ਐਡਮਿਰਲ ਆਰ ਹਰੀ ਕੁਮਾਰ ਨੇ ਨੇਵੀ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲਿਆ

ਨਵੀਂ ਦਿੱਲੀ : ਐਡਮਿਰਲ ਆਰ ਹਰੀ ਕੁਮਾਰ ਨੂੰ ਨੇਵਲ ਸਟਾਫ਼ ਦੇ ਨਵੇਂ ਮੁਖੀ ਵਜੋਂ ਸਾਊਥ ਬਲਾਕ ਲਾਅਨ ਵਿਖੇ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ ਐਡਮਿਰਲ ਆਰ ਹਰੀ ਕੁਮਾਰ ਦਾ ਕਹਿਣਾ ਸੀ ਕਿ ਜਲ ਸੈਨਾ ਮੁਖੀ ਵਜੋਂ ਅਹੁਦਾ ਸੰਭਾਲਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਭਾਰਤੀ ਜਲ ਸੈਨਾ ਦਾ ਧਿਆਨ ਸਾਡੇ ਰਾਸ਼ਟਰੀ ਸਮੁੰਦਰੀ ਹਿੱਤਾਂ ਅਤੇ ਚੁਣੌਤੀਆਂ ‘ਤੇ ਹੈ।

ਕੋਵਿਡ19 ਦੇ ਓਮੀਕਰੋਨ ਦੇ ਖਤਰੇ ਨੂੰ ਦੇਖਦੇ ਹੋਏ ਰਾਜਾਂ ਨੂੰ ਸਲਾਹ

ਨਵੀਂ ਦਿੱਲੀ : ਕੋਵਿਡ19 ਦੇ ਓਮੀਕਰੋਨ ਦੇ ਖਤਰੇ ਨੂੰ ਦੇਖਦੇ ਹੋਏ ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਕਾਰਾਤਮਕ ਮਾਮਲਿਆਂ ਦੀ ਜਲਦੀ ਪਛਾਣ, ਅਤੇ ਜਲਦੀ ਪ੍ਰਬੰਧਨ ਲਈ ਟੈਸਟਿੰਗ ਨੂੰ ਤੇਜ਼ ਕਰਨ। ਜ਼ਿਕਰਯੋਗ ਹੈ ਕਿ ਕੋਵਿਡ19 ਦੇ ਓਮੀਕਰੋਨ ਨੂੰ ਲੈ ਕੇ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਵੱਲੋਂ ਰਾਜਾਂ ਨਾਲ ਸਮੀਖਿਆ ਬੈਠਕ ਕੀਤੀ ਜਾ ਰਹੀ ਹੈ।

ਹੈਂਡੀਕਰਾਫਟ ਫ਼ੈਕਟਰੀ ‘ਚ ਲੱਗੀ ਅੱਗ

ਜੋਧਪੁਰ : ਰਾਜਸਥਾਨ ਦੇ ਜੋਧਪੁਰ ‘ਚ ਅੱਜ ਇਕ ਹੈਂਡੀਕਰਾਫਟ ਫ਼ੈਕਟਰੀ ‘ਚ ਅੱਗ ਲੱਗ ਗਈ। ਇਸ ਮੌਕੇ ਫਾਇਰ ਅਧਿਕਾਰੀ ਨੇ ਦੱਸਿਆ ਕਿ, ਹੈਂਡੀਕਰਾਫਟ ਫ਼ੈਕਟਰੀ ‘ਚ ਅੱਗ ਲੱਗ ਗਈ। ਜਿਸ ਦੇ ਬਾਅਦ ਅੱਗ ਬੁਝਾਉਣ ਵਾਲੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਫਿਲਹਾਲ ਹਾਲਾਤ ‘ਚ ਕਾਬੂ ਹੈ। ਅੱਗ ਬੁਝਾਉਣ ਵਾਲੀਆਂ 3-4 ਗੱਡੀਆਂ ਮੌਕੇ ‘ਤੇ ਮੌਜੂਦ ਹਨ। ਅੱਗ ਦਾ ਕਾਰਨ ਸ਼ਾਰਟ ਸਰਕਟ ਲੱਗ ਰਿਹਾ ਹੈ।

ਦਿੱਲੀ ਤੋਂ 4 ਨਾਈਜੀਰੀਅਨ ਗ੍ਰਿਫ਼ਤਾਰ

ਨਵੀਂ ਦਿੱਲੀ : ਦਿੱਲੀ ਤੋਂ 4 ਨਾਈਜੀਰੀਅਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਨਾਈਜੀਰੀਅਨ ਨਾਗਰਿਕਾਂ ਵੱਲੋਂ ਧੋਖੇ ਨਾਲ ਇਕ ਔਰਤ ਤੋਂ 27 ਲੱਖ ਰੁਪਏ ਆਪਣੇ ਖਾਤੇ ਵਿਚ ਟਰਾਂਸਫਰ ਕਰਵਾਏ ਸਨ। ਪੁਲਿਸ ਨੇ ਦੱਸਿਆ ਹੈ ਕਿ ਇਨ੍ਹਾਂ ਕੋਲੋਂ 4 ਲੈਪਟਾਪ, 36 ਮੋਬਾਈਲ ਫੋਨ, 4 ਡੌਂਗਲ ਸਮੇਤ 3 ਲੱਖ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਗਈ ਹੈ।

ਗੰਗਾ ਦੀ ਸਫ਼ਾਈ ਇਕ ਚੁਣੌਤੀ

ਨਵੀਂ ਦਿੱਲੀ : ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਕਿ ਪਿਛਲੇ 36 ਸਾਲਾਂ ਤੋਂ ਨਿਗਰਾਨੀ ਦੇ ਬਾਵਜੂਦ, ਗੰਗਾ ਦੀ ਸਫ਼ਾਈ ਇਕ ਚੁਣੌਤੀ ਬਣੀ ਹੋਈ ਹੈ ਅਤੇ ਨਦੀ ਨੂੰ ਸਾਫ਼ ਕਰਨ ਲਈ ਅਲਾਟ ਕੀਤੇ ਫੰਡਾਂ ਦੀ ਸਹੀ ਅਤੇ ਸਮੇਂ ਸਿਰ ਵਰਤੋਂ ਲਈ ਜਵਾਬਦੇਹੀ ਤੈਅ ਕਰਨ ਦਾ ਸਮਾਂ ਆ ਗਿਆ ਹੈ। ਟ੍ਰਿਬਿਊਨਲ ਨੇ ਕਿਹਾ ਕਿ ਪ੍ਰਦੂਸ਼ਣ ਘਟਾਉਣ ਦੇ ਨਤੀਜੇ ਪ੍ਰਾਪਤ ਕਰਨ ਲਈ ਫੰਡਾਂ ਦੀ ਵੰਡ ਅਤੇ ਇਸ ਦੀ ਵਰਤੋਂ ਦੇ ਸਬੰਧ ਵਿਚ ਸਹੀ ਜਾਂਚ ਦੀ ਲੋੜ ਹੈ।

ਟੀਵੀ ਪੰਜਾਬ ਬਿਊਰੋ