ਪ੍ਰਿਅੰਕਾ ਤੋਂ ਪਹਿਲਾਂ ਕੇਜਰੀਵਾਲ ਦੀ ਪਤਨੀ-ਬੇਟੀ ਮੈਦਾਨ ‘ਚ,ਧੂਰੀ ‘ਚ ਹੋਵੇਗਾ ‘ਲੇਖਾ ਮਾਂਵਾ-ਧੀਆਂ ਦਾ’

ਅੰਮ੍ਰਿਤਸਰ- ਪੰਜਾਬ ਦੇ ਵਿੱਚ ਸਟਾਰ ਪ੍ਰਚਾਰਕਾਂ ਅਤੇ ਵੱਡੇ ਨੇਤਾਵਾਂ ਦੀ ਫੇਰੀ ਸ਼ੁਰੂ ਹੋਣ ਜਾ ਰਹੀ ਹੈ.ਪੀ.ਐੱਮ ਮੋਦੀ ਤੋਂ ਪਹਿਲਾਂ 13 ਤਰੀਕ ਨੂੰ ਕਾਂਗਰਸ ਦੀ ਨੇਤਾ ਪ੍ਰਿਅੰਕਾ ਗਾਂਧੀ ਧੂਰੀ ਆ ਰਹੇ ਨੇ.ਕਾਂਗਰਸ ਦੇ ਇਸ ਐਲਾਨ ਦੇ ਨਾਲ ਹੀ ਆਮ ਆਦਮੀ ਪਾਰਟੀ ਵਲੋਂ ਖਬਰ ਆਈ ਹੈ.ਪਾਰਟੀ ਦੇ ਸੀ.ਐੱਮ ਉਮੀਦਵਾਰ ਭਗਵੰਤ ਮਾਨ ਨੇ ਜਾਣਕਾਰੀ ਦਿੱਤੀ ਹੈ ਕਿ 11 ਤਰੀਕ ਨੂੰ ਦਿੱਲੀ ਦੇ ਸੀ.ਐੱਮ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦ ਅਤੇ ਉਨ੍ਹਾਂ ਦੀ ਬੇਟੀ ਧੂਰੀ ਆ ਰਹੇ ਨੇ.ਲੇਖਾ ਮਾਂਵਾ-ਧੀਆਂ ਦਾ ਪ੍ਰੌਗਰਾਮ ਹੇਠ ਉਹ ਮਹਿਲਾਵਾਂ ਨਾਲ ਵਿਚਾਰ ਚਰਚਾ ਕਰਣਗੇ.ਇਸ ਦੌਰਾਨ ਭਗਵੰਤ ਮਾਨ ਦੀ ਮਾਤਾ ਜੀ ਵੀ ਉਨ੍ਹਾਂ ਨਾਲ ਹੋਣਗੇ.
ਡਿਜੀਟਲ ਪ੍ਰਚਾਰ ਚ ਸੱਭ ਤੋਂ ਅੱਗੇ ਜਾ ਰਹੀ ਆਮ ਆਦਮੀ ਪਾਰਟੀ ਨੇ ਹੁਣ ਮੋਬਾਇਲ ਰਾਹੀਂ ਲੋਕਾਂ ਤੱਕ ਪਹੁੰਚ ਬਨਾਉਣ ਦੀ ਵਿਉਂਤ ਬਣਾਈ ਹੈ.ਭਗਵੰਤ ਮਾਨ ਵਲੋਂ ਅੰਮ੍ਰਿਤਸਰ ਚ ਇੱਕ ਡਿਜੀਟਲ ਕੰਪੇਨ ਲਾਂਚ ਕੀਤੀ ਗਈ ਜਿਸ ਰਾਹੀਂ ਪੰਜਾਬ ਦੇ ਲੋਕ ਵੱਖ ਵੱਖ ਨੁਕਤਿਆਂ ‘ਤੇ ਕੇਜਰੀਵਾਲ ਅਤੇ ਭਗਵੰਤ ਮਾਨ ਨਾਲ ਗੱਲਬਾਤ ਕਰ ਸਕਣਗੇ.
ਲੋਕ ਸਭਾ ਚ ਕਿਸਾਨਾਂ ਦੇ ਮੁੱਦੇ ਦੀ ਗੱਲ ਕਰਨ ਦੇ ਮੁੱਦੇ ‘ਤੇ ਮਾਨ ਨੇ ਸਿਆਸੀ ਵਿਰੋਧੀਆਂ ਨੂੰ ਖਰੀ ਖਰੀ ਸੁਣਾਈ.ਉਨ੍ਹਾਂ ਕਿਹਾ ਕਿ ਸ਼ਰਮ ਦੀ ਗੱਲ ਸੀ ਕਿ ਪੋੰਜਾਬ ਦੇ ਹਿੱਤਾਂ ਦੀ ਗੱਲ ਕਰਨ ਲਈ ਪੰਜਾਬ ਦੇ ਬਾਕੀ 12 ਸਾਂਸਦ ਗੈਰਮੌਜੂਦ ਸਨ.