ਕੈਨੇਡਾ ਦੇ ਓਟਾਵਾ ‘ਚ ਵਾਪਰੀ ਦਰਦ/ਨਾਕ ਘਟਨਾ, ਸਟੂਡੈਂਟ ਨੇ 4 ਬੱਚਿਆਂ ਸਣੇ 6 ਜੀਆਂ ਨੂੰ ਉਤਾਰਿਆ ਮੌ/ਤ ਦੇ ਘਾਟ

ਡੈਸਕ- ਕੈਨੇਡਾ ਦੀ ਰਾਜਧਾਨੀ ਓਟਾਵਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਵਿਦਿਆਰਥੀ ਆਪੇ ਤੋਂ ਬਾਹਰ ਹੋ ਗਿਆ ਅਤੇ ਉਸ ਨੇ ਇਕ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਹਮਲੇ ਵਿਚ 4 ਬੱਚਿਆਂ ਸਣੇ 6 ਲੋਕਾਂ ਨੂੰ ਉਸ ਨੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਵੱਲੋਂ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਪੁਲਿਸ ਨੇ ਵਾਰਦਾਤ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਟਨਾ ਦੇ ਬਾਅਦ ਹੜਕੰਪ ਮਚ ਗਿਆ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕੈਨੇਡਾ ਵਿਚ ਆਮ ਤੌਰ ‘ਤੇ ਨਹੀਂ ਹੁੰਦੀਆਂ ਹਨ। ਮ੍ਰਿਤਕਾਂ ਵਿਚ 35 ਸਾਲ ਦੀ ਮਹਿਲਾ, ਉਸ ਦੇ 7, 4, 2 ਸਾਲ ਤੇ 2 ਮਹੀਨੇ ਦੇ ਬੱਚੇ ਹਨ ਤੇ ਪਰਿਵਾਰ ਦਾ ਜਾਣਕਾਰ ਇਕ 40 ਸਾਲ ਦਾ ਵਿਅਕਤੀ ਸੀ। ਹਮਲੇ ਵਿਚ ਬੱਚਿਆਂ ਦਾ ਪਿਤਾ ਵੀ ਜ਼ਖਮੀ ਹੋ ਗਿਆ ਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਪੁਲਿਸ ਵੱਲੋਂ ਸ਼੍ਰੀਲੰਕਾ ਦੇ 19 ਸਾਲਾ ਵਿਦਿਆਰਥੀ ਫੇਬ੍ਰਿਓ ਡੀ-ਜੋਇਸਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ‘ਤੇ ਫਸਟ ਡਿਗਰੀ ਕਤਲ ਦੇ 6 ਮਾਮਲੇ ਤੇ ਹੱਤਿਆਂ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਡੀ-ਜੋਇਸਾ ਪਰਿਵਾਰ ਨੂੰ ਜਾਣਦਾ ਸੀ ਤੇ ਉਨ੍ਹਾਂ ਦੇ ਘਰ ਵਿਚ ਹੀ ਰਹਿ ਰਿਹਾ ਸੀ। ਓਟਾਵਾ ਦੇ ਪੁਲਿਸ ਮੁਖੀ ਏਰਿਕ ਸਟਬਸ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਤੋਂ ਬੇਕਸੂਰ ਲੋਕਾਂ ‘ਤੇ ਕੀਤੀ ਗਈ ਹਿੰਸਾ ਦਾ ਗਲਤ ਕਾਰਵਾਈ ਸੀ।

ਦੱਸ ਦੇਈਏ ਕਿ ਓਟਾਵਾ ਦੇ ਮੇਅਰ ਮਾਰਕ ਸਟਕਲਿਫ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਇਹ ਸਾਡੇ ਸ਼ਹਿਰ ਦੇ ਇਤਿਹਾਸ ਵਿੱਚ ਹਿੰਸਾ ਦੀਆਂ ਸਭ ਤੋਂ ਹੈਰਾਨ ਕਰਨ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਹੈ। ਪੀੜਤ ਬੁੱਧਵਾਰ ਨੂੰ ਦੱਖਣ-ਪੱਛਮੀ ਉਪਨਗਰ ਬਾਰਹਾਵੇਨ ਵਿੱਚ ਇੱਕ ਘਰ ਦੇ ਅੰਦਰ ਮਿਲੇ ਸਨ। ਰਾਤ 11 ਵਜੇ ਤੋਂ ਕੁਝ ਦੇਰ ਪਹਿਲਾਂ ਐਮਰਜੈਂਸੀ ਕਾਲ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ।