ਮੋਦੀ ਦੀ ਰੈਲੀ ‘ਚ ਕੈਪਟਨ ਨੇ ਪੜ੍ਹਿਆ ਕਾਂਗਰਸ ਦਾ ਮੈਨੀਫੈਸਟੋ

ਫਿਰੋਜ਼ਪੁਰ- ਰੈਲੀ ਭਾਜਪਾ ਦੀ ਸੀ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਆ ਕੇ ਵੱਡੇ ਪੌ੍ਰਜੈਕਟ ਪੰਜਾਬ ਨੂੰ ਦੇਨੇ ਸਨ.ਬਰਸਾਤ ਕਾਰਣ ਪੀ.ਐੱਮ ਮੋਦੀ ਦੇ ਸਟੇਜ਼ ਚ ਆਉਣ ‘ਤੇ ਦੇਰੀ ਹੋ ਗਈ .ਸਟੇਜ਼ ‘ਤੇ ਬੈਠੇ ਭਾਜਪਾ ਦੇ ਭਾਈਵਾਲ ਅਤੇ ਲੋਕ ਕਾਂਗਰਸ ਪਾਰਟੀ ਦੇ ਸਰਪ੍ਰਸਤ ਕੈਪਟਨ ਅਮਰਿੰਦਰ ਸਿੰਘ ਨੂੰ ਸਟੇਜ਼ ‘ਤੇ ਬੋਲਣ ਲਈ ਕਿਹਾ ਗਿਆ.ਖਾਲੀ ਪਏ ਪੰਡਾਲ ਨੂੰ ਬੋਲਦਿਆਂ ਹੋਇਆਂ ਕੈਪਟਨ ਕੁੱਝ ਨਵਾਂ ਨਹੀਂ ਬੋਲ ਪਾਏ.ਕਾਂਗਰਸ ਅਤੇ ਸਿੱਧੂ ਨੂੰ ਜਵਾਬ ਦੇਣ ਲਈ ਕੈਪਟਨ ਭਾਜਪਾ ਦੀ ਰੈਲੀ ਚ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਨਾਲ ਲੈ ਕੇ ਆਏ ਸਨ.

ਸਿੱਧੂ ਵਲੋਂ ਕੈਪਟਨ ‘ਤੇ ਲਗਾਏ ਇਲਜ਼ਾਂਮਾ ਦਾ ਜਵਾਬ ਦਿੰਦਿਆਂ ਹੋਇਆਂ ਕੈਪਟਨ ਵਲੋਂ ਵਾਰ ਵਾਰ ਸਟੇਜ਼ ਤੋਂ ਕਾਂਗਰਸ ਦਾ ਮੈਨੀਫੈਸਟੋ ਲਹਿਰਾਇਆ ਗਿਆ.ਅਜਿਹਾ ਮੈਨੀਫੈਸਟੋ ਜਿਸ ‘ਤੇ ਸੋਨੀਆ ਗਾਂਧੀ,ਮਨਮੋਹਨ ਸਿੰਘ,ਰਾਹੁਲ ਗਾਂਧੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਸੀ.ਕੈਪਟਨ ਨੇ ਦਾਅਵਾ ਕੀਤਾ ਕੀ ਮਨਮੋਹਨ ਸਿੰਘ ਵਲੋਂ ਬਣਾਏ ਗਏ ਮੈਨੀਫੈਸਟੋ ਵਿਚੋਂ ਉਨ੍ਹਾਂ ਨੇ 90 ਪ੍ਰਤੀਸ਼ਤ ਦੇ ਕਰੀਬ ਵਾਅਦੇ ਪੂਰੇ ਕੀਤੇ ਹਨ.ਅਮੂਮਨ ਵਿਰੋਧੀਆਂ ਪਾਰਟੀਆਂ ਵਲੋਂ ਜਦੋਂ ਮੈਨੀਫੈਸਟੋ ਦਿਖਾਏ ਜਾਂਦੇ ਹਨ ਤਾਂ ਉਨ੍ਹਾਂ ਦਾ ਮਕਸਦ ਵਿਰੋਧੀ ਪਾਰਟੀਆਂ ਦੇ ਝੂਠ ਨੂੰ ਜਨਤਾ ਦੇ ਅੱਗੇ ਲਿਆਉਣਾ ਹੁੰਦਾ ਹੈ.ਪਰ ਫਿਰੋਜ਼ਪੁਰ ਦੀ ਰੈਲੀ ਚ ਪਹਿਲਾਂ ਵਾਰ ਵੇਖਿਆ ਗਿਆ ਜਦੋਂ ਭਾਜਪਾ ਦੀ ਸਟੇਜ਼ ਤੋਂ ਕਾਂਗਰਸ ਦੇ ਮੈਨੀਫੈਸਟੋ ਨੂੰ ਪਾਜ਼ੀਟਿਵ ਤਰੀਕੇ ਨਾਲ ਪੇਸ਼ ਕੀਤਾ ਗਿਆ ਹੋਵੇ.