● On air now · ਟੀਵੀ ਪੰਜਾਬ

Punjabi News · Since 2013

Breaking

ਪਠਾਨਕੋਟ ਦੇ ਪਿੰਡ ‘ਚ ਮੁੜ ਵਿਖੇ ਸ਼ੱਕੀ ਵਿਅਕਤੀ, ਇਲਾਕੇ ਚ ਬਣਿਆ ਸਹਿਮ ਦਾ ਮਾਹੌਲ

ਡੈਸਕ- ਪਠਾਨਕੋਟ ਦੇ ਪਿੰਡ ਫ਼ੰਗਤੋਲੀ ਵਿਖੇ 48 ਘੰਟਿਆਂ ‘ਚ ਦੂਜੀ ਵਾਰ ਸ਼ੱਕੀ ਦੇਖੇ ਗਏ ਹਨ। ਪਿੰਡ ਦੇ ਇੱਕ ਘਰ ‘ਚ ਦੀਵਾਰ ਟੱਪ ਇਕ ਸ਼ਖ਼ਸ ਦੇ ਘਰ 3 ਸ਼ੱਕੀ ਦਾਖਲ ਹੋਏ ਹਨ। ਇਨ੍ਹਾਂ ਨੇ ਉਸ ਵਿੱਚੋਂ ਰੋਟੀ ਦੀ ਮੰਗ ਕੀਤੀ ਹੈ…


ਡੈਸਕ- ਪਠਾਨਕੋਟ ਦੇ ਪਿੰਡ ਫ਼ੰਗਤੋਲੀ ਵਿਖੇ 48 ਘੰਟਿਆਂ ‘ਚ ਦੂਜੀ ਵਾਰ ਸ਼ੱਕੀ ਦੇਖੇ ਗਏ ਹਨ। ਪਿੰਡ ਦੇ ਇੱਕ ਘਰ ‘ਚ ਦੀਵਾਰ ਟੱਪ ਇਕ ਸ਼ਖ਼ਸ ਦੇ ਘਰ 3 ਸ਼ੱਕੀ ਦਾਖਲ ਹੋਏ ਹਨ। ਇਨ੍ਹਾਂ ਨੇ ਉਸ ਵਿੱਚੋਂ ਰੋਟੀ ਦੀ ਮੰਗ ਕੀਤੀ ਹੈ ਪਰ ਪਰਿਵਾਰ ਨੇ ਦਰਵਾਜ਼ਾ ਹੀ ਨਹੀਂ ਖੋਲ੍ਹਿਆ ਹੈ। ਮੰਗਲਵਾਰ-ਬੁਧਵਾਰ ਦੀ ਦੇਰ ਰਾਮ ਵੀ ਇਸੇ ਪਿੰਡ ‘ਚ 7 ਸ਼ਕੀ ਦੇਖੇ ਗਏ ਸਨ। ਇਸ ਕਰਕੇ ਇਲਾਕਿਆਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

ਦੋ ਦਿਨ ਪਹਿਲਾਂ ਵੀ ਪਿੰਡ ਫਗਤੋਲੀ ਵਿਖੇ 7 ਸ਼ੱਕੀ ਅਨਸਰਾਂ ਦੇ ਵੇਖੇ ਜਾਣ ਦੀ ਖਬਰ ਮਿਲੀ ਸੀ। ਇਸ ਸਬੰਧੀ ਪ੍ਰਤੱਖ ਦਰਸ਼ੀਆਂ ਦੇ ਦੱਸਿਆ ਸੀ ਕਿ ਕੁਝ ਲੋਕ ਜੰਗਲ ਦੇ ਵਿੱਚੋਂ ਉਹਨਾਂ ਦੇ ਘਰ ਦੇ ‘ਚ ਦਾਖਲ ਹੋਏ ਸਨ ਤੇ ਉਹਨਾਂ ਕੋਲੋਂ ਪਾਣੀ ਮੰਗਿਆ ਸੀ। ਉਹ ਪਾਣੀ ਪੀਣ ਤੋਂ ਬਾਅਦ ਮੁੜ ਜੰਗਲ ਦੇ ਵਿੱਚ ਦਾਖਲ ਹੋ ਗਏ ਸਨ। ਬਾਅਦ ਵਿੱਚ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਲਗਾਤਾਰ ਸਰਚ ਆਪਰੇਸ਼ਨ ਕਰਦੀ ਹੋਈ ਦਿੱਖ ਰਹੀ ਹੈ।


Filed under