ਗੀਤ ਯੂਟਿਊਬ ਅਤੇ ਇਸਦੇ ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਮਿਊਜ਼ਿਕ ‘ਤੇ ਵੀ ਧਮਾਲ ਮਚਾ ਰਿਹਾ ਹੈ। ਯੂਟਿਊਬ ‘ਤੇ ‘295’ ਗੀਤ ਨੂੰ ਸੁਣਨ ਵਾਲੇ ਦਰਸ਼ਕਾਂ ਦੀ ਗਿਣਤੀ 2 ਕਰੋੜ ਦੇ ਕਰੀਬ ਪਹੁੰਚ ਗਈ ਹੈ। ਸੂਚੀ ਵਿੱਚ ਅਮਰੀਕੀ ਗਾਇਕਾ ਕੇਟ ਬੁਸ਼ ਦੀ “ਰਨਿੰਗ ਅੱਪ ਦੈਟ ਹਿੱਲ (ਏ ਡੀਲ ਵਿਦ ਗੌਡ)” ਹੈ, ਜਿਸ ਵਿੱਚ ਹੈਰੀ ਸਟਾਈਲਜ਼, ਬੈਡ ਬੰਨੀ, ਲਿਜ਼ੋ, ਕੈਮਿਲਾ ਕੈਬੇਲੋ, ਐਡੀ ਸ਼ੀਰਨ ਅਤੇ ਜਸਟਿਨ ਬੀਬਰ ਸ਼ਾਮਲ ਹਨ। ਇਹ ਗੀਤ ਯੂਟਿਊਬ ਅਤੇ ਇਸਦੇ ਮਿਊਜ਼ਿਕ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ‘ਤੇ ਧਮਾਲ ਮਚਾ ਰਿਹਾ ਹੈ।

ਮੂਸੇਵਾਲਾ ਦੇ ਗੀਤ ‘295’ ਨੇ ਇਸ ਹਫਤੇ ਗਲੋਬਲ ਬਿਲਬੋਰਡ 200 ਦੀ ਸੂਚੀ ਵਿੱਚ 154ਵਾਂ ਸਥਾਨ ਹਾਸਲ ਕੀਤਾ ਹੈ। ਦੱਸ ਦੇਈਏ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ 29 ਮਈ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਦੇ ਕਤਲ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ, ਮਨੋਰੰਜਨ ਜਗਤ ਨਾਲ ਜੁੜੇ ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ ‘ਤੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਸੀ।