ਪੰਜਾਬ ‘ਚ ਹਿਜਾਬ:ਪੰਜਾਬ ‘ਚ ਦਸਤਾਰ ‘ਤੇ ਪਾਬੰਦੀ ਲਗਾਏਗੀ ਭਾਜਪਾ- ਸੁਨੀਲ ਜਾਖੜ

ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਚੋਣਾਂ ਦੌਰਾਨ ਕੇਂਦਰ ਦੀ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ‘ਤੇ ਵੱਡਾ ਹਮਲਾ ਬੋਲਿਆ ਹੈ.ਜਾਖੜ ਦਾ ਕਹਿਣਾ ਹੈ ਕਿ ਕਰਨਾਟਕਾ ‘ਚ ਜਿਸ ਤਰ੍ਹਾਂ ਹਿਜ਼ਾਬ ਦਾ ਮੁੱਦਾ ਚੱਲ ਰਿਹਾ ਹੈ ਉਸੇ ਤਰ੍ਹਾਂ ਜੇਕਰ ਭਾਜਪਾ ਪੰਜਾਬ ‘ਚ ਆ ਗਈ ਤਾਂ ਪੰਜਾਬ ਚ ਧਾਰਮਿਕ ਚਿੰਨ੍ਹ ਦਸਤਾਰ ‘ਤੇ ਪਾਬੰਦੀ ਲਗਾ ਦਿੱਤੀ ਜਾਵੇਗੀ.ਕਰਨਾਟਕਾ ‘ਚ ਵਿਦਿਆਰਥੀਆਂ ‘ਤੇ ਕਾਲਜ-ਸਕੂਲਾਂ ਚ ਧਾਰਮਿਕ ਡੈ੍ਰਸ ਹਿਜਾਬ ਪਾਉਣ ‘ਤੇ ਪਾਬੰਦੀ ਹੈ.ਪੰਜਾਬ ਚ ਵਿਦਿਆਰਥੀਆਂ ਦੀ ਧਾਰਮਿਕ ਡ੍ਰੈਸ ਚ ਦਸਤਾਰ ਆਉਂਦੀ ਹੈ.
ਸੁਨੀਲ ਜਾਖੜ ਨੇ ਇਸ ਮਾਮਲੇ ‘ਤੇ ਐੱਸ.ਜੀ.ਪੀ.ਸੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਚੁੱਪੀ ‘ਤੇ ਹੈਰਾਨੀ ਜਤਾਈ ਹੈ.ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਚ ਧਾਰਮਿਕ ਪਹਿਨਾਵੇ ‘ਤੇ ਉੰਗਲੀਆਂ ਚੁੱਕੀਆਂ ਜਾ ਰਹੀਆਂ ਹਨ ਉਸੇ ਤਰ੍ਹਾਂ ਪੰਜਾਬ ਦਾ ਮਾਹੌਲ ਵੀ ਖਰਾਬ ਹੋ ਸਕਦਾ ਹੈ.ਜ਼ਿਕਰਯੌਗ ਹੈ ਕਿ ਇਸ ਮਾਮਲੇ ਚ ਸੋਮਵਾਰ ਨੂੰ ਸੁਣਵਾਈ ਹੋਣੀ ਹੈ.
ਸਾਬਕਾ ਕਾਂਗਰਸ ਪ੍ਰਧਾਨ ਨੇ ਕੇਜਰੀਵਾਲ ਨੂੰ ਭਾਰਤੀ ਜਨਤਾ ਪਾਰਟੀ ਦੀ ‘ਬੀ’ ਟੀਮ ਆਖਿਆ.ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਤਿਰੰਗਾ ਯਾਤਰਾ ਅਤੇ ਦਿੱਲੀ ਚ ਕਿਸਾਨਾਂ ਨੂੰ ਦਿੱਤੀ ਜਾ ਰਹੀ ਐੱਮ.ਐੱਸ.ਪੀ ਇਸ ਗੱਲ ਦਾ ਸਬੂਤ ਹੈ ਕਿ ‘ਆਪ’ ਭਾਜਪਾ ਦੇ ਏਜੰਡੇ ‘ਤੇ ਚੱਲ ਰਹੀ ਹੈ.ਜਾਖੜ ਨੇ ਖੁਲਾਸਾ ਕੀਤਾ ਕਿ ਦਿੱਲੀ ਚ ਕਿਸਾਨਾਂ ‘ਤੇ ਹੋਏ ਪਰਚੇ ‘ਤੇ ਦਿੱਲੀ ਸਰਕਾਰ ਦੇ ਵਕੀਲ ਕਿਸਾਨਾਂ ਖਿਲਾਫ ਕੇਸ ਚ ਪੇਸ਼ ਹੋ ਰਹੇ ਹਨ.