ਜਾਖੜ ਦਾ ਸਿੱਧੂ ਨੂੰ ਜਵਾਬ ‘ਨਹੀਂ ਐਲਾਨਿਆ ਜਾਵੇਗਾ ਸੀ.ਐੱਮ ਫੇਸ’

ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੌਜੂਦਾ ਪ੍ਰਧਾਨ ਨੂੰ ਸਿੱਧਾ ਜਵਾਬ ਦਿੱਤਾ ਹੈ.ਨਵਜੋਤ ਸਿੰਘ ਸਿੱਧੂ ਨੇ ਇੱਕ ਇੰਟਰਵਿਊ ਦੌਰਾਨ ਕਾਂਗਰਸ ਹਾਈਕਮਾਨ ਨੂੰ ਸੀ.ਐੱਮ ਫੇਸ ਐਲਾਨਣ ਦੀ ਗੱਲ ਕੀਤੀ ਸੀ.ਇਸਦੇ ਜਵਾਬ ਚ ਦਿੱਲੀ ਚ ਮੌਜੂਦ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਕੋਈ ਨਾਹ ਕੀਤੀ ਹੈ.ਦਿੱਲੀ ਚ ਪੰਜਾਬ ਕਾਂਗਰਸ ਦੀ ਸਕ੍ਰਿਨਿੰਗ ਕਮੇਟੀ ਦੀ ਬੈਠਕ ਚ ਹਿੱਸਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕੀ ਕਾਂਗਰਸ ਹਾਈਕਮਾਨ ਵਲੋਂ ਸੀ.ਐੱਮ ਉਮੀਦਵਾਰ ਦੇ ਨਾਂ ਦਾ ਐਲਾਨ ਕਰਨ ਦਾ ਕੋਈ ਇਰਾਦਾ ਨਹੀਂ ਹੈ.ਉਨ੍ਹਾਂ ਕਿਹਾ ਕੀ ਪੰਜਾਬ ਦੇ ਸਾਰੇ ਕੱਦਾਵਰ ਲੀਡਰਾਂ ਦੀ ਅਗਵਾਈ ਹੇਠ 2022 ਦੀਆਂ ਚੋਣਾਂ ਲੜੀਆਂ ਜਾਣਗੀਆਂ.

ਜਾਖੜ ਨੇ ਕਿਹਾ ਕੀ ਕਾਂਗਰਸ ਦੇ ਇਤਿਹਾਸ ਚ ਸਿਰਫ 2017 ਚ ਹੀ ਰਾਹੁਲ ਗਾਂਧੀ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਦਾ ਐਲ਼ਾਨ ਕੀਤਾ ਗਿਆ ਸੀ.ਮੌਜੂਦਾ ਸਮੇਂ ਚ ਜਿੱਤ ਤੋਂ ਬਾਅਦ ਹਾਈਕਮਾਨ ਅਤੇ ਪੰਜਾਬ ਦੇ ਵਿਧਾਇਕ ਹੀ ਮੁੱਖ ਮੰਤਰੀ ਦਾ ਫੈਸਲਾ ਕਰਣਗੇ.ਵਿਧਾਇਕਾਂ ਵਲੋਂ ਪਾਰਟੀ ਛੱਡਣ ‘ਤੇ ਜਾਖੜ ਨੇ ਸਾਫਗੋਈ ਨਾਲ ਦੁੱਖ ਦਾ ਪ੍ਰਕਟਾਵਾ ਕੀਤਾ ਹੈ.ਉਨ੍ਹਾਂ ਮੰਨਿਆ ਕੀ ਕਿਸੇ ਵੀ ਲੀਡਰ ਦੇ ਜਾਨ ਨਾਲ ਪਾਰਟੀ ਨੂੰ ਫਰਕ ਜ਼ਰੂਰ ਪੈਂਦਾ ਹੈ.ਸਾਬਕਾ ਸੂਬਾ ਪ੍ਰਧਾਨ ਨੇ ਕਿਹਾ ਕੀ ਰਾਹੁਲ ਗਾਂਧੀ ਸਮੇਤ ਤਮਾਮ ਲੀਡਰਸ਼ਿਪ ਇਸ ਮੁੱਦੇ ‘ਤੇ ਗੰਭੀਰ ਹੈ ਅਤੇ ਪਾਰਟੀ ਅਤੇ ਅੰਦਰ ਵਿਚਾਰ ਕੀਤਾ ਜਾ ਰਿਹਾ ਹੈ.