ਪੰਜਾਬ ਦੇ ਲੋਕ ਮਰ ਰਹੇ, ਮੁੱਖ ਮੰਤਰੀ ਸੈਰ ਸਪਾਟੇ ਕਰ ਰਿਹੈ- ਸੁਖਬੀਰ ਬਾਦਲ

ਅੰਮ੍ਰਿਤਸਰ- ਸ਼੍ਰੌਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੀ ਕਨੂੰਨ ਵਿਵਸਥਾ ‘ਤੇ ਚਿੰਤਾ ਦਾ ਪ੍ਰਕਟਾਵਾ ਕੀਤਾ ਹੈ । ਸੱਤਾਧਾਰੀ ‘ਆਪ’ ਸਰਕਾਰ ‘ਤੇ ਇਲਜ਼ਾਮ ਲਗਾਉਂਦਿਆ ਸੁਖਬੀਰ ਨੇ ਕਿਹਾ ਕਿ ਪੰਜਾਬ ਦੇ ਲੋਕ ਮਰ ਰਹੇ ਹਨ ੳਤੇ ਮੁੱਖ ਮੰਤਰੀ ਭਗਵੰਤ ਮਾਨ ਸੈਰ ਸਪਾਟਾ ਕਰ ਰਹੇ ਹਨ ।ਮੁੱਖ ਮੰਤਰੀ ਆਪਣੇ ਕਲਾਕਾਰੀ ਵਾਲੇ ਸਮੇਂ ਵਾਂਗ ਘੁੰਮ ਫਿਰ ਕੇ ਆਨੰਦ ਮਾਨ ਰਹੇ ਹਨ ।

ਇਸ ਦੇ ਨਾਲ ਐੱਸ.ਵਾਈ.ਐੱਲ ਮੁੱਦੇ ‘ਤੇ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪਾਣੀ ਦਾ ਕੋਈ ਮੁੱਦਾ ਨਹੀਂ ਹੈ । ਭਗਵੰਤ ਮਾਨ ਨੂੰ ਇਸ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਬੈਠਕ ਕਰਨ ਦੀ ਲੋੜ ਨਹੀਂ ਹੈ ।ਸਰਦਾਰ ਬਾਦਲ ਨੇ ਸਾਫ ਕੀਤਾ ਕਿ ਪੰਜਾਬ ਕੋਲ ਨਾ ਤਾਂ ਕੋਈ ਪਾਣੀ ਹੈ, ਨਾ ਥਾਂ ਤੇ ਨਾ ਹੀ ਪਾਣੀ ਹੈ ।

ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ‘ਤੇ ਉਨ੍ਹਾਂ ਕਿਹਾ ਕਿ ਚੰਨੀ ਛੋਟੇ ਪੱਧਰ ਦਾ ਭ੍ਰਿਸ਼ਟਾਚਾਰੀ ਹੈ । ਸੀ.ਅੇੱਮ ਬਨਣ ਤੋਂ ਬਾਅਦ ਚੰਨੀ ਦੇ ਘਰ ਦਾ ਸਟੋਵ ਵੀ ਬੰਦ ਕਰ ਦਿੱਤਾ । ਉਨ੍ਹਾਂ ਦੇ ਲਈ ਚਾਹ ਤੱਕ ਚੰਡੀਗੜ੍ਹ ਦੇ ਇਕ ਫਾਈਵ ਸਟਾਰ ਹੋਟਲ ਤੋਂ ਆਉਂਦੀ ਰਹੀ ਹੈ ।