ਸਿਰਫ ਚਾਰ ਦਿਨਾਂ ਦਾ ਇੰਤਜ਼ਾਰ , ਫਿਰ ਪਵੇਗੀ ਤਾਬੜਤੋੜ ਬਰਸਾਤ

ਜਲੰਧਰ- ਪੰਜਾਬ ਸਮੇਤ ਉੱਤਰ ਭਾਰਤ ਚ ਗਰਮੀ ਨੇ ਵੱਟ ਕੱਢੇ ਹੋਏ ਹਨ । ਪੰਜਾਬ ਭਰ ਦੇ ਲੋਕਾਂ ਨੂੰ ਜਲਦ ਹੀ ਪੈ ਰਹੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ । ਇਹ ਰਾਹਤ ਭਰੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦਸਿਆ ਕਿ ਮਾਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਪੰਜਾਬ ਭਰ ‘ਚ ਦਸਤਕ ਦੇ ਸਕਦਾ ਹੈ । ਇਸ ਵਾਰ ਮਾਨਸੂਨ ਆਮ ਵਾਂਗ ਰਹਿਣ ਦੀ ਉਮੀਦ ਹੈ ।

ਉਨ੍ਹਾਂ ਕਿਹਾ ਕਿ 28 ਜੂਨ ਨੂੰ ਪੰਜਾਬ ਦੇ ‘ਚ ਮੀਂਹ ਪੈਣ ਨਾਲ ਲੂ ਦੇ ਪ੍ਰਕੋਪ ਤੋਂ ਰਾਹਤ ਮਿਲ ਸਕਦੀ ਹੈ | ਇਥੇ ਦਸਣਾ ਬਣਦਾ ਹੈ ਕਿ ਗਰਮੀਆਂ ਦੌਰਾਨ ਬਿਜਲੀ ਦੀ ਮੰਗ ਵਧਣ ਕਾਰਨ ਪੈਦਾ ਹੋਏ ਬਿਜਲੀ ਸੰਕਟ ਤੋਂ ਨਿਜਾਤ ਪਾਉਣ ਲਈ ਪਾਵਰਕਾਮ ਵੀ ਹਰ ਸਾਲ ਬਾਰਿਸ਼ ‘ਤੇ ਨਿਰਭਰ ਹੋ ਜਾਂਦਾ ਹੈ | ਮਾਨਸੂਨ ਨਾਲ ਬਿਜਲੀ ਦਾ ਸੰਕਟ ਖ਼ਤਮ ਹੋ ਜਾਵੇਗਾ ਅਤੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਵੀ ਰਾਹਤ ਮਿਲੇਗੀ |