ਵੀਜ਼ਾ ਸੇਵਾਵਾਂ ਦੀ ਮੁਅੱਤਲੀ ਬਾਰੇ ਪੁੱਛੇ ਸਵਾਲ ਨੂੰ ਟਾਲ ਗਏ ਟਰੂਡੋ

New York- ਕੈਨੇਡਾ ਨਾਲ ਵਧਦੇ ਵਿਵਾਦ ਦੇ ਵਿਚਾਲੇ ਭਾਰਤ ਸਰਕਾਰ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਿਆਂ ’ਤੇ ਰੋਕ ਲਗਾ ਦਿੱਤਾ ਹੈ। ਜਦੋਂ ਕੈਨੇਡੀਅਨ ਭਾਰਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਹ ਪੁੱਛਿਆ ਗਿਆ ਕਿ ਉਹ ਵੀ ਭਾਰਤ ਸਰਕਾਰ ਦੇ ਵਾਂਗ ਵੀਜ਼ਾ ਸੇਵਾਵਾਂ ਨੂੰ ਰੋਕਣਗੇ ਤਾਂ ਉਹ ਇਸ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵੱਟ ਗਏ। ਭਾਰਤ ਅਤੇ ਕੈਨੇਡਾ ਦਰਮਿਆਨ ਕੂਟਨੀਤਕ ਤਣਾਅ ਲਗਾਤਾਰ ਵਧ ਰਿਹਾ ਹੈ। ਟਰੂਡੋ ਵਲੋਂ ਇਸ ਹਫ਼ਤੇ ਭਾਰਤ ਸਰਕਾਰ ਅਤੇ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿਚਾਲੇ ਇੱਕ ਸੰਭਾਵੀ ਸੰਬੰਧ ਬਾਰੇ ਭਰੋਸੇਯੋਗ ਖੁਫ਼ੀਆ ਜਾਣਕਾਰੀ ਹੋਣ ਦੇ ਬਿਆਨ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਕੁੜੱਤਣ ਆਈ ਹੈ। ਨਿੱਝਰ ਦੀ 18 ਜੂਨ ਨੂੰ ਸਰੀ ਵਿਚ ਹੱਤਿਆ ਕਰ ਦਿੱਤੀ ਗਈ ਸੀ।
ਵੀਰਵਾਰ ਨੂੰ ਨਿਊਯਾਰਕ ’ਚ ਬੋਲਦਿਆਂ, ਟਰੂਡੋ ਨੇ ਵੀਜ਼ਾ ਪ੍ਰੋਸੈਸਿੰਗ ਬਾਰੇ ਸਵਾਲਾਂ ਨੂੰ ਟਾਲ ਦਿੱਤਾ ਅਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਭਾਰਤ ਸਰਕਾਰ ਨੂੰ ਹੋਰ ਕੰਮ ਕਰਨ ਦੀ ਆਪਣੀ ਮੰਗ ਨੂੰ ਦੁਹਰਾਇਆ। ਟਰੂਡੋ ਨੇ ਕਿਹਾ, ਅਸੀਂ ਭਾਰਤ ਸਰਕਾਰ ਨੂੰ ਸਾਡੇ ਨਾਲ ਕੰਮ ਕਰਨ, ਇਨ੍ਹਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਨਿਆਂ ਨੂੰ ਆਪਣਾ ਕੰਮ ਕਰਨ ਦੇਣ ਦੀ ਮੰਗ ਕਰਦੇ ਹਾਂ।
ਉੱਧਰ ਕੈਨੇਡੀਅਨ ਹਾਈ ਕਮੀਸ਼ਨ ਦਾ ਵੀ ਕਹਿਣਾ ਹੈ ਕਿ ਉਹ ਭਾਰਤ ਵਿਚ ਸਥਿਤ ਆਪਣੇ ਕਮੀਸ਼ਨ ਅਤੇ ਕੌਂਸਲੇਟ ’ਚ ਆਰਜ਼ੀ ਤੌਰ ‘ਤੇ ਸਟਾਫ਼ ਦੀ ਗਿਣਤੀ ਘਟਾ ਰਹੇ ਹਨ, ਕਿਉਂਕਿ ਕੁਝ ਡਿਲਪੋਮੈਟਾਂ ਨੂੰ ਸੋਸ਼ਲ ਮੀਡੀਆ ‘ਤੇ ਧਮਕੀਆਂ ਮਿਲੀਆਂ ਹਨ।