● On air now · ਟੀਵੀ ਪੰਜਾਬ

Punjabi News · Since 2013

Breaking

ਕੈਨੇਡਾ ਜਾ ਕੇ ਪਤਨੀ ਦੇ ਬਦਲੇ ਸੁਰ, ਪੀ.ਆਰ ਦੀ ਥਾਂ ਭੇਜਿਆ ਤਲਾਕ ਦਾ ਨੋਟਿਸ

ਡੈਸਕ- ਵਿਆਹ ਕਰਵਾਕੇ ਵਿਦੇਸ਼ ਭੇਜੀਆਂ ਲਾੜਿਆਂ ਦਾ ਪੰਜਾਬ ਰਹਿ ਗਏ ਉਨ੍ਹਾਂ ਦੇ ਪਤੀਆਂ ਨੂੰ ਛੱਡ ਜਾਣਾ, ਵਿਦੇਸ਼ ਜਾ ਕੇ ਮੁਕਰ ਜਾਣਾ ਹੁਣ ਆਮ ਜਿਹੀ ਗੱਲ ਹੋ ਗਈ ਹੈ। ਅਕਸਰ ਹੀ ਇਹ ਕਿੱਸੇ ਸੁਨਣ ਨੂੰ ਮਿਲ ਜਾਂਦੇ ਹਨ, ਹੁਣ ਤਾਜਾ ਮਾਮਲਾ…


ਡੈਸਕ- ਵਿਆਹ ਕਰਵਾਕੇ ਵਿਦੇਸ਼ ਭੇਜੀਆਂ ਲਾੜਿਆਂ ਦਾ ਪੰਜਾਬ ਰਹਿ ਗਏ ਉਨ੍ਹਾਂ ਦੇ ਪਤੀਆਂ ਨੂੰ ਛੱਡ ਜਾਣਾ, ਵਿਦੇਸ਼ ਜਾ ਕੇ ਮੁਕਰ ਜਾਣਾ ਹੁਣ ਆਮ ਜਿਹੀ ਗੱਲ ਹੋ ਗਈ ਹੈ। ਅਕਸਰ ਹੀ ਇਹ ਕਿੱਸੇ ਸੁਨਣ ਨੂੰ ਮਿਲ ਜਾਂਦੇ ਹਨ, ਹੁਣ ਤਾਜਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਪੁਲਿਸ ਥਾਣਾ ਸਿਟੀ ਰਾਮਪੁਰਾ ਨੇ ਵਿਆਹ ਕਰਵਾ ਕੇ ਮੁੱਕਰਨ ਵਾਲੀ ਕੈਨੇਡੀਅਨ ਲੜਕੀ ਅਤੇ ਉਸ ਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਰਾਮਪੁਰਾ ਦੇ ਰਹਿਣ ਵਾਲੇ ਹਿਮਾਂਸ਼ੂ ਨੇ ਸਿਟੀ ਰਾਮਪੁਰਾ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਦੱਸਿਆ ਕਿ ਉਸ ਦਾ ਵਿਆਹ ਰਾਮਪੁਰਾ ਹਾਲ ਆਬਾਦ ਕੈਨੇਡਾ ਦੀ ਰਹਿਣ ਵਾਲੀ ਸ਼ਬਨਮ ਪੁੱਤਰੀ ਅਸ਼ਵਨੀ ਗਰੋਵਰ ਨਾਲ ਹੋਇਆ ਸੀ, ਜਿਸ ‘ਤੇ ਉਸ ਦਾ 35 ਲੱਖ ਰੁਪਏ ਖਰਚ ਆਇਆ ਸੀ।ਮੁਲਜ਼ਮ ਲੜਕੀ ਨੇ ਕੈਨੇਡਾ ਦੀ ਪੀ. ਆਰ. ਤੇ ਵਿਆਹ ਤੋਂ ਬਾਅਦ ਉਸ ਨੂੰ ਕੈਨੇਡਾ ਬੁਲਾਉਣ ਦਾ ਵਾਅਦਾ ਕੀਤਾ ਸੀ ਪਰ ਕੈਨੇਡਾ ਪਹੁੰਚ ਕੇ ਲੜਕੀ ਨੇ ਉਸ ਨੂੰ ਤਲਾਕ ਦੇ ਦਸਤਾਵੇਜ਼ ਭੇਜ ਦਿੱਤੇ। ਅਜਿਹਾ ਕਰਕੇ ਮੁਲਜ਼ਮਾਂ ਨੇ ਮਿਲ ਕੇ ਉਸ ਨਾਲ ਠੱਗੀ ਮਾਰੀ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮ ਪਿਓ-ਧੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Filed under