ਜੇਲ੍ਹ ‘ਚ ਵੀ ਮਜੀਠੀਆ ਚੜ੍ਹਦੀ ਕਲਾ ‘ਚ ਹੈ-ਸੁਖਬੀਰ

ਪਟਿਆਲਾ- ਝੁਠਾ ਪਰਚਾ ਪਾ ਕੇ ਜੇਲ੍ਹ ਭੇਜੇ ਗਏ ਬਿਕਰਮ ਮਜੀਠੀਆ ਦਾ ਹੌਂਸਲਾ ਟੁੱਟਿਆ ਨਹੀਂ ਹੈ.ਉਹ ਜੇਲ੍ਹ ਚ ਰਹਿ ਕੇ ਵੀ ਚੜ੍ਹਦੀ ਕਲਾ ਚ ਹਨ ਅਤੇ ਵਾਹਿਗੁਰੂ ਦਾ ਸਿਮਰਨ ਕਰ ਰਹੇ ਹਨ.ਇਹ ਕਹਿਣਾ ਹੈ ਅਕਾਲੀ ਦਲ ਪ੍ਰਧਾਨ ਅਤੇ ਬਿਕਰਮ ਮਜੀਠੀਆ ਦੇ ਕਰੀਬੀ ਰਿਸ਼ਤੇਦਾਰ ਸੁਖਬੀਰ ਬਾਦਲ ਦਾ,ਜੋਕਿ ਅੱਜ ਪਟਿਆਲਾ ਜੇਲ੍ਹ ਚ ਉਨ੍ਹਾਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ.
ਕਾਂਗਰਸ ਦੀ ਚੰਨੀ ਸਰਕਾਰ ਨੂੰ ਘੇਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸੀ.ਐੱਮ ਚੰਨੀ ਅਤੇ ਡਿਪਟੀ ਸੀ.ਐੱਮ ਸੁਖਜਿੰਦਰ ਰੰਧਾਵਾ ਨੇ ਸਿਆਸੀ ਬਦਲਾਖੌਰੀ ਤਹਿਤ ਬਿਕਰਮ ਸਿੰਘ ਮਜੀਠੀਆ ਨੂੰ ਝੂਠੇ ਕੇਸ ਚ ਫਸਾਇਆ ਹੈ.ਇੱਕ ਹਫਤੇ ਦੀ ਇਸ ਸਰਕਾਰ ਨੂੰ ਪੰਜਾਬ ਦੀ ਜਨਤਾ ਅਸਲ ਚਿਹਰਾ ਜ਼ਰੂਰ ਦਿਖਾਵੇਗੀ.
ਯੂਕਰੇਨ ਚ ਲੜਾਈ ਦੌਰਾਨ ਫਸੇ ਪੰਜਾਬੀ ਵਿਦਿਆਰਥੀਆਂ ਨੂੰ ਲੈ ਕੇ ਅਕਾਲੀ ਦਲ ਪ੍ਰਧਾਨ ਨੇ ਪੀ.ਐੱਮ ਮੋਦੀ ਨੂੰ ਅਪੀਲ ਕੀਤੀ ਹੈ.ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਰੂਸ ਨਾਲ ਆਪਣੇ ਸਬੰਧਾ ਦੀ ਵਰਤੋ ਕਰਕੇ ਵਿਦਿਆਰਥੀਆਂ ਦੀ ਵਤਨ ਵਾਪਸੀ ਕਰਵਾਉਣੀ ਚਾਹੀਦੀ ਹੈ.