ਨਹੀਂ ਗ੍ਰਿਫਤਾਰ ਹੋਇਆ ਅੰਮ੍ਰਿਤਪਾਲ, 78 ਸਾਥੀ ਪੁਲਿਸ ਨੇ ਕੀਤੇ ਕਾਬੂ, ਜਾਰੀ ਹੈ ਸਰਚ ਆਪਰੇਸ਼ਨ

ਜਲੰਧਰ- ਸ਼ਨੀਵਾਰ ਨੂੰ ਦਿਨ ਭਰ ਚ ਚਲੇ ਡ੍ਰਾਮੇ ਤੋਂ ਬਾਅਦ ਵੀ ਵਾਰਿਸ ਪੰਜਾਬ ਦੇ ਸੰਸਥਾ ਦਾ ਮੁਖੀ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਨਹੀਂ ਹੋਇਆ ਹੈ । ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਉਸਦੀ ਗ੍ਰਿਫਤਾਰੀ ਨਕੋਦਰ ਇਲਾਕੇ ਤੋਂ ਹੋਈ ਹੈ । ਜਲੰਧਰ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਦੀ ਅਗਵਾਈ ਹੇਠ ਚਾਰ ਜਿਲਿ੍ਹਆਂ ਦੀ ਪੁਲਿਸ ਇਸ ਆਪਰੇਸ਼ਨ ਚ ਲੱਗੀ ਹੋਈ ਹੈ । ਚਾਹਲ ਮੁਤਾਬਿਕ ਵੱਖ ਵੱਖ ਥਾਂਵਾਂ ‘ਤੇ ਕੀਤੀ ਗਈ ਛਾਪੇਮਾਰੀ ਦੌਰਾਨ ਅੰਮ੍ਰਿਤਪਾਲ ਦੇ 78 ਸਾਥੀਆਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁiੱਕਆ ਹੈ । ਇਨ੍ਹਾਂ ਪਾਸੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ ।