● On air now · ਟੀਵੀ ਪੰਜਾਬ

Punjabi News · Since 2013

TOP News

  • Woman may never walk again after West Saanich Road crash: brother – Times Colonist
  • Toronto woman receives $40,000 bill from city after being injured by getaway driver – CTV News
  • Premier Says Province May Have to Consider Ending Twice-Yearly Time Change – VOCM
  • Canadians on permanent daylight time may face health risks, experts warn – CTV News
  • 'We've had enough': Condo owners rally at Queen's Park to call for change in how condo boards operate – CBC
  • 'You can't just get out': How 2 boys were recruited into the drug trade at the age of 12 – CBC
  • 'It's not me.' Accused sex predator disputes DNA link to Ontario crime scenes – CBC
  • ‘Bravest person I know’: Father’s pride as school shooting victim leaves hospital after 262 days – CNN
  • Carney, top EU official push Canada associate membership and wider alliance against Trump threats – AP News
  • ‘Almost $2 million for 1 person?’ Calgary councillors slam ‘outrageous’ independent water review panel compensation – CTV News
  • Quebec premier’s boycott of Canada-EU summit turns heads – Global News
  • Man sentenced in 2023 terrorist attack on Surrey bus – CTV News
  • Mysterious barrel marked ‘U.S. Army’ found in Quebec could contain dangerous neurotoxin – CTV News
  • Assembly of First Nations chief's comments on Métis identity 'racist': federation president – CBC
  • Woman may never walk again after West Saanich Road crash: brother – Times Colonist
  • Toronto woman receives $40,000 bill from city after being injured by getaway driver – CTV News
  • Premier Says Province May Have to Consider Ending Twice-Yearly Time Change – VOCM
  • Canadians on permanent daylight time may face health risks, experts warn – CTV News
  • 'We've had enough': Condo owners rally at Queen's Park to call for change in how condo boards operate – CBC
  • 'You can't just get out': How 2 boys were recruited into the drug trade at the age of 12 – CBC
  • 'It's not me.' Accused sex predator disputes DNA link to Ontario crime scenes – CBC
  • ‘Bravest person I know’: Father’s pride as school shooting victim leaves hospital after 262 days – CNN
  • Carney, top EU official push Canada associate membership and wider alliance against Trump threats – AP News
  • ‘Almost $2 million for 1 person?’ Calgary councillors slam ‘outrageous’ independent water review panel compensation – CTV News
  • Quebec premier’s boycott of Canada-EU summit turns heads – Global News
  • Man sentenced in 2023 terrorist attack on Surrey bus – CTV News
  • Mysterious barrel marked ‘U.S. Army’ found in Quebec could contain dangerous neurotoxin – CTV News
  • Assembly of First Nations chief's comments on Métis identity 'racist': federation president – CBC

ਕਾਮਿਆਂ ਨੂੰ ਨੌਕਰੀ ‘ਤੇ ਰੱਖਣ ਦੇ ਨਿਯਮਾਂ ਵਿੱਚ ਛੋਟ| CANADA NEWS BULLETIN


VANCOUVER: ਫੈਡਰਲ ਸਰਕਾਰ ਨੇ ਘੱਟ ਤਨਖ਼ਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਨੌਕਰੀ ‘ਤੇ ਰੱਖਣ ਦੇ ਨਿਯਮਾਂ ਵਿੱਚ ਵੱਡੀ ਛੋਟ ਦਿੱਤੀ ਹੈ। ਆਈਆਰਸੀਸੀ ਵੱਲੋਂ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਹੁਣ ਕਈ ਛੋਟੀਆਂ ਕੰਮ ਵਾਲੀਆਂ ਥਾਵਾਂ ਵਾਲੇ ਮਾਲਕ ਪਹਿਲਾਂ ਨਾਲੋਂ ਵੱਧ ਅਸਥਾਈ ਵਿਦੇਸ਼ੀ ਕਾਮੇ ਰੱਖ ਸਕਦੇ ਹਨ। ਆਮ ਤੌਰ ‘ਤੇ ਕੋਈ ਵੀ ਮਾਲਕ ਆਪਣੀ ਕੁੱਲ ਲੇਬਰ ਦਾ 10% ਹਿੱਸਾ ਹੀ ਘੱਟ ਤਨਖ਼ਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦਾ ਰੱਖ ਸਕਦਾ ਹੈ। ਸਿਹਤ ਸੰਭਾਲ, ਉਸਾਰੀ ਅਤੇ ਭੋਜਨ ਉਤਪਾਦਨ ਵਰਗੇ ਜ਼ਰੂਰੀ ਖੇਤਰਾਂ ਵਿੱਚ ਇਹ ਸੀਮਾ 20% ਹੁੰਦੀ ਹੈ। ਨਵੇਂ ਨਿਯਮਾਂ ਤਹਿਤ ਹੁਣ ਜਿਨ੍ਹਾਂ ਕੰਮ ਵਾਲੀਆਂ ਥਾਵਾਂ ‘ਤੇ 10 ਤੋਂ ਘੱਟ ਕਰਮਚਾਰੀ ਹਨ, ਉੱਥੇ ਮਾਲਕ ਹੁਣ 1 ਜਾਂ 2 ਘੱਟ ਤਨਖ਼ਾਹ ਵਾਲੇ ਵਿਦੇਸ਼ੀ ਕਾਮੇ ਰੱਖ ਸਕਦੇ ਹਨ। 2 ਕਾਮਿਆਂ ਦੀ ਛੋਟ ਖਾਸ ਤੌਰ ‘ਤੇ ਮੰਗ ਵਾਲੇ ਖੇਤਰਾਂ ਯਾਨੀ ਸਿਹਤ ਤੇ ਉਸਾਰੀ ਲਈ ਲਾਗੂ ਹੋਵੇਗੀ। ਪਹਿਲਾਂ ਇਹ ਨਿਯਮ ਪੂਰੇ ਦੇਸ਼ ਵਿੱਚ 10 ਤੋਂ ਘੱਟ ਕੁੱਲ ਕਰਮਚਾਰੀਆਂ ਵਾਲੇ ਮਾਲਕਾਂ ‘ਤੇ ਹੀ ਲਾਗੂ ਹੁੰਦਾ ਸੀ, ਪਰ ਹੁਣ ਇਹ ਹਰੇਕ ਵੱਖ-ਵੱਖ ਲੋਕੇਸ਼ਨ ਲਈ ਗਿਣਿਆ ਜਾਵੇਗਾ। ਕੈਨੇਡਾ ਸਰਕਾਰ ਦੇ ‘ਜੌਬ ਬੈਂਕ’ ਮੁਤਾਬਕ, ਜੇਕਰ ਕਿਸੇ ਨੌਕਰੀ ਦੀ ਤਨਖ਼ਾਹ ਇਲਾਕੇ ਦੀ ਔਸਤ ਤਨਖ਼ਾਹ ਦੇ 120% ਤੋਂ ਘੱਟ ਹੈ, ਤਾਂ ਉਸਨੂੰ ਘੱਟ ਤਨਖ਼ਾਹ ਵਾਲੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ, ਜਿਵੇਂ ਕਿ ਓਨਟਾਰੀਓ ਵਿੱਚ ਇਹ ਸੀਮਾ $36.92 ਪ੍ਰਤੀ ਘੰਟਾ ਹੈ। ਵਿਦੇਸ਼ੀ ਕਾਮਾ ਰੱਖਣ ਲਈ ਮਾਲਕ ਨੂੰ LMIA ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ, ਜੋ ਇਹ ਸਾਬਤ ਕਰਦੀ ਹੈ ਕਿ ਉਸ ਨੌਕਰੀ ਲਈ ਕੋਈ ਸਥਾਨਕ ਕੈਨੇਡੀਅਨ ਨਾਗਰਿਕ ਉਪਲਬਧ ਨਹੀਂ ਹੈ। ਕਰਮਚਾਰੀਆਂ ਦੀ ਗਿਣਤੀ ਵਿੱਚ ਫੁੱਲ-ਟਾਈਮ, ਪਾਰਟ-ਟਾਈਮ ਅਤੇ ਖਾਲੀ ਪੋਸਟਾਂ ਸ਼ਾਮਲ ਹੁੰਦੀਆਂ ਹਨ। ਮਾਲਕ ਨੂੰ ਵਿਦੇਸ਼ੀ ਕਾਮੇ ਦੀ ਆਉਣ-ਜਾਣ ਦੀ ਟਿਕਟ ਦਾ ਖਰਚਾ ਚੁੱਕਣਾ ਪਵੇਗਾ। ਕਾਮੇ ਲਈ ਸਸਤੀ ਰਿਹਾਇਸ਼ ਅਤੇ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਦਾ ਪ੍ਰਬੰਧ ਕਰਨਾ ਪਵੇਗਾ। 13 ਮਾਰਚ, 2026 ਤੋਂ ਸਰਕਾਰ ਨੇ ਪੇਂਡੂ ਇਲਾਕਿਆਂ ਵਿੱਚ ਇਸ ਸੀਮਾ ਨੂੰ 15% ਤੱਕ ਵਧਾਉਣ ਦਾ ਅਧਿਕਾਰ ਸੂਬਿਆਂ ਨੂੰ ਦਿੱਤਾ ਹੈ। ਹਾਲਾਂਕਿ, ਸਤੰਬਰ 2024 ਤੋਂ 6% ਤੋਂ ਵੱਧ ਬੇਰੁਜ਼ਗਾਰੀ ਵਾਲੇ ਸ਼ਹਿਰੀ ਖੇਤਰਾਂ ਵਿੱਚ ਘੱਟ ਤਨਖ਼ਾਹ ਵਾਲੇ LMIA ‘ਤੇ ਰੋਕ ਲੱਗੀ ਹੋਈ ਹੈ। ਇਸ ਸਾਲ ਕੈਨੇਡਾ ਸਰਕਾਰ ਦਾ ਟੀਚਾ TFWP ਰਾਹੀਂ 60,000 ਅਤੇ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਰਾਹੀਂ 1,70,000 ਵਿਦੇਸ਼ੀ ਕਾਮਿਆਂ ਨੂੰ ਲਿਆਉਣ ਦਾ ਹੈ।

ਪੋਰਟੇਜ ਕਾਲਜ ਨੇ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਦੇ ਨਿਯਮਾਂ ਵਿੱਚ ਹੋਏ ਬਦਲਾਅ ਕਾਰਨ ਪ੍ਰਦਰਸ਼ਨ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਖੇਤਰੀ ਮੈਂਬਰ ਪਾਰਲੀਮੈਂਟ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ। ਕਾਲਜ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਵੀਜ਼ਾ ਅਤੇ ਵਰਕ ਪਰਮਿਟ ਦੇ ਨਿਯਮ ਬਣਾਉਣਾ ਸਰਕਾਰ ਦਾ ਕੰਮ ਹੈ, ਇਸ ਲਈ ਵਿਦਿਆਰਥੀ ਆਪਣੀਆਂ ਮੰਗਾਂ ਲਈ ਸਿਆਸਤਦਾਨਾਂ ਕੋਲ ਪਹੁੰਚ ਕਰਨ। ਕੈਨੇਡਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਰਕ ਪਰਮਿਟ ਦੇ ਨਿਯਮਾਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਤੋਂ ਬਾਅਦ ਕਈ ਭਾਰਤੀ ਵਿਦਿਆਰਥੀ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਇਸੇ ਲੜੀ ਤਹਿਤ ਵਿਦਿਆਰਥੀ ਕਾਲਜਾਂ ਅਤੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ ਤਾਂ ਜੋ ਉਨ੍ਹਾਂ ਦੀ ਪੜ੍ਹਾਈ ਤੋਂ ਬਾਅਦ ਕੰਮ ਕਰਨ ਦੇ ਅਧਿਕਾਰ ਸੁਰੱਖਿਅਤ ਰਹਿ ਸਕਣ। ਕਾਲਜ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਉਹ ਇਹ ਪਤਾ ਲਗਾਉਣ ਕਿ ਉਨ੍ਹਾਂ ਦੇ ਇਲਾਕੇ ਦਾ ਐਮ.ਪੀ. ਕੌਣ ਹੈ ਅਤੇ ਆਪਣੀਆਂ ਸਮੱਸਿਆਵਾਂ ਉਨ੍ਹਾਂ ਸਾਹਮਣੇ ਰੱਖਣ। ਪ੍ਰਸ਼ਾਸਨ ਅਨੁਸਾਰ ਇਮੀਗ੍ਰੇਸ਼ਨ ਨੀਤੀਆਂ ਵਿੱਚ ਸੁਧਾਰ ਕਰਨਾ ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਜਿਸ ਵਿੱਚ ਕਾਲਜ ਕੋਈ ਸਿੱਧਾ ਫੈਸਲਾ ਨਹੀਂ ਲੈ ਸਕਦਾ। ਕਾਲਜ ਨੇ ਵਿਦਿਆਰਥੀਆਂ ਨੂੰ ਕਾਨੂੰਨੀ ਅਤੇ ਸਿਆਸੀ ਰਾਹ ਅਪਣਾਉਣ ਦੀ ਹਦਾਇਤ ਦਿੱਤੀ ਹੈ ਤਾਂ ਜੋ ਉਨ੍ਹਾਂ ਦੀ ਆਵਾਜ਼ ਸਹੀ ਮੰਚ ‘ਤੇ ਪਹੁੰਚ ਸਕੇ। ਇਹ ਮੁੱਦਾ ਕੈਨੇਡਾ ਵਿੱਚ ਪੜ੍ਹ ਰਹੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਲਈ ਬਹੁਤ ਅਹਿਮ ਹੈ, ਜਿਨ੍ਹਾਂ ਦਾ ਭਵਿੱਖ ਇਨ੍ਹਾਂ ਵਰਕ ਪਰਮਿਟਾਂ ‘ਤੇ ਨਿਰਭਰ ਕਰਦਾ ਹੈ। ਨਿਯਮਾਂ ‘ਚ ਸਖ਼ਤੀ ਕਾਰਨ ਵਿਦਿਆਰਥੀਆਂ ਵਿੱਚ ਭਾਰੀ ਰੋਸ ਅਤੇ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ।

ਪਰਵਾਸੀ ਪਰਿਵਾਰਾਂ ਦਾ ਮਿਲਾਪ ਕਰਵਾਉਣ ਵਾਲੀ ਖ਼ਾਸ ਇੰਮੀਗ੍ਰੇਸ਼ਨ ਨੀਤੀ ਆਉਂਦੀ 10 ਸਤੰਬਰ ਨੂੰ ਖ਼ਤਮ ਹੋ ਰਹੀ ਹੈ। ਇੰਮੀਗ੍ਰੇਸ਼ਨ ਮਾਹਰਾਂ ਵੱਲੋਂ ਪ੍ਰਵਾਸੀਆਂ ਨੂੰ ਜਲਦ ਤੋਂ ਜਲਦ ਇਸ ਦਾ ਲਾਭ ਲੈਣ ਦਾ ਸੱਦਾ ਦਿਤਾ ਗਿਆ ਹੈ। ਆਈਆਰਸੀਸੀ ਵੱਲੋਂ ਸਮਾਂ ਹੱਦ ਲੰਘਣ ਮਗਰੋਂ ਅਰਜ਼ੀਆਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ ਅਤੇ ਮਿਆਦ ਵਧਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਦੱਸ ਦੇਈਏ ਜੇ ਕੋਈ ਪਰਮਾਨੈਂਟ ਰੈਜ਼ੀਡੈਂਟ ਆਪਣੀ ਅਰਜ਼ੀ ਵਿਚ ਜੀਵਨ ਸਾਥੀ, ਕੌਮਨ ਲਾਅ ਪਾਰਟਨਰ ਜਾ ਡਿਪੈਂਡੈਂਟ ਬੱਚਿਆਂ ਬਾਰੇ ਜਾਣਕਾਰੀ ਦੇਣ ਤੋਂ ਖੁੰਝ ਜਾਂਦਾ ਹੈ ਤਾਂ ਇੰਮੀਗ੍ਰੇਸ਼ਨ ਕਾਨੂੰਨ ਅਜਿਹੇ ਪਰਿਵਾਰਿਕ ਮੈਂਬਰਾਂ ਨੂੰ ਫ਼ੈਮਿਲੀ ਸਪੌਂਸਰਸ਼ਿਪ ਰਾਹੀਂ ਕੈਨੇਡਾ ਸੱਦਣ ’ਤੇ ਮੁਕੰਮਲ ਰੋਕ ਲਾ ਦਿੰਦਾ ਹੈ ਪਰ 9 ਸਤੰਬਰ 2019 ਨੂੰ ਲਿਆਂਦੀ ਨੀਤੀ ਰਾਹੀਂ ਇਸ ਰੋਕ ਨੂੰ ਆਰਜ਼ੀ ਤੌਰ ’ਤੇ ਹਟਾ ਦਿਤਾ ਗਿਆ।  ਉਦੋਂ ਤੋਂ ਹੁਣ ਤੱਕ ਦੋ ਸਾਲ ਦੇ ਵਕਫ਼ੇ ’ਤੇ ਨੀਤੀ ਦੀ ਮਿਆਦ ਵਿਚ ਵਾਧਾ ਹੁੰਦਾ ਆ ਰਿਹਾ ਹੈ। ਅਣਐਲਾਨੇ ਪਰਿਵਾਰਿਕ ਮੈਂਬਰਾਂ ਨੂੰ ਕੈਨੇਡਾ ਸੱਦਣ ਵਾਲੀ ਇਹ ਨੀਤੀ ਹਰ ਇਕ ਵਾਸਤੇ ਦਰਵਾਜ਼ੇ ਨਹੀਂ ਖੋਲ੍ਹਦੀ ਅਤੇ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਲਾਜ਼ਮੀ ਹੁੰਦੀਆਂ ਹਨ। ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਸਪੌਂਸਰ ਨੇ ਚਾਰ ਤਰੀਕਿਆਂ ਵਿਚੋਂ ਕਿਸੇ ਇਕ ਨਾਲ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕੀਤੀ ਹੋਵੇ। ਪਹਿਲੀ ਯੋਗਤਾ ਸ਼੍ਰੇਣੀ ਵਿਚ ਉਹ ਸਪੌਂਸਰ ਆਉਂਦੇ ਹਨ ਜਿਨ੍ਹਾਂ ਨੂੰ ਕਨਵੈਨਸ਼ਨ ਰਫ਼ਿਊਜੀਜ਼ ਜਾਂ ਮੁੜ ਵਸੇਬਾ ਯੋਜਨਾਵਾਂ ਅਧੀਨ ਪੀ.ਆਰ. ਮਿਲੀ ਹੋਵੇ। ਦੂਜੀ ਸ਼੍ਰੇਣੀ ਵਿਚ ਉਹ ਸਪੌਂਸਰ ਆਉਂਦੇ ਹਨ ਜੋ ਅਸਾਇਲਮ ਹਾਸਲ ਕਰਦਿਆਂ ਪੀ.ਆਰ. ਬਣੇ। ਤੀਜੀ ਸ਼੍ਰੇਣੀ ਵਿਚ ਉਹ ਸਪੌਂਸਰ ਸ਼ਾਮਲ ਹਨ ਜੋ ਫ਼ੈਮਿਲੀ ਕਲਾਸ ਅਧੀਨ ਖੁਦ ਬਤੌਰ ਸਪਾਊਜ਼, ਕੌਮਨ ਲਾਅ ਪਾਰਟਨਰ ਜਾਂ ਨਿਰਭਰ ਬੱਚੇ ਵਜੋਂ ਕੈਨੇਡਾ ਪੁੱਜੇ।  ਚੌਥੀ ਸ਼੍ਰੇਣੀ ਉਨ੍ਹਾਂ ਪਰਮਾਨੈਂਟ ਰੈਜ਼ੀਡੈਂਟਸ ਦੀ ਹੈ, ਜੋ ਕੈਨੇਡਾ ਕਲਾਸ ਅਧੀਨ ਸਪਾਊਜ਼ ਜਾਂ ਕੌਮਨ ਲਾਅ ਪਾਰਟਨਰ ਵਜੋਂ ਸਪੌਂਸਰਸ਼ਿਪ ਹਾਸਲ ਕਰਦਿਆਂ ਮੁਲਕ ਵਿਚ ਦਾਖ਼ਲ ਹੋਏ। ਇੰਮੀਗ੍ਰੇਸ਼ਨ, ਰਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੂੰ ਕੈਟਗਰੀਜ਼ ਬਣਾਉਣੀਆਂ ਪਈਆਂ ਤਾਂਕਿ ਸਪੌਂਸਰਸ਼ਿਪ ਬੰਦਿਸ਼ਾਂ ਵਿਚ ਘਿਰੇ ਲੋਕਾਂ ਨੂੰ ਰਾਹਤ ਮਿਲ ਸਕੇ। ਖਾਸ ਨੀਤੀ ਵਿਚ ਉਹ ਪਰਮਾਨੈਂਟ ਰੈਜ਼ੀਡੈਂਟ ਸ਼ਾਮਲ ਨਹੀਂ ਕੀਤੇ ਗਏ ਜੋ ਬਤੌਰ ਸਪਾਊਜ਼ ਕੈਨੇਡਾ ਪੁੱਜੇ ਪਰ ਅਸਲ ਵਿਚ ਕਿਸੇ ਅਣਐਲਾਨੇ ਪਰਿਵਾਰਿਕ ਮੈਂਬਰ ਨਾਲ ਵਿਆਹ ਕਰਵਾਇਆ। ਉਹ ਸਪੌਂਸਰ ਵੀ ਬਾਹਰ ਰੱਖੇ ਗਏ ਹਨ ਜੋ ਮਾਪਿਆਂ ਦੀ ਅਰਜ਼ੀ ’ਤੇ ਨਿਰਭਰ ਬੱਚੇ ਵਜੋਂ ਕੈਨੇਡਾ ਆਏ ਪਰ ਅਰਜ਼ੀ ਦਾਖਲ ਕਰਨ ਵੇਲੇ ਵਿਆਹੇ ਹੋਏ ਸਨ।

ਬਰੈਂਪਟਨ ਸ਼ਹਿਰ ਵਿੱਚ ਪੀਲ ਰੀਜਨਲ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਭਾਰਤੀ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਆਨਲਾਈਨ ਡੇਟਿੰਗ ਦੇ ਬਹਾਨੇ ਇੱਕ ਵਿਅਕਤੀ ਨੂੰ ਬੁਲਾ ਕੇ ਧਮਕਾਇਆ ਅਤੇ ਉਸ ਤੋਂ 6,000 ਡਾਲਰ ਜਬਰੀ ਈ-ਟ੍ਰਾਂਸਫਰ ਕਰਵਾ ਲਏ। ਪੁਲਿਸ ਅਨੁਸਾਰ, ਜੁਲਾਈ ਮਹੀਨੇ ਵਿੱਚ ਪੀੜਤ ਨਾਲ ਇੱਕ ਮੈਸੇਜਿੰਗ ਐਪ ‘ਤੇ ‘ਮਨੀਸ਼ਾ ਸ਼ਰਮਾ’ ਨਾਂ ਦੀ ਝੂਠੀ ਪ੍ਰੋਫਾਈਲ ਰਾਹੀਂ ਸੰਪਰਕ ਕੀਤਾ ਗਿਆ ਸੀ। ਇਸ ਤੋਂ ਬਾਅਦ ਅਗਸਤ ਵਿੱਚ ਪੀੜਤ ਨੂੰ ਮਿਲਣ ਲਈ ਬਰੈਂਪਟਨ ਦੇ ਟੋਰਬ੍ਰਾਮ ਰੋਡ ਅਤੇ ਪੀਟਰ ਰੌਬਰਟਸਨ ਬੁਲੇਵਾਰਡ ਨੇੜੇ ਸਥਿਤ ਇੱਕ ਬੇਸਮੈਂਟ ਅਪਾਰਟਮੈਂਟ ਵਿੱਚ ਬੁਲਾਇਆ ਗਿਆ। ਪੀੜਤ ਦੇ ਪਹੁੰਚਣ ਤੋਂ ਕੁਝ ਹੀ ਸਮੇਂ ਬਾਅਦ ਉੱਥੇ ਇੱਕ ਪੁਰਸ਼ ਦਾਖਲ ਹੋਇਆ। ਉਸ ਨੇ ਪੀੜਤ ਨੂੰ ਡਰਾ-ਧਮਕਾ ਕੇ ਜ਼ਬਰਦਸਤੀ 6,000 ਡਾਲਰ ਟ੍ਰਾਂਸਫਰ ਕਰਵਾ ਲਏ। ਜਾਂਚ ਤੋਂ ਬਾਅਦ, ਪੁਲਿਸ ਨੇ 12 ਅਗਸਤ ਨੂੰ 35 ਸਾਲਾ ਹਰਵਿੰਦਰ ਸਿੰਘ ਅਤੇ 23 ਸਾਲਾ ਰੀਆ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਮੁਲਜ਼ਮਾਂ ‘ਤੇ ਗੈਰ-ਕਾਨੂੰਨੀ ਢੰਗ ਨਾਲ ਬੰਧਕ ਬਣਾਉਣ, ਜਬਰੀ ਵਸੂਲੀ ਅਤੇ ਲੁੱਟ-ਖੋਹ ਦੇ ਦੋ-ਦੋ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ, ਹਰਵਿੰਦਰ ਸਿੰਘ ‘ਤੇ ਧਮਕੀਆਂ ਦੇਣ ਦਾ ਵਾਧੂ ਦੋਸ਼ ਵੀ ਲਗਾਇਆ ਗਿਆ ਹੈ। ਦੋਵਾਂ ਦੋਸ਼ੀਆਂ ਨੂੰ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਜ਼ਮਾਨਤ ਦੀ ਸੁਣਵਾਈ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਗਿਰੋਹ ਹੋਰ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਹੋਰ ਵਿਅਕਤੀ ਵੀ ਆਨਲਾਈਨ ਡੇਟਿੰਗ ਦੇ ਨਾਂ ‘ਤੇ ਅਜਿਹੀ ਧੋਖਾਧੜੀ ਦਾ ਸ਼ਿਕਾਰ ਹੋਇਆ ਹੈ, ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ। ਕਿਸੇ ਵੀ ਜਾਣਕਾਰੀ ਲਈ 21 ਡਿਵੀਜ਼ਨ ਦੀ ਟੀਮ ਨਾਲ 905-453-2121 (ਐਕਸਟੈਂਸ਼ਨ 2133) ‘ਤੇ ਗੱਲ ਕੀਤੀ ਜਾ ਸਕਦੀ ਹੈ। ਐਮਰਜੈਂਸੀ ਦੀ ਸਥਿਤੀ ਵਿੱਚ 911 ‘ਤੇ ਫੋਨ ਕਰਨ ਲਈ ਕਿਹਾ ਗਿਆ ਹੈ।

ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਜੂਨ 2026 ਵਿੱਚ ਕੈਨੇਡੀਅਨ ਨਾਗਰਿਕ ਅਮਰੀਕਾ ਦੀਆਂ 23 ਲੱਖ ਯਾਤਰਾਵਾਂ ਪੂਰੀਆਂ ਕਰਕੇ ਵਾਪਸ ਪਰਤੇ ਹਨ। ਲਗਾਤਾਰ 15 ਮਹੀਨਿਆਂ ਦੀ ਮੰਦੀ ਤੋਂ ਬਾਅਦ ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਅਮਰੀਕਾ ਜਾਣ ਵਾਲੇ ਕੈਨੇਡੀਅਨਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ, ਇਹ ਗਿਣਤੀ ਜੂਨ 2024 ਦੇ ਪੱਧਰ ਨਾਲੋਂ ਅਜੇ ਵੀ 24.6 ਫੀਸਦੀ ਘੱਟ ਹੈ। ਜੂਨ 2025 ਦੇ ਮੁਕਾਬਲੇ ਗੱਡੀਆਂ ਰਾਹੀਂ ਅਮਰੀਕਾ ਜਾਣ ਵਾਲੇ ਕੈਨੇਡੀਅਨਾਂ ਦੀ ਗਿਣਤੀ 7.6 ਫੀਸਦੀ ਵਧ ਕੇ 17 ਲੱਖ ਹੋ ਗਈ, ਜਿਨ੍ਹਾਂ ਵਿੱਚੋਂ 66 ਫੀਸਦੀ ਤੋਂ ਵੱਧ ਲੋਕ ਇੱਕੋ ਦਿਨ ਵਿੱਚ ਵਾਪਸ ਆ ਗਏ। ਦੂਜੇ ਪਾਸੇ, ਹਵਾਈ ਜਹਾਜ਼ ਰਾਹੀਂ ਯਾਤਰਾ ਕਰਨ ਵਾਲਿਆਂ ਦੀ ਗਿਣਤੀ ਵਿੱਚ 1.2 ਫੀਸਦੀ ਦੀ ਗਿਰਾਵਟ ਆਈ, ਜਦੋਂ ਕਿ ਸਮੁੰਦਰੀ ਜਹਾਜ਼ਾਂ ਰਾਹੀਂ ਸਫ਼ਰ ਕਰਨ ਵਾਲੇ 13.6 ਫੀਸਦੀ ਵਧੇ। ਅਮਰੀਕੀ ਨਾਗਰਿਕਾਂ ਨੇ ਵੀ ਕੈਨੇਡਾ ਵੱਲ ਰੁੱਖ ਕੀਤਾ ਹੈ। ਜੂਨ ਵਿੱਚ 30 ਲੱਖ ਅਮਰੀਕੀ ਕੈਨੇਡਾ ਪਹੁੰਚੇ, ਜੋ ਪਿਛਲੇ ਸਾਲ ਨਾਲੋਂ 6.1 ਫੀਸਦੀ ਵੱਧ ਹਨ। ਕਰੂਜ਼ ਜਹਾਜ਼ਾਂ ਰਾਹੀਂ ਕੈਨੇਡਾ ਆਉਣ ਵਾਲੇ ਅਮਰੀਕੀਆਂ ਵਿੱਚ 20.5 ਫੀਸਦੀ ਅਤੇ ਗੱਡੀਆਂ ਰਾਹੀਂ ਆਉਣ ਵਾਲਿਆਂ ਵਿੱਚ 8.1 ਫੀਸਦੀ ਦਾ ਵਾਧਾ ਹੋਇਆ। ਜੂਨ ਵਿੱਚ ਦੂਜੇ ਦੇਸ਼ਾਂ ਤੋਂ 8,11,000 ਯਾਤਰੀ ਕੈਨੇਡਾ ਪਹੁੰਚੇ, ਜੋ ਪਿਛਲੇ ਸਾਲ ਨਾਲੋਂ 3.4 ਫੀਸਦੀ ਵੱਧ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ ਯਾਤਰੀ ਬ੍ਰਿਟੇਨ, ਭਾਰਤ ਅਤੇ ਫਰਾਂਸ ਤੋਂ ਆਏ, ਜਿਨ੍ਹਾਂ ਦੀ ਕੁੱਲ ਹਿੱਸੇਦਾਰੀ 27.7 ਫੀਸਦੀ ਰਹੀ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ 2010 ਤੋਂ ਬਾਅਦ ਸਭ ਤੋਂ ਵੱਡਾ ਉਛਾਲ ਦੇਖਣ ਨੂੰ ਮਿਲਿਆ। ਸਟੈਟਿਸਟਿਕਸ ਕੈਨੇਡਾ ਅਨੁਸਾਰ ਇਸ ਵਾਧੇ ਦਾ ਮੁੱਖ ਕਾਰਨ 2026 ਫੀਫਾ ਵਿਸ਼ਵ ਕੱਪ ਹੈ, ਜਿਸ ਦੇ ਤਿੰਨ ਮੈਚ ਵੈਨਕੂਵਰ ਵਿੱਚ ਖੇਡੇ ਗਏ ਸਨ।

ਕੈਲੇਡਨ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਬਰੈਂਪਟਨ ਦੇ 33 ਸਾਲਾ ਕਮਰਸ਼ੀਅਲ ਵਪਾਰਕ ਵਾਹਨ ਦੇ ਡਰਾਈਵਰ ਚਮਕੌਰ ਸਿੰਘ ਸੰਧੂ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਸਮੇਤ ਕਈ ਗੰਭੀਰ ਦੋਸ਼ ਲਗਾਏ ਹਨ। ਉਸ ਦੇ ਖੂਨ ਵਿੱਚ ਸ਼ਰਾਬ ਦੀ ਮਾਤਰਾ ਤੈਅ ਸੀਮਾ ਤੋਂ ਕਾਫੀ ਜ਼ਿਆਦਾ ਪਾਈ ਗਈ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਕੈਲੇਡਨ ਓ.ਪੀ.ਪੀ. ਦੇ ਇੱਕ ਪੁਲਿਸ ਅਧਿਕਾਰੀ ਨੇ ਮਾਊਂਟੇਨਵਿਊ ਰੋਡ ਅਤੇ ਐਸਕਾਰਪਮੈਂਟ ਸਾਈਡਰੋਡ ਦੇ ਇਲਾਕੇ ਵਿੱਚ ਸਾਮਾਨ ਨਾਲ ਲੱਦੇ ਇੱਕ ਵੱਡੇ ਟਰੱਕ ਨੂੰ ਰੋਕਿਆ। ਇਹ ਰਸਤਾ ਵੱਡੇ ਟਰੱਕਾਂ ਦੇ ਲੰਘਣ ਲਈ ਬੰਦ ਸੀ। ਜਾਂਚ ਦੌਰਾਨ ਅਧਿਕਾਰੀ ਨੂੰ ਸ਼ੱਕ ਹੋਇਆ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਹੈ ਅਤੇ ਉਹ ਗੱਡੀ ਚਲਾਉਣ ਦੀ ਹਾਲਤ ਵਿੱਚ ਨਹੀਂ ਹੈ। ਡਾਕਟਰੀ ਜਾਂਚ ਤੋਂ ਬਾਅਦ ਸ਼ਰਾਬ ਪੀਣ ਦੀ ਪੁਸ਼ਟੀ ਹੋ ਗਈ। ਇਸ ਜਾਂਚ ਦੇ ਨਤੀਜੇ ਵਜੋਂ, ਪੁਲਿਸ ਨੇ ਡਰਾਈਵਰ ਚਮਕੌਰ ਸੰਧੂ ਦਾ ਲਾਇਸੈਂਸ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ ਅਤੇ ਉਸ ਦਾ ਟਰੱਕ ਵੀ 7 ਦਿਨਾਂ ਲਈ ਜ਼ਬਤ ਕਰ ਲਿਆ ਗਿਆ ਹੈ। ਦੋਸ਼ੀ ਡਰਾਈਵਰ ਨੂੰ ਜਲਦ ਹੀ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਜਾਵੇਗਾ। ਨਿਯਮਾਂ ਅਨੁਸਾਰ ਜੇਕਰ ਤੁਸੀਂ ਕੋਈ ਵੀ ਕਮਰਸ਼ੀਅਲ ਜਾਂ ਵਪਾਰਕ ਵਾਹਨ ਚਲਾ ਰਹੇ ਹੋ, ਤਾਂ ਤੁਹਾਡੇ ਸਰੀਰ ਵਿੱਚ ਸ਼ਰਾਬ ਜਾਂ ਕਿਸੇ ਵੀ ਨਸ਼ੇ ਦੀ ਮਾਤਰਾ ਬਿਲਕੁਲ ਜ਼ੀਰੋ ਹੋਣੀ ਚਾਹੀਦੀ ਹੈ। ਨਸ਼ੇ ਵਿੱਚ ਗੱਡੀ ਚਲਾਉਣ ‘ਤੇ ਆਮ ਡਰਾਈਵਰਾਂ ਵਾਲੀਆਂ ਸਜ਼ਾਵਾਂ ਦੇ ਨਾਲ-ਨਾਲ ਵਾਧੂ ਜੁਰਮਾਨੇ ਅਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜੇਕਰ ਤੁਹਾਨੂੰ ਕਦੇ ਵੀ ਕੋਈ ਅਜਿਹਾ ਵਿਅਕਤੀ ਦਿਖਾਈ ਦੇਵੇ ਜੋ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾ ਰਿਹਾ ਹੋਵੇ, ਤਾਂ ਤੁਰੰਤ 9-1-1 ‘ਤੇ ਫੋਨ ਕਰਕੇ ਪੁਲਿਸ ਨੂੰ ਸੂਚਨਾ ਦਿਓ।

ਵਿਨੀਪੈਗ ਸ਼ਹਿਰ ਵਿੱਚ ਇੱਕ 24 ਸਾਲਾ ਪੰਜਾਬੀ ਮੁਟਿਆਰ ਦੀ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਫਰੀਦਕੋਟ ਦੀ ਰਹਿਣ ਵਾਲੀ ਅਨਮੋਲਦੀਪ ਕੌਰ ਵਜੋਂ ਹੋਈ ਹੈ, ਜੋ ਪਿੰਡ ਡੋਡ ਦੇ ਸਮਾਜ ਸੇਵੀ ਡਾ. ਜਰਨੈਲ ਸਿੰਘ ਦੀ ਗੋਦ ਲਈ ਧੀ ਸੀ। ਅਨਮੋਲਦੀਪ 4 ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਆਈ ਸੀ। ਉਸ ਨੇ ਆਪਣੀ ਪੜ੍ਹਾਈ ਪੂਰੀ ਕਰ ਕੇ ਨੌਕਰੀ ਸ਼ੁਰੂ ਕਰ ਦਿੱਤੀ ਸੀ ਅਤੇ ਪੱਕੀ ਰਿਹਾਇਸ਼ ਲਈ ਅਪਲਾਈ ਵੀ ਕੀਤਾ ਹੋਇਆ ਸੀ। ਉਹ ਵਿਨੀਪੈਗ ਵਿੱਚ ਬੰਗਲਾਦੇਸ਼ ਦੀ ਇੱਕ ਮੁਟਿਆਰ ਨਾਲ ਰਹਿ ਰਹੀ ਸੀ। ਲੰਘੇ ਮੰਗਲਵਾਰ ਨੂੰ ਅਚਾਨਕ ਉਸ ਦੀ ਤਬੀਅਤ ਖਰਾਬ ਹੋਈ ਅਤੇ ਉਸ ਦੀ ਮੌਤ ਹੋ ਗਈ। ਉਸ ਨਾਲ ਰਹਿੰਦੀ ਲੜਕੀ ਨੇ ਕੈਨੇਡਾ ਰਹਿੰਦੇ ਅਨਮੋਲਦੀਪ ਦੇ ਹੋਰ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ, ਜਿਨ੍ਹਾਂ ਨੇ ਪੰਜਾਬ ਵਿੱਚ ਰਹਿੰਦੇ ਉਸ ਦੇ ਪਰਿਵਾਰ ਨੂੰ ਇਸ ਮੰਦਭਾਗੀ ਖ਼ਬਰ ਦੀ ਜਾਣਕਾਰੀ ਦਿੱਤੀ। ਪੰਜਾਬ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਉਸ ਦੇ ਪਿਤਾ ਡਾ. ਜਰਨੈਲ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਉਨ੍ਹਾਂ ਦੀ ਧੀ ਨਾਲ ਗੱਲ ਹੋਈ ਸੀ। ਉਸ ਨੇ ਕਦੇ ਕਿਸੇ ਮਾਨਸਿਕ ਤਣਾਅ ਜਾਂ ਬੀਮਾਰੀ ਦਾ ਜ਼ਿਕਰ ਨਹੀਂ ਕੀਤਾ ਸੀ। ਧੀ ਨੂੰ ਖੋਹਣ ਦੇ ਗਮ ਵਿੱਚ ਪਿਤਾ ਨੇ ਉਸ ਨੂੰ ਕੈਨੇਡਾ ਭੇਜਣ ਦੇ ਫੈਸਲੇ ‘ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਬਾਹਰ ਰਹਿੰਦੇ ਬੱਚਿਆਂ ਨੂੰ ਖਾਣ-ਪੀਣ, ਪੜ੍ਹਾਈ ਅਤੇ ਕੰਮ ਦਾ ਬਹੁਤ ਤਣਾਅ ਸਹਿਣਾ ਪੈਂਦਾ ਹੈ। ਰਿਸ਼ਤੇਦਾਰਾਂ ਨੇ ਅਨਮੋਲਦੀਪ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਆਰਥਿਕ ਮਦਦ ਦੀ ਅਪੀਲ ਕੀਤੀ ਹੈ। ਇਸ ਦੁਖਦਾਈ ਘਟਨਾ ‘ਤੇ ਸਥਾਨਕ ਆਗੂਆਂ ਅਤੇ ਸਮਾਜ ਸੇਵੀਆਂ ਨੇ ਵੀ ਦੁੱਖ ਪ੍ਰਗਟ ਕੀਤਾ ਹੈ।

ਹੈਲੀਫੈਕਸ ਸ਼ਹਿਰ ਵਿੱਚ ਭਾਰਤੀ ਮੂਲ ਦੇ ਸ਼ਾਲੂ ਸਾਜਨ ਨਾਲ ਨਸਲੀ ਵਿਤਕਰੇ ਦੀ ਮੰਦਭਾਗੀ ਘਟਨਾ ਵਾਪਰੀ ਹੈ। ਇਸ ਘਟਨਾ ਨੇ ਪੂਰੇ ਪ੍ਰਵਾਸੀ ਭਾਈਚਾਰੇ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਹ ਘਟਨਾ ਸ਼ਨਿੱਚਰਵਾਰ ਦੁਪਹਿਰ ਦੀ ਹੈ, ਜਦੋਂ ਸ਼ਾਲੂ ਸਾਜਨ ਡਾਊਨ ਟਾਊਨ ਦੀ ਲੋਅਰ ਵਾਟਰ ਸਟਰੀਟ ‘ਤੇ ਆਪਣੀ ਕਾਰ ਪਾਰਕ ਕਰ ਰਹੇ ਸਨ। ਉਸੇ ਵੇਲੇ ਬੈਗ ਪਾਈਪ ਚੁੱਕੇ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੀ ਕਾਰ ਦੇ ਸਾਈਡ ਮਿਰਰ ਅਤੇ ਡਿੱਗੀ ‘ਤੇ ਹਮਲਾ ਕਰ ਦਿੱਤਾ। ਜਦੋਂ ਸਾਜਨ ਨੇ ਇਸ ਦਾ ਵਿਰੋਧ ਕੀਤਾ, ਤਾਂ ਹਮਲਾਵਰ ਨੇ ਭੜਕ ਕੇ “ਆਪਣੇ ਦੇਸ਼ ਵਾਪਸ ਚਲੇ ਜਾਓ” ਵਰਗੀਆਂ ਨਸਲੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮੌਕੇ ‘ਤੇ ਮੌਜੂਦ ਇੱਕ ਗਵਾਹ ਰੇਵੇਨ ਫੌਕਸ ਨੇ ਵੀ ਇਸ ਨਸਲੀ ਬਦਸਲੂਕੀ ਦੀ ਪੁਸ਼ਟੀ ਕੀਤੀ ਹੈ। ਜਦੋਂ ਪੀੜਤ ਨੇ ਪੁਲਿਸ ਨੂੰ ਫ਼ੋਨ ਕਰਨ ਲਈ ਮੋਬਾਈਲ ਕੱਢਿਆ, ਤਾਂ ਹਮਲਾਵਰ ਮੌਕੇ ਤੋਂ ਭੱਜ ਗਿਆ। ਪੀੜਤ ਨੇ ਹੈਲੀਫੈਕਸ ਰਿਜਨਲ ਪੁਲਿਸ ਅਤੇ ਹੇਟ ਕ੍ਰਾਈਮ ਯੂਨਿਟ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਕੀ ਇਹ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਹੈ। ਸਾਜਨ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਦੀ ਬੇਨਤੀ ਕਰ ਰਹੇ ਹਨ। ਨੋਵਾ ਸਕੋਸ਼ੀਆ ਦੀ ਇੰਡੋ-ਕੈਨੇਡੀਅਨ ਐਸੋਸੀਏਸ਼ਨ ਨੇ ਇਸ ਘਟਨਾ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਅਨੁਸਾਰ ਅਜਿਹੀਆਂ ਘਟਨਾਵਾਂ ਨਵੇਂ ਪ੍ਰਵਾਸੀਆਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਦੀ ਸੁਰੱਖਿਆ ਲਈ ਖ਼ਤਰਾ ਹਨ। ਹੈਲੀਫੈਕਸ ਵਿੱਚ ਅਜਿਹੀਆਂ ਘਟਨਾਵਾਂ ਵਧਣ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਕੈਨੇਡਾ ਵਰਗੇ ਬਹੁ-ਸਭਿਆਚਾਰਕ ਦੇਸ਼ ਵਿੱਚ ਨਸਲਵਾਦ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਪ੍ਰਸ਼ਾਸਨ ਨੂੰ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਹਰ ਕੋਈ ਬਿਨਾਂ ਡਰ ਤੋਂ ਜੀਅ ਸਕੇ।

ਉੱਤਰੀ ਬ੍ਰਿਟਿਸ਼ ਕੋਲੰਬੀਆ ਵਿੱਚ ਵੀਰਵਾਰ ਦੁਪਹਿਰ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਇੱਕ ਹਵਾਈ ਜਹਾਜ਼ ਨੇ ਇੱਕ ਆਮ ਸੜਕ ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਅਨੁਸਾਰ, ਇਹ ‘ਬੀਚ ਕਿੰਗ ਏਅਰ 200’ ਜਹਾਜ਼ ਦੁਪਹਿਰ ਲਗਭਗ 2:20 ਵਜੇ ਪ੍ਰਿੰਸ ਜਾਰਜ ਸ਼ਹਿਰ ਦੀ ਫੁੱਟਹਿਲਜ਼ ਬੁਲੇਵਾਰਡ ਸੜਕ ‘ਤੇ ਆ ਉੱਤਰਿਆ ਅਤੇ ਉੱਥੇ ਚੱਲਦੀਆਂ ਗੱਡੀਆਂ ਨਾਲ ਜਾ ਟਕਰਾਇਆ। ਪ੍ਰਿੰਸ ਜਾਰਜ ਆਰਸੀਐੱਮਪੀ ਦੀ ਅਧਿਕਾਰੀ ਜੈਨੀਫਰ ਕੂਪਰ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਇੱਕ ਗੱਡੀ ਦੇ ਸਵਾਰ ਦੀ ਮੌਤ ਹੋ ਗਈ ਹੈ। ਇਹ ਸੜਕ ਸ਼ਹਿਰ ਨੂੰ ਜੋੜਨ ਵਾਲਾ ਇੱਕ ਬਹੁਤ ਹੀ ਮਸਰੂਫ਼ ਰਸਤਾ ਹੈ। ਇਸ ਟੱਕਰ ਵਿੱਚ ਦੋ ਗੱਡੀਆਂ ਨੁਕਸਾਨੀਆਂ ਗਈਆਂ ਹਨ। ਘਟਨਾ ਸਥਾਨ ‘ਤੇ ਪੈਰਾਮੈਡਿਕਸ ਟੀਮ ਨੇ ਜ਼ਖ਼ਮੀਆਂ ਦਾ ਇਲਾਜ ਕੀਤਾ, ਪਰ ਜਹਾਜ਼ ਅਤੇ ਗੱਡੀਆਂ ਵਿੱਚ ਕੁੱਲ ਕਿੰਨੇ ਲੋਕ ਜ਼ਖ਼ਮੀ ਹੋਏ, ਇਸ ਦੀ ਅਜੇ ਪੂਰੀ ਪੁਸ਼ਟੀ ਨਹੀਂ ਹੋਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੈਵਿਡ ਈਬੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸੰਵੇਦਨਾਵਾਂ ਇਸ ਦੁਖਦਾਈ ਹਾਦਸੇ ਤੋਂ ਪ੍ਰਭਾਵਿਤ ਹੋਏ ਪਰਿਵਾਰਾਂ ਨਾਲ ਹਨ। ਜਹਾਜ਼ ਨੂੰ ਸ਼ਹਿਰ ਦੀ ਸੜਕ ‘ਤੇ ਲੈਂਡਿੰਗ ਕਰਨ ਲਈ ਕਿਉਂ ਮਜਬੂਰ ਹੋਣਾ ਪਿਆ, ਇਸ ਦੀ ਜਾਂਚ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਲੋਕਾਂ ਦੀ ਭੀੜ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰੱਖਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਾਂਚ ਚੱਲ ਰਹੀ ਹੈ, ਇਸ ਲਈ ਸੜਕ ‘ਤੇ ਭੀੜ ਨਾ ਲਗਾਉਣ ਅਤੇ ਉੱਥੇ ਦੇਖਣ ਲਈ ਨਾ ਆਉਣ। ਸੁਰੱਖਿਆ ਦੇ ਮੱਦੇਨਜ਼ਰ ਫੁੱਟਹਿਲਜ਼ ਬੁਲੇਵਾਰਡ ਸੜਕ ਨੂੰ ਦੋਵਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਹੈ ਅਤੇ ਇਹ ਅਗਲੇ 24 ਘੰਟਿਆਂ ਲਈ ਬੰਦ ਰਹਿ ਸਕਦੀ ਹੈ।

ਕੈਨੇਡਾ ਅਤੇ ਅਮਰੀਕਾ ਇੱਕ ਨਵੇਂ ਵਪਾਰਕ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੇ ਬਹੁਤ ਨੇੜੇ ਪਹੁੰਚ ਗਏ ਹਨ। ਕੈਨੇਡਾ-ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੇਬਲਾਂਕ ਨੇ ਅਮਰੀਕੀ ਵਪਾਰਕ ਪ੍ਰਤੀਨਿਧੀ ਜੈਮੀਸਨ ਗ੍ਰੀਅਰ ਨਾਲ ਇੱਕ ਮਹੱਤਵਪੂਰਨ ਮੁਲਾਕਾਤ ਤੋਂ ਬਾਅਦ ਇਹ ਜਾਣਕਾਰੀ ਦਿੱਤੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਅਰਥਵਿਵਸਥਾ ‘ਤੇ 50 ਫੀਸਦੀ ਤੱਕ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਗਈ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਲਗਾਤਾਰ ਕਈ ਹਫ਼ਤਿਆਂ ਤੋਂ ਗੰਭੀਰ ਗੱਲਬਾਤ ਚੱਲ ਰਹੀ ਸੀ। ਵਾਸ਼ਿੰਗਟਨ ਡੀ.ਸੀ. ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੇਬਲਾਂਕ ਨੇ ਦੱਸਿਆ ਕਿ ਗੱਲਬਾਤ ਵਿੱਚ ਚੰਗੀ ਤਰੱਕੀ ਹੋ ਰਹੀ ਹੈ। ਉਨ੍ਹਾਂ ਨਾਲ ਕੈਨੇਡਾ ਦੀ ਮੁੱਖ ਵਪਾਰਕ ਵਾਰਤਾਕਾਰ ਜੈਨਿਸ ਚਾਰੇਟ ਵੀ ਮੌਜੂਦ ਸੀ, ਜੋ ਸਮਝੌਤੇ ਦੀਆਂ ਬਾਰੀਕੀਆਂ ਨੂੰ ਅੰਤਿਮ ਰੂਪ ਦੇਣ ਲਈ ਉੱਥੇ ਹੀ ਰੁਕੀ ਹੋਈ ਹੈ। ਸੂਤਰਾਂ ਅਨੁਸਾਰ, ਅਮਰੀਕਾ ਸਟੀਲ ਅਤੇ ਐਲੂਮੀਨੀਅਮ ‘ਤੇ ਲਗਾਏ ਟੈਰਿਫ ਨੂੰ 50% ਤੋਂ ਘਟਾ ਕੇ 25% ਕਰ ਸਕਦਾ ਹੈ। ਇਸ ਤੋਂ ਇਲਾਵਾ, ਆਟੋਮੋਬਾਈਲ ਦੇ ਖੇਤਰ ‘ਚ ਟੈਰਿਫ 25% ਤੋਂ ਘਟਾ ਕੇ 15% ਕਰਨ ਦੀ ਸੰਭਾਵਨਾ ਹੈ। ਕੈਨੇਡਾ ਦੇ ਸੌਫਟਵੁੱਡ ਲੰਬਰ ਉਦਯੋਗ ਨੂੰ ਵੀ ਟੈਰਿਫ ਤੋਂ ਰਾਹਤ ਦੇਣ ਬਾਰੇ ਚਰਚਾ ਕੀਤੀ ਜਾ ਰਹੀ ਹੈ। ਇਸ ਦੌਰਾਨ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਵੀ ਆਪਣੇ ਅਮਰੀਕੀ ਹਮਰੁਤਬਾ ਮਾਰਕੋ ਰੂਬੀਓ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਬੈਠਕ ਦਾ ਮਕਸਦ ਦੋਵਾਂ ਦੇਸ਼ਾਂ ਦੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਆਰਥਿਕ ਭਾਈਵਾਲੀ ਨੂੰ ਵਧਾਉਣਾ ਸੀ। ਅਮਰੀਕੀ ਵਿਦੇਸ਼ ਵਿਭਾਗ ਅਨੁਸਾਰ, ਇਸ ਮੁਲਾਕਾਤ ਦੌਰਾਨ ਆਰਕਟਿਕ ਖੇਤਰ ਦੀ ਸੁਰੱਖਿਆ, ਰੱਖਿਆ ਖਰਚੇ, ਹੈਤੀ ਵਿੱਚ ਸਹਾਇਤਾ ਅਤੇ ਆਨਲਾਈਨ ਠੱਗੀ ਵਾਲੇ ਸਕੈਮ ਸੈਂਟਰਾਂ ਖ਼ਿਲਾਫ਼ ਮਿਲ ਕੇ ਕਾਰਵਾਈ ਕਰਨ ਵਰਗੇ ਅਹਿਮ ਮੁੱਦਿਆਂ ‘ਤੇ ਵੀ ਚਰਚਾ ਹੋਈ। ਦੋਵੇਂ ਦੇਸ਼ ਜਲਦ ਹੀ ਇਸ ਆਰਥਿਕ ਸਮਝੌਤੇ ਦਾ ਐਲਾਨ ਕਰ ਸਕਦੇ ਹਨ।

ਜੇਕਰ ਕੈਨੇਡਾ ਦਾ ਅਮਰੀਕਾ ਨਾਲ ਵਪਾਰਕ ਸਮਝੌਤਾ ਹੁੰਦਾ ਹੈ, ਤਾਂ ਅਮਰੀਕੀ ਸ਼ਰਾਬ ਕੈਨੇਡਾ ਦੀਆਂ ਦੁਕਾਨਾਂ ‘ਚ ਵਾਪਸ ਆ ਸਕਦੀ ਹੈ। ਹਾਲਾਂਕਿ, ਇਸ ਦਾ ਇਹ ਮਤਲਬ ਨਹੀਂ ਕਿ ਲੋਕ ਇਸ ਨੂੰ ਤੁਰੰਤ ਖਰੀਦਣਾ ਸ਼ੁਰੂ ਕਰ ਦੇਣਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਗਏ ਟੈਰਿਫ ਦਾ ਵਿਵਾਦ ਸੁਲਝਾਉਣ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸੂਬਿਆਂ ਨੂੰ ਅਮਰੀਕੀ ਸ਼ਰਾਬ ਤੋਂ ਬਾਇਕਾਟ ਹਟਾਉਣ ਦੀ ਅਪੀਲ ਕੀਤੀ ਹੈ। ਸਾਲ 2025 ਵਿੱਚ ਟੈਰਿਫਾਂ ਦੇ ਵਿਰੋਧ ਵਿੱਚ ਅਲਬਰਟਾ ਅਤੇ ਸਾਸਕੈਚਵਨ ਨੂੰ ਛੱਡ ਕੇ ਬਾਕੀ ਸਾਰੇ ਕੈਨੇਡੀਅਨ ਸੂਬਿਆਂ ਨੇ ਅਮਰੀਕੀ ਸ਼ਰਾਬ ਦੀ ਵਿੱਕਰੀ ਬੰਦ ਕਰ ਦਿੱਤੀ ਸੀ। ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹਿਊਸਟਨ ਅਨੁਸਾਰ, ਭਾਵੇਂ ਬੋਤਲਾਂ ਸ਼ੈਲਫਾਂ ‘ਤੇ ਵਾਪਸ ਆ ਜਾਣ, ਪਰ ਗਾਹਕਾਂ ਦਾ ਰੁਝਾਨ ਬਦਲ ਚੁੱਕਾ ਹੈ। ਅਬੈਕਸ ਡਾਟਾ ਦੇ ਇੱਕ ਸਰਵੇਖਣ ਅਨੁਸਾਰ, 69% ਕੈਨੇਡੀਅਨ ਚਾਹੁੰਦੇ ਹਨ ਕਿ ਅਮਰੀਕੀ ਸ਼ਰਾਬ ‘ਤੇ ਪਾਬੰਦੀ ਜਾਰੀ ਰਹੇ, ਜਦੋਂ ਕਿ ਸਿਰਫ਼ 19% ਹੀ ਇਸ ਦੀ ਵਾਪਸੀ ਦੇ ਪੱਖ ਵਿੱਚ ਹਨ। 2024 ਤੋਂ 2026 ਦਰਮਿਆਨ ਅਮਰੀਕਾ ਦੀ ਵਾਈਨ ਐਕਸਪੋਰਟ ਵਿੱਚ 78% ਦੀ ਗਿਰਾਵਟ ਆਈ ਹੈ, ਜਿਸ ਨਾਲ ਉਨ੍ਹਾਂ ਨੂੰ 35.7 ਕਰੋੜ ਅਮਰੀਕੀ ਡਾਲਰ ਦਾ ਨੁਕਸਾਨ ਹੋਇਆ ਹੈ। ਨਾਲ ਹੀ, ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ‘ਚ 66% ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ‘ਵਾਈਨ ਗ੍ਰੋਅਰਜ਼ ਕੈਨੇਡਾ’ ਦੇ ਪ੍ਰੈਸੀਡੈਂਟ ਡੈਨ ਪਾਸਜ਼ਕੋਵਸਕੀ ਨੇ ਦੱਸਿਆ ਕਿ ਪਿਛਲੇ 18 ਮਹੀਨਿਆਂ ਵਿੱਚ ਕੈਨੇਡੀਅਨਾਂ ਨੇ ਆਪਣੇ ਦੇਸ਼ ਦੀ ਬਣੀ ਸ਼ਰਾਬ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਟੀਚਾ ਬਾਜ਼ਾਰ ਵਿੱਚ ਆਪਣੀ ਹਿੱਸੇਦਾਰੀ 30% ਤੋਂ ਵਧਾ ਕੇ 50% ਕਰਨਾ ਹੈ। ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨਿਊ ਨੇ ਕਿਹਾ ਕਿ ਉਹ ਸ਼ਰਾਬ ਦੀ ਵਾਪਸੀ ‘ਤੇ ਅਜੇ ਕੋਈ ਜਲਦਬਾਜ਼ੀ ਨਹੀਂ ਕਰਨਗੇ, ਕਿਉਂਕਿ ਅਮਰੀਕੀ ਰਾਸ਼ਟਰਪਤੀ ਦੇ ਫੈਸਲੇ ਬਦਲਦੇ ਰਹਿੰਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਵਪਾਰਕ ਸਮਝੌਤਾ ਸਹੀ ਤਰੀਕੇ ਨਾਲ ਲਾਗੂ ਨਹੀਂ ਹੁੰਦਾ, ਤਾਂ ਪਾਬੰਦੀ ਦੁਬਾਰਾ ਲਗਾਈ ਜਾ ਸਕਦੀ ਹੈ। ਕਿਊਬੈਕ ਦੀ ਪ੍ਰੀਮੀਅਰ ਕ੍ਰਿਸਟੀਨ ਫ੍ਰੇਚੇਟ ਨੇ ਵੀ ਕਿਹਾ ਕਿ ਇਸ ਬਾਰੇ ਫੈਸਲਾ ਸਿਰਫ਼ ਕਿਊਬੈਕ ਹੀ ਲਵੇਗਾ। ਖਾਸ ਗੱਲ ਇਹ ਹੈ ਕਿ ਜਦੋਂ ਤੱਕ ਕੈਨੇਡਾ ਦੇ ਆਮ ਗਾਹਕ ਸਟੋਰਾਂ ‘ਚ ਪਈ ਪੁਰਾਣੀ ਅਮਰੀਕੀ ਸ਼ਰਾਬ ਨੂੰ ਖਰੀਦ ਕੇ ਖਤਮ ਨਹੀਂ ਕਰਦੇ, ਉਦੋਂ ਤੱਕ ਅਮਰੀਕਾ ਨੂੰ ਨਵੇਂ ਆਰਡਰ ਨਹੀਂ ਦਿੱਤੇ ਜਾਣਗੇ।

ਕੈਨੇਡਾ ਦੇ ਸਰੀ ਵਿਚ ਬੀਤੇ ਦਿਨੀ ਸਿੱਖ ਸੰਗਤ, ਸਤਿਕਾਰ ਕਮੇਟੀ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਬਿਅਰ ਕ੍ਰੀਕ ਨੇੜੇ ਕਿੰਗ ਜੌਰਜ ਚੌਕ ਵਿਚ ਸ਼ਾਂਤਮਈ ਸੰਕੇਤਕ ਧਰਨਾ ਦਿੱਤਾ ਗਿਆ। ਇਹ ਧਰਨਾ ਬੰਦੀ ਸਿੰਘ ਦੀ ਰਿਹਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਅਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ ਕੇ ਕੀਤਾ ਗਿਆ।30 ਜੁਲਾਈ ਨੂੰ ਇਥੋਂ ਦੇ ਗੁਰੂ ਘਰ ਸਿੰਘ ਸਭਾ ਗੁਰਦੁਆਰਾ ਸਾਹਿਬ ਸ਼੍ਰੋਮਣੀ ਕਮੇਟੀ ਵਲੋਂ 225 ਸਰੂਪ ਭੇਜੇ ਗਏ ਸਨ। ਪਰ ਮਰਿਆਦਾ ਦਾ ਧਿਆਨ ਨਹੀਂ ਰੱਖਿਆ ਗਿਆ ਜਿਸ ਕਾਰਣ ਸੰਗ ਵਿਚ ਨਰਾਜ਼ਗੀ ਪਾਈ ਜਾ ਰਹੀ ਹੈ। ਧਰਨਾਕਾਰੀਆਂ ਦਾ ਕਿਿਹਣਾ ਸੀ ਕਿ ਜੇਕਰ ਇਸ ਮਾਮਲੇ ਤੇ ਸ਼੍ਰੋਮਣੀ ਕਮੇਟੀ ਜਾਂ ਗੁਰਦੁਆਰ ਕਮੇਟੀ ਵਲੋਂ ਉਨ੍ਹਾਂ ਨੂੰ ਕੋਈ ਘਰੋਸਾ ਨਾ ਦਿੱਤਾ ਗਿਆ ਤਾਂ ਉਹ ਜਲਦ ਹੀ ਅਗਲਾ ਪ੍ਰੋਗਰਾਮ ਉਲੀਕਣ ਲਈ ਮਜਬੂਰ ਹੋਣਗੇ।