ਭਾਰਤ ਪਰਦਤਿਆਂ ਹੀ ਮੁਸ਼ਕਲਾਂ ’ਚ ਫਸੇ ਬਾਇਡਨ, ਹਾਊਸ ਸਪੀਕਰ ਨੇ ਮਹਾਂਦੋਸ਼ ਸ਼ੁਰੂ ਕਰ ਦੇ ਦਿੱਤੇ ਨਿਰਦੇਸ਼

Washington- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਜੀ.20 ਸਿਖਰ ਸੰਮੇਲਨ ਤੋਂ ਵਾਪਸ ਪਰਤਦਿਆਂ ਹੀ ਮੁਸ਼ਕਲਾਂ ’ਚ ਫਸ ਗਏ ਹਨ। ਹਾਊਸ ਸਪੀਕਰ ਮੈਕਾਰਥੀ ਨੇ ਉਨ੍ਹਾਂ ਵਿਰੁੱਧ ਮਹਾਂਦੋਸ਼ ਦੀ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਰੀਪਬਲਿਕਨ ਹਾਊਸ ਸਪੀਕਰ ਕੇਵਿਨ ਮੈਕਾਰਥੀ ਨੇ ਮੰਗਲਵਾਰ ਨੂੰ ਇਹ ਕਦਮ ਚੁੱਕਿਆ ਹੈ। 2014 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸਪੀਕਰ ਦਾ ਇਹ ਇਤਿਹਾਸਕ ਕਦਮ ਡੈਮੋਕ੍ਰੇਟਿਕ ਪਾਰਟੀ ਨੂੰ ਭਾਰੀ ਪੈ ਸਕਦਾ ਹੈ।
ਜੋਅ ਬਾਇਡਨ ’ਤੇ ਇਹ ਦੋਸ਼ ਲੱਗੇ ਹਨ ਜਦੋਂ 2009 ਤੋਂ 2017 ਤੱਕ ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਸਨ, ਇਸ ਦੌਰਾਨ ਉਨ੍ਹਾਂ ਨੇ ਆਪਣੇ ਬੇਟੇ ਹੰਟਰ ਬਾਇਡਨ ਨੂੰ ਵਿਦੇਸ਼ੀ ਵਪਾਰ ’ਚ ਫਾਇਦਾ ਪਹੁੰਚਾਇਆ ਸੀ। ਇਸ ਨੂੰ ਲੈ ਕੇ ਇਸੇ ਸਾਲ ਰੀਪਬਲਿਕਨ ਪਾਰਟੀ ਨੇ ਕਈ ਮਹੀਨਿਆਂ ਤੱਕ ਜਾਂਚ ਵੀ ਕੀਤੀ ਸੀ ਪਰ ਇਸ ’ਚ ਬਾਇਡਨ ਦੇ ਵਿਰੁੱਧ ਕੋਈ ਸਬੂਤ ਨਹੀਂ ਮਿਲਿਆ ਸੀ। ਮੈਕਾਰਥੀ ਨੇ ਕਿਹਾ ਕਿ ਅਸੀਂ ਉੱਥੇ ਜਾਵਾਂਗੇ, ਜਿੱਥੇ ਸਬੂਤ ਸਾਨੂੰ ਲੈ ਜਾਣਗੇ।
ਸਪੀਕਰ ਮੈਕਾਰਥੀ ਨੇ ਕਿਹਾ, ‘‘ਇਹ ਸੱਤਾ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ, ਜਿਨ੍ਹਾਂ ਨੂੰ ਲੈ ਕੇ ਹਾਊਸ ਵਲੋਂ ਅੱਗੇ ਦੀ ਜਾਂਚ ਕਰਨ ਦੀ ਲੋੜ ਹਨ। ਇਸ ਲਈ ਅੱਜ ਮੈਂ ਹਾਊਸ ਦੀ ਕਮੇਟੀ ਨੂੰ ਰਾਸ਼ਟਰਪਤੀ ਬਾਇਡਨ ਵਿਰੁੱਧ ਮਹਾਂਦੋਸ਼ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦੇ ਰਿਹਾ ਹਾਂ।’’ ਮੈਕਰਥੀ ਨੇ ਕਿਹਾ ਕਿ ਰੀਪਬਲਕਿਨ ਨੇ ਫੋਨ ਕਾਲ, ਮਨੀ ਟਰਾਂਸਫਰ ਅਤੇ ਹੋਰ ਗਤੀਵਿਧੀਆਂ ਦੇ ਸਬੂਤ ਪੇਸ਼ ਕੀਤੇ ਹਨ, ਜਿਹੜੇ ਬਾਇਡਨ ਪਰਿਵਾਰ ’ਚ ਭ੍ਰਿਸ਼ਟਾਚਾਰ ਦੀ ਤਸਵੀਰ ਪੇਸ਼ ਕਰਦੇ ਹਨ।