ਪੰਜਾਬ ਵਿਚ ਮੀਂਹ ਤੇ ਗੜੇਮਾਰੀ, ਮੌਸਮ ਵਿਭਾਗ ਵੱਲੋਂ ਅਗਲੇ ਦੋ ਦਿਨਾਂ ਲਈ ਓਰੈਂਜ ਅਲਰਟ ਜਾਰੀ

ਡੈਸਕ- ਕਹਿਰ ਦੀ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਬਾਰਿਸ਼ ਨਾਲ ਵੱਡੀ ਰਾਹਤ ਮਿਲੀ ਹੈ। ਮੌਸਮ ਵਿਭਾਗ (IMD) ਨੇ ਅਗਲੇ ਦੋ ਦਿਨਾਂ ਲਈ ਓਰੈਂਜ ਅਲਰਟ ਜਾਰੀ ਕੀਤਾ ਹੈ। ਪੰਜਾਬ ਅਤੇ ਰਾਜਸਥਾਨ ਤੋਂ ਲੈ ਕੇ ਯੂਪੀ-ਬਿਹਾਰ ਤੱਕ ਉੱਤਰ-ਪੱਛਮੀ ਰਾਜਾਂ ਵਿੱਚ ਤੇਜ਼ ਗਰਜ, ਮੀਂਹ (Rain Alert) ਅਤੇ ਗੜੇਮਾਰੀ ਦੀ ਚਿਤਾਵਨੀ ਦਿੱਤੀ ਹੈ।

ਈਐਮਡੀ ਦੇ ਅਨੁਸਾਰ, ਇੱਕ ਸਰਗਰਮ ਪੱਛਮੀ ਗੜਬੜੀ 23 ਤੋਂ 26 ਮਈ ਤੱਕ ਉੱਤਰੀ ਖੇਤਰ ਵਿੱਚ ਜਾਣ ਦੀ ਬਹੁਤ ਸੰਭਾਵਨਾ ਹੈ। ਅਰਬ ਸਾਗਰ ਦੇ ਨਾਲ-ਨਾਲ ਬੰਗਾਲ ਦੀ ਖਾੜੀ ਤੋਂ ਆਉਣ ਵਾਲੀ ਠੰਡੀ ਹਵਾ ਕਾਰਨ ਵਾਯੂਮੰਡਲ ‘ਚ ਨਮੀ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਬਾਰਿਸ਼ ਦੀ ਸੰਭਾਵਨਾ ਹੋਰ ਵਧ ਗਈ ਹੈ। ਅਜਿਹੇ ‘ਚ ਅਗਲੇ ਤਿੰਨ ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ‘ਚ ਦਿਨ ਦੇ ਤਾਪਮਾਨ ‘ਚ ਵੀ ਚਾਰ ਤੋਂ ਛੇ ਡਿਗਰੀ ਦੀ ਗਿਰਾਵਟ ਦੀ ਸੰਭਾਵਨਾ ਹੈ।