Canada: ਫੀਸਾਂ ਦੇ ਵਾਧੇ ਨੇ ਔਖੀ ਕੀਤੀ ਅੰਤਰਰਾਸ਼ਟਰੀ ਵਿਦਿਅਰਥੀਆਂ ਦੀ ਜਿੰਦਗੀ

Vancouver: ਭਾਰਤ ਤੋਂ ਬਾਹਰ ਜਾ ਕੇ ਪੜ੍ਹਨ ਦੀ ਗੱਲ ਕਰੀਏ ਜਾ ਸੈਟਲ ਹੋਣ ਦੀ ਤਾਂ ਸਾਰਿਆ ਦੇਸ਼ਾਂ ਵਿੱਚੋ ਕੈਨੇਡਾ ਪਹਿਲੇ ਸਥਾਨ ਤੇ ਮੰਨਿਆ ਜਾਂਦਾ ਹੈ। ਕੈਨੇਡਾ ਨੂੰ ਵਧੀਆ ਸਿਹਤ ਸਹੂਲਤਾਂ, ਵਧੀਆ ਪੜ੍ਹਾਈ ਅਤੇ ਇੱਥੋਂ ਦੇ ਸਾਫ ਸੁਥਰੇ ਵਾਤਾਵਰਨ ਲਈ ਸਟੂਡੈਂਟ ਪਹਿਲੀ ਪਸੰਦ ਵਜੋਂ ਦੇਖਦੇ ਹਨ । ਪਰ ਕੈਨੇਡਾ ਦੇ ਵਿਚ ਇਕ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਪੜ੍ਹਨ ਦੇ ਲਈ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ।ਇਸੇ ਸੰਬੰਧੀ ਟੀ.ਵੀ.ਪੰਜਾਬ ਵੱਲੋਂ ਇਕ ਖਾਸ ਰਿਪੋਰਟ ਤਿਆਰ ਕੀਤੀ ਗਈ ਹੈ ਜਿਸ ਵਿਚ ਵਿਦਿਅਰਥੀਆਂ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ ਤੇ ਝਾਤ ਮਾਰੀ ਗਈ ਹੈ |