● On air now · ਟੀਵੀ ਪੰਜਾਬ

Punjabi News · Since 2013

Breaking

ਸੰਦੀਪ ਨੰਗਲ ਅੰਬੀਆ ਦੇ ਪਰਿਵਾਰ ਮਗਰ ਪਏ ਗੈਂਗਸਟਰ ,ਹੁਣ ਵਿਦੇਸ਼ ਤੋਂ ਆਈ ਧਮਕੀ

ਜਲੰਧਰ – ਕਬੱਡੀ ਦੀ ਆਪਸੀ ਗੁੱਟਬਾਜੀ ਦਾ ਗ੍ਰਾਸ ਬਣੇ ਕੱਬਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਨੂੰ ਅਜੇ ਕੁੱਝ ਸਮਾਂ ਹੀ ਹੋਇਆ ਹੈ ਕਿ ਫਿਰ ਕੁੱਝ ਲੋਕ ਇਸ ਪਰਿਵਾਰ ਦੇ ਮਗਰ ਪੈ ਗਏ ਹਨ ।ਖਬਰ ਮਿਲੀ ਹੈ ਕਿ ਹੁਣ ਵਿਦੇਸ਼…


ਜਲੰਧਰ – ਕਬੱਡੀ ਦੀ ਆਪਸੀ ਗੁੱਟਬਾਜੀ ਦਾ ਗ੍ਰਾਸ ਬਣੇ ਕੱਬਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਨੂੰ ਅਜੇ ਕੁੱਝ ਸਮਾਂ ਹੀ ਹੋਇਆ ਹੈ ਕਿ ਫਿਰ ਕੁੱਝ ਲੋਕ ਇਸ ਪਰਿਵਾਰ ਦੇ ਮਗਰ ਪੈ ਗਏ ਹਨ ।ਖਬਰ ਮਿਲੀ ਹੈ ਕਿ ਹੁਣ ਵਿਦੇਸ਼ ਚ ਬੈਠੇ ਕੁੱਝ ਲੋਕ ਅੰਬੀਆਂ ਦੇ ਭਰਾ ਨੂੰ ਫੋਨ ਕਰਕੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ।

ਜਲੰਧਰ ਦੇ ਮਲਸੀਆਂ ਵਿੱਚ ਰਹਿੰਦੇ ਸੰਦੀਪ ਦੇ ਭਰਾ ਅੰਗਰੇਜ਼ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਕਿਹਾ ਹੈ ਕਿ ਇੰਟਰਨੈੱਟ ਕਾਲ ਰਾਹੀਂ ਕੁੱਝ ਲੋਕ ਉਸਨੂੰ ਕੇਸ ਵਾਪਿਸ ਲੈਣ ਲਈ ਦਬਾਅ ਬਣਾ ਰਹੇ ਹਨ ।ਵਿਦੇਸ਼ ਦ ਨੰਬਰ ਤੋਂ ਆਈ ਕਾਲ ‘ਚ ਹਰਮਨਜੀਤ ਸਿੰਘ ਕੰਗ ਨੇ ਉਸਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ ।ਅੰਗਰੇਜ਼ ਮੁਤਾਬਿਕ ਕੈਨੇਡਾ ਰਹਿੰਦੇ ਸਨਾਵਰ ਢਿੱਲੋਂ ਦੇ ਦੋਸਤ ਵਲੋਂ ਲਗਾਤਾਰ ਫੋਨ ਕਰਕੇ ਦਹਿਸਤ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਸ਼ਿਕਾਇਤ ਮੁਤਾਬਿਕ ਅੰੰਗੇਰਜ਼ ਨੂੰ 12 ਅਪ੍ਰੈਲ ਰਾਤੀ ਅੱਠ ਵਜੇ ਦੇ ਕਰੀਬ ਹਰਮਨਜੀਤ ਕੰਗ ਨੇ ਫੋਨ ਕਰਕੇ ਕਿਹਾ ਕਿ ਉਹ ਸਨਾਵਰ ਢਿੱਲੋਂ ਦਾ ਦੋਸਤ ਹੈ । ਜੇਕਰ ਉਸਨੇ ਕੇਸ ਵਾਪਿਸ ਨਾ ਲਿਆ ਤਾਂ ਪੂਰੇ ਪਰਿਵਾਰ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ । ਫਿਰ 13 ਅਪ੍ਰੈਲ ਸਵੇਰੇ ਵੀ ਅਜਿਹਾ ਫੋਨ ਆਇਆ ।ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਜ਼ਿਕਰਯੋਗ ਹੈ ਕਿ ਕਬੱਡੀ ਟੂਰਣਾਮੈਂਟ ਦੌਰਾਨ ਸੰਦੀਪ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।ਜਾਂਚ ਦੌਰਾਨ ਇਹ ਮਾਮਲਾ ਕਬੱਡੀ ਫੈਡਰੇਸ਼ਨ ਦੀ ਆਪਸੀ ਗੁੱਟਬਾਜ਼ੀ ਦਾ ਨਿਕਲਿਆ ।ਕੈਨੇਡਾ ਚ ਰਹਿੰਦੇ ਸਨਾਵਰ ਢਿੱਲੋਂ ੳਤੇ ਉਸਦੇ ਕੁੱਝ ਸਾਥੀਆਂ ‘ਤੇ ਸੰਦੀਪ ਦੇ ਕਤਲ ਦੇ ਦੋਸ਼ ਲੱਗੇ ਸਨ । ਵਾਰਦਾਤ ਨੂੰ ਅੰਜ਼ਾਮ ਪੰਜਾਬ ਦੇ ਗੈਂਗਸਟਰਾਂ ਵਲੋਂ ਦਿੱਤਾ ਗਿਆ ਸੀ ।ਜਿਨ੍ਹਾਂ ਚੋਂ ਕੁੱਝ ਨੂੰ ਕਾਬੂ ਕਰ ਲਿਆ ਗਿਆ ਹੈ ।


Filed under