ਓਨਟਾਰੀਓ ’ਚ ਸਮੂਹਿਕ ਗੋਲੀਬਾਰੀ, ਤਿੰਨ ਬੱਚਿਆਂ ਸਣੇ ਪੰਜ ਲੋਕਾਂ ਦੀ ਮੌਤ

Toronto- ਉੱਤਰੀ ਓਨਟਾਰੀਓ ਦੇ ਸੂ ਸੇਂਟ ਮੈਰੀ ਸ਼ਹਿਰ ’ਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਗੋਲੀਬਾਰੀ ਦੌਰਾਨ ਤਿੰਨ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸੋਮਵਾਰ ਰਾਤ ਨੂੰ ਵਾਪਰੀ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਰਾਤੀਂ ਕਰੀਬ 10.20 ਵਜੇ 911 ’ਤੇ ਗੋਲੀਬਾਰੀ ਦੀ ਕਾਲ ਪ੍ਰਾਪਤ ਹੋਈ। ਇਸ ਮਗਰੋਂ ਉਹ ਤੁਰੰਤ ਟੈਂਕ੍ਰੇਡ ਸਟ੍ਰੀਟ ਦੇ 200 ਬਲਾਕ ’ਚ ਪਹੁੰਚੇ, ਜਿੱਥੇ ਕਿ 41 ਸਾਲਾ ਵਿਅਕਤੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ। ਲਗਭਗ 10 ਮਿੰਟ ਬਾਅਦ, ਪੁਲਿਸ ਅਧਿਕਾਰੀਆਂ ਨੇ ਸੈਕੰਡ ਲਾਈਨ ਈਸਟ ’ਤੇ ਦੂਜੀ ਕਾਲ ਦਾ ਜਵਾਬ ਦਿੱਤਾ, ਅਤੇ ਜਦੋੇਂ ਉਹ ਮੌਕੇ ’ਤੇ ਪਹੁੰਚੇ ਤਾਂ ਉੱਥੇ ਉਨ੍ਹਾਂ ਨੂੰ 45 ਸਾਲਾ ਵਿਅਕਤੀ ਨੂੰ ਗੋਲੀ ਲੱਗਣ ਨਾਲ ਜ਼ਖਮੀ ਹਾਲਤ ’ਚ ਮਿਲਿਆ।
ਦਜਾਂਚਕਰਤਾਵਾਂ ਨੇ ਕਿਹਾ ਕਿ ਘਰ ਦੇ ਅੰਦਰ ਦਾਖ਼ਲ ਹੋਣ ’ਤੇ ਉਨ੍ਹਾਂ ਨੇ ਇੱਕ ਛੇ ਸਾਲ ਦੇ ਲੜਕੇ ਅਤੇ ਇੱਕ 12 ਸਾਲ ਦੇ ਲੜਕੇ ਦੀਆਂ ਲਾਸ਼ਾਂ ਵੀ ਬਰਾਮਦ ਕੀਤੀਆਂ, ਜਿਨ੍ਹਾਂ ਬਾਰੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਵੀ ਗੋਲੀ ਮਾਰ ਕੇ ਮਾਰਿਆ ਗਿਆ ਸੀ। ਇਸ ਤੋਂ ਇਲਾਵਾ, ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਇੱਕ 44 ਸਾਲਾ ਵਿਅਕਤੀ ਵੀ ਮਿ੍ਰਤਕ ਹਾਲਤ ’ਚ ਮਿਲਿਆ, ਜਿਸ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ ਸੀ।
ਪੁਲਿਸ ਨੇ ਆਖਿਆ ਕਿ ਦੋਹਾਂ ਸਥਾਨਾਂ ’ਤੇ ਹੋਈਆਂ ਮੌਤਾਂ ਆਪਸ ’ਚ ਜੁੜੀਆਂ ਹੋਈਆਂ ਸਨ ਅਤੇ ਇਹ ਨਜ਼ਦੀਕੀ ਸਾਥੀ ਵਲੋਂ ਕੀਤੀ ਗਈ ਹਿੰਸਾ ਦਾ ਨਤੀਜਾ ਸੀ। ਸੂ ਮੈਰੀ ਪੁਲਿਸ ਦੇ ਮੁਖੀ ਹਿਊ ਸਟੀਵਨਸਨ ਨੇ ਇਸ ਤ੍ਰਾਸਦੀ ’ਤੇ ਡੂੰਘਾ ਅਫ਼ਸੋਸ ਪ੍ਰਗਟਾਉਂਦਿਆਂ ਕਿਹਾ ਕਿ ਪੀੜਤਾਂ ਦੇ ਪਰਿਵਾਰ, ਦੋਸਤ ਅਤੇ ਸਨੇਹੀ ਜਿਹੜੇ ਦੁੱਖ ਦਾ ਸਾਹਮਣਾ ਕਰ ਰਹੇ ਹਨ, ਉਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਆਖਿਆ ਕਿ ਸਾਡੀ ਹਮਦਰਦੀ ਉਨ੍ਹਾਂ ਦੇ ਨਾਲ ਹੈ।
ਸਟੀਵਨਸਨ ਨੇ ਅੱਗੇ ਕਿਹਾ ਕਿ ਸਾਡਾ ਭਾਈਚਾਰਾ ਇਸ ਘਟਨਾ ’ਤੇ ਸੋਗ ਮਨਾ ਰਿਹਾ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਕ੍ਰਿਪਾ ਕਰਕੇ ਇੱਕ-ਦੂਜੇ ਦਾ ਖਿਆਲ ਰੱਖੋ। ਜੇਕਰ ਤੁਸੀਂ ਸੰਘਰਸ਼ ਰਹੇ ਹੋ ਜਾਂ ਫਿਰ ਕਿਸੇ ਅਜਿਹੇ ਵਿਅਕਤੀ ਨੂੰ ਸੰਘਰਸ਼ ਕਰਦਿਆਂ ਦੇਖਦੇ ਹੋ, ਜਿਸ ਨੂੰ ਜਾਣਦੇ ਹੋ ਤਾਂ ਕ੍ਰਿਪਾ ਕਰਕੇ ਸਾਡੇ ਭਾਈਚਾਰੇ ’ਚ ਮੌਜੂਦ ਮਾਨਸਿਕ ਸਿਹਤ ਸਹਾਇਤਾ ਦੀ ਵਰਤੋਂ ਕਰੋ।’’”ਸਾਡਾ ਭਾਈਚਾਰਾ ਇੱਕ ਵਾਰ ਫਿਰ ਇੱਕ ਦੁਖਦਾਈ ਅਤੇ ਬੇਲੋੜੀ ਜਾਨ ਦੇ ਨੁਕਸਾਨ ਦਾ ਸਾਹਮਣਾ ਕਰ ਰਿਹਾ ਹੈ,” ਸੌਲਟ ਸਟੀ। ਮੈਰੀ ਦੇ ਪੁਲਿਸ ਮੁਖੀ ਹਿਊਗ ਸਟੀਵਨਸਨ ਨੇ ਇੱਕ ਰੀਲੀਜ਼ ਵਿੱਚ ਕਿਹਾ ਕਿ ਪੀੜਤਾਂ ਦੇ ਪਰਿਵਾਰਾਂ, ਦੋਸਤਾਂ ਅਤੇ ਅਜ਼ੀਜ਼ਾਂ ਨੂੰ ਜਿਸ ਦੁੱਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਕਲਪਨਾਯੋਗ ਨਹੀਂ ਹੈ। ਸਾਡੀ ਹਮਦਰਦੀ ਉਨ੍ਹਾਂ ਦੇ ਨਾਲ ਹੈ।