● On air now · ਟੀਵੀ ਪੰਜਾਬ

Punjabi News · Since 2013

Breaking

ਕਿਊਬਕ ਵਿਖੇ ਘਰ ਦੇ ਅੰਦਰੋਂ ਮਿਲੀਆਂ ਦੋ ਲਾਸ਼ਾਂ

Montreal- ਕਿਊਬਕ ਵਿਖੇ ਇੱਕ ਘਰ ਅੰਦਰੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਊਬਕ ਸੂਬਾਈ ਪੁਲਿਸ ਦਾ ਕਹਿਣਾ ਹੈ ਕਿ ਉਸ ਵਲੋਂ ਇਸ ਮਾਮਲੇ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ਾਂ ਸੋਮਵਾਰ…


Montreal- ਕਿਊਬਕ ਵਿਖੇ ਇੱਕ ਘਰ ਅੰਦਰੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਊਬਕ ਸੂਬਾਈ ਪੁਲਿਸ ਦਾ ਕਹਿਣਾ ਹੈ ਕਿ ਉਸ ਵਲੋਂ ਇਸ ਮਾਮਲੇ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਲਾਸ਼ਾਂ ਸੋਮਵਾਰ ਰਾਤੀਂ ਮਾਂਟਰੀਅਲ ਤੋਂ ਲਗਭਗ 485 ਕਿਲੋਮੀਟਰ ਉੱਤਰ-ਪੱਛਮ ’ਚ ਅਮੋਸ ਵਿਖੇ ਇੱਕ ਘਰ ’ਚੋਂ ਮਿਲੀਆਂ। ਸਾਰਜੈਂਟ ਨੈਨਸੀ ਫੋਰਨੀਅਰ ਦਾ ਕਹਿਣਾ ਹੈ ਕਿ ਫੋਰਸ ਦੀ ਕ੍ਰਾਈਮ ਯੂਨਿਟ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫੋਰੈਂਸਿਕ ਟੈਕਨੀਸ਼ੀਅਨ ਨੇ ਮੰਗਲਵਾਰ ਨੂੰ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਘਰ ਦਾ ਨਿਰੀਖਣ ਕੀਤੀ।
ਜਾਂਚਕਰਤਾਵਾਂ ਨੇ ਮੌਤ ਦੇ ਕਿਸੇ ਵੀ ਕਾਰਨ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਇਸ ਸਮੇਂ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਅਨੁਮਾਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਫੋਰਨੀਅਰ ਨੇ ਦੱਸਿਆ ਕਿ ਕਿਸੇ ਵਿਅਕਤੀ ਵਲੋਂ ਘਰ ਦੇ ਅੰਦਰ ਰਹਿਣ ਵਾਲੇ ਲੋਕਾਂ ਦੀ ਭਲਾਈ ਬਾਰੇ ਚਿੰਤਾ ਪ੍ਰਗਟਾਉਣ ਮਗਰੋਂ ਪੁਲਿਸ ਮੌਕੇ ’ਤੇ ਪਹੁੰਚੀ। ਉਨ੍ਹਾਂ ਨੇ ਪੀੜਤਾਂ ਦੀ ਪਹਿਚਾਣ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਹੈ।


Filed under