ਭਗਵੰਤ ਮਾਨ ਨੇ ਧੂਰੀ ਤੋਂ ਭਰਿਆ ਨਾਮਜ਼ਦਗੀ ਪੱਤਰ,ਵਿਰੋਧੀਆਂ ਨੂੰ ਦਿੱਤਾ ਸੁਨੇਹਾ

ਧੂਰੀ- ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ,ਸਾਂਸਦ ਅਤੇ ਸੀ.ਅੇੱਮ ਉਮੀਦਵਾਰ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਧੂਰੀ ਵਿਧਾਨ ਸਭਾ ਹਲਕੇ ਲਈ ਆਪਣਾ ਨਾਮਜ਼ਦਗੀ ਪੱਤਰ ਭਰਿਆ.ਇਸ ਮੌਕੇ ‘ਤੇ ਉਨ੍ਹਾਂ ਦੀ ਮਾਂ ਹਰਪਾਲ ਕੌਰ ਵੀ ਉਨ੍ਹਾਂ ਦੇ ਨਾਲ ਸਨ.ਕੋਵਿਡ ਨਿਯਮਾਂ ਦੀ ਪਾਲਨਾ ਕਰ ਡੀ.ਸੀ ਦਫਤਰ ਪੁੱਜੇ ਭਗਵੰਤ ਨੇ ਸਾਦੇ ਅੰਦਾਜ ਚ ਪਰਚਾ ਭਰਿਆ.ਭਗਵੰਤ ਦੇ ਨਾਲ ਗਿਣੇ ਚੁਣੇ ਲੋਕ ਹੀ ਸਨ.

ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਪੰਜਾਬ ਦੀ ਸਿਆਸਤ ਚ ਬਦਲਾਅ ਦਾ ਪਹਿਲਾ ਕਦਮ ਰਖ ਦਿੱਤਾ ਹੈ.ਉਨ੍ਹਾਂ ਦਾਅਵਾ ਕੀਤਾ ਕਿ ਧੂਰੀ ਦੀ ਜਨਤਾ ਉਨ੍ਹਾਂ ਨੂੰ ਵੱਡੀ ਜਿੱਤ ਦੇ ਕੇ ਪੰਜਾਬ ਦੀ ਵਾਗਡੋਰ ਸੰਭਾਲਣ ਦਾ ਮੌਕਾ ਦੇਵੇਗੀ.ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਚਾਹੇ ਅੱਜਕਲ੍ਹ ਪੰਜਾਬ ਦੌਰੇ ‘ਤੇ ਹਨ,ਪਰ ਭਗਵੰਤ ਨੇ ਉਨ੍ਹਾਂ ਤੋਂ ਬਗੈਰ ਹੀ ਆਪਣੇ ਕਾਗਜ਼ ਭਰਨ ਦੀ ਰਸਮ ਕੀਤੀ.