ਕਾਬੁਲ : ਤਾਲਿਬਾਨ ਵੱਲੋਂ ਅਫ਼ਗ਼ਾਨਿਸਤਾਨ ਦੇ ਪਖਤਿਆ ਸੂਬੇ ਦੇ ਚਮਕਨੀ ਇਲਾਕੇ ਵਿਚੋਂ ਗੁਰਦੁਆਰਾ ਥਲਾ ਸਾਹਿਬ ਤੋਂ ਨਿਸ਼ਾਨ ਸਾਹਿਬ ਹਟਾਇਆ ਗਿਆ ਹੈ। ਅਫਗਾਨਿਸਤਾਨ ਵਿਚ ਆਪਣੇ ਪੈਰ ਫੈਲਾ ਰਿਹਾ ਤਾਲਿਬਾਨ, ਦਾਅਵ ਕਰ ਰਿਹਾ ਹੈ ਕਿ ਉਸਨੇ ਆਪਣੀਆਂ ਕੱਟੜਪੰਥੀ ਨੀਤੀਆਂ ਵਿਚ ਢਿੱਲ ਦਿੱਤੀ ਹੈ ਪਰ ਇਸ ਦੀਆਂ ਕਾਰਵਾਈਆਂ ਇਕ ਵੱਖਰੀ ਕਹਾਣੀ ਦੱਸਦੀਆਂ ਹਨ। ਤਾਜ਼ਾ ਹਮਲੇ ਵਿਚ, ਤਾਲਿਬਾਨ ਲੜਾਕਿਆਂ ਨੇ ਪਖਤਿਆ ਸੂਬੇ ਦੇ ਪਵਿੱਤਰ ਗੁਰਦੁਆਰਾ ਥੱਲ ਸਾਹਿਬ ਦਾ ਨਿਸ਼ਾਨ ਸਾਹਿਬ ਹਟਾ ਦਿੱਤਾ ਹੈ। ਤਾਲਿਬਾਨ ਇਸ ਖੇਤਰ ਵਿਚ ਤਬਾਹੀ ਮਚਾ ਰਿਹਾ ਹੈ ਪਰ ਨਿਸ਼ਾਨ ਸਾਹਿਬ ਹਟਾਉਣ ਦੇ ਦੋਸ਼ ਤੋਂ ਇਨਕਾਰ ਕੀਤਾ ਹੈ।
ਟੀਵੀ ਪੰਜਾਬ ਬਿਊਰੋ
Filed under

