ਜ਼ਿੰਬਾਬਵੇ ਖਿਲਾਫ ਹਾਰ ਤੋਂ ਬਾਅਦ ਬਾਬਰ ਆਜ਼ਮ ਦਾ ਕਈ ਸਾਲ ਪੁਰਾਣਾ ਟਵੀਟ ਹੋ ਗਿਆ ਵਾਇਰਲ

ਨਵੀਂ ਦਿੱਲੀ: ਗੁਆਂਢੀ ਦੇਸ਼ ਪਾਕਿਸਤਾਨ ਨੂੰ ਟੀ-20 ਵਿਸ਼ਵ ਕੱਪ 2022 ਦੇ ਆਪਣੇ ਦੂਜੇ ਮੈਚ ਵਿੱਚ ਜ਼ਿੰਬਾਬਵੇ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਗਰੀਨ ਟੀਮ ਦੇ ਸਾਬਕਾ ਕ੍ਰਿਕਟਰ ਜ਼ਿੰਬਾਬਵੇ ਵਰਗੀ ਕਮਜ਼ੋਰ ਟੀਮ ਖਿਲਾਫ ਇਸ ਹਾਰ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ ਅਤੇ ਬਾਬਰ ਆਰਮੀ ਦੀ ਕਰੜੀ ਆਲੋਚਨਾ ਕਰ ਰਹੇ ਹਨ।

ਇਸ ਦੌਰਾਨ ਬਾਬਰ ਆਜ਼ਮ ਦਾ ਇਕ ਸਾਲ ਪੁਰਾਣਾ ਟਵੀਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗਾ ਹੈ ਅਤੇ ਪ੍ਰਸ਼ੰਸਕ ਇਸ ਟਵੀਟ ‘ਤੇ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਨ। ਪਾਕਿਸਤਾਨੀ ਕਪਤਾਨ ਨੇ ਇਹ ਟਵੀਟ ਸਾਲ 2015 ‘ਚ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ‘ਜ਼ਿੰਬਾਬਵੇ ‘ਚ ਤੁਹਾਡਾ ਸੁਆਗਤ ਹੈ।’ ਬਾਬਰ ਆਜ਼ਮ ਨੇ ਇਸ ਦੌਰਾਨ ਜ਼ਿੰਬਾਬਵੇ ਦੀ ਸਪੈਲਿੰਗ ਗਲਤ ਲਿਖੀ ਸੀ।

ਜ਼ਿੰਬਾਬਵੇ ਖਿਲਾਫ ਮਿਲੀ ਹਾਰ ਤੋਂ ਬਾਅਦ ਹੁਣ ਪ੍ਰਸ਼ੰਸਕਾਂ ਨੇ ਟਵੀਟਸ ਰਾਹੀਂ ਉਸ ‘ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਹੈ। ਇਕ ਪ੍ਰਸ਼ੰਸਕ ਨੇ ਲਿਖਿਆ ਹੈ, ‘ਉਸ ਨੇ ਜ਼ਿੰਬਾਬਵੇ ਦੇ ਗਲਤ ਸਪੈਲਿੰਗ ਦਾ ਬਦਲਾ ਲਿਆ ਹੈ।’

ਇਕ ਹੋਰ ਪ੍ਰਸ਼ੰਸਕ ਨੇ ਲਿਖਿਆ, ‘ਆਸਟ੍ਰੇਲੀਆ ਏਅਰਪੋਰਟ ਤੋਂ ਪਾਕਿਸਤਾਨ ਵਿਚ ਤੁਹਾਡਾ ਸੁਆਗਤ ਹੈ।’

ਦੱਸ ਦਈਏ ਕਿ ਪਾਕਿਸਤਾਨ ਬਨਾਮ ਜ਼ਿੰਬਾਬਵੇ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ ਅੱਠ ਵਿਕਟਾਂ ਦੇ ਨੁਕਸਾਨ ‘ਤੇ 130 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ 131 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗ੍ਰੀਨ ਟੀਮ ਨਿਰਧਾਰਤ ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ’ਤੇ 129 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਪਾਕਿਸਤਾਨ ਨੂੰ ਰੋਮਾਂਚਕ ਮੈਚ ‘ਚ ਜ਼ਿੰਬਾਬਵੇ ਖਿਲਾਫ ਇਕ ਦੌੜ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।