ਚੰਡੀਗੜ੍ਹ- ਸੁਪਰੀਮ ਕੋਰਟ ਵਲੋਂ ਅਕਾਲੀ ਨੇਤਾ ਬਿਕਰਮ ਮਜੀਠੀਆ ਨੂੰ ਵੱਡੀ ਰਾਹਤ ਦੇ ਦਿੱਤੀ ਗਈ ਹੈ.ਡ੍ਰਗਸ ਮਾਮਲੇ ਚ ਫੰਸੇ ਬਿਕਰਮ ਮਜੀਠੀਆ ਨੂੰ 23 ਫਰਵਰੀ ਤਕ ਅਗਾਊਂ ਜਮਾਨਤ ਦੇ ਦਿੱਤੀ ਗਈ ਹੈ.ਅਦਾਲਤ ਦੇ ਇਸ ਫੈਸਲੇ ਨੂੰ ਸੱਤਾਧਾਰੀ ਕਾਂਗਰਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ.ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਮਜੀਠੀਆ ਆਪਣੇ ਦੋਹਾਂ ਹਲਕਿਆਂ ਚ ਚੋਣ ਪ੍ਰਚਾਰ ਕਰ ਸਕਦੇ ਹਨ.ਤੁਹਾਨੂੰ ਦੱਸ ਦਈਏ ਕਿ ਮਜੀਠੀਆ ਅੰਮ੍ਰਿਤਸਰ ਪੂਰਬੀ ਅਤੇ ਮਜੀਠਾ ਹਲਕੇ ਤੋਨ ਚੋਣ ਲੜ ਰਹੇ ਹਨ.
ਇਸ ਤੋਂ ਪਹਿਲਾਂ ਮਜੀਠੀਆ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕਦੀ ਰਹੀ ਹੈ.ਅਕਾਲੀ ਦਲ ਵਲੋਂ ਇਲਜ਼ਾਮ ਲਗਾਏ ਗਏ ਸਨ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਉਨ੍ਹਾਂ ਦੇ ਪਰਿਵਾਰ ਨਾਲ ਧੱਕੇਸ਼ਾਹੀ ਕੀਤੀ ਗਈ ਹੈ.ਹੁਣ 23 ਫਰਵਰੀ ਤਕ ਪੰਜਾਬ ਪੁਲਿਸ ਮਜੀਠੀਆ ਦੀ ਗ੍ਰਿਫਤਾਰੀ ਨਹੀਂ ਕਰ ਸਕਦੀ ਹੈ.