ਹੁਣ AI ਦੱਸੇਗਾ ਤੁਹਾਡੇ ਬੱਚੇ ਦੇ ਰੌਣ ਦਾ ਕਾਰਨ

Las Vegas- ਜ਼ਿਆਦਾਤਰ ਬੱਚੇ 12-18 ਮਹੀਨਿਆਂ ਦੇ ਹੋਣ ’ਤੇ ਹੀ ਆਪਣਾ ਪਹਿਲਾ ਸ਼ਬਦ ਬੋਲਦੇ ਹਨ। ਅਜਿਹੇ ’ਚ ਜਦੋਂ ਬੱਚੇ ਰੋ ਰਹੇ ਹੋਣ ਤਾਂ ਮਾਪਿਆਂ ਲਈ ਇਹ ਪਤਾ ਲਾਉਣਾ ਕਿ ਉਹ ਕੀ ਚਾਹੁੰਦੇ ਹਨ, ਕਾਫ਼ੀ ਮੁਸ਼ਕਲਾਂ ਭਰਿਆ ਕੰਮ ਹੁੰਦਾ ਹੈ ਪਰ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਸੀ. ਈ. ਐੱਸ. ’ਚ ਕੈਪੇਲਾ (Cappella) ਨਾਮੀ ਕੰਪਨੀ ਨੇ ਇਸ ਦਾ ਹੱਲ ਪੇਸ਼ ਕੀਤਾ ਹੈ।
ਕੈਪੇਲਾ, MIT, Harvard, ਅਤੇ Stanford ਦੇ ਇੰਜੀਨੀਅਰਾਂ ਦੁਆਰਾ ਸਥਾਪਿਤ ਕੀਤੀ ਗਈ ਇੱਕ ਸਟਾਰਟਅੱਪ ਕੰਪਨੀ ਹੈ। ਇਸ ਕੰਪਨੀ ਨੇ ਇੱਕ ਬੱਚੇ ਦੇ ਰੋਣ ਦਾ ਅਨੁਵਾਦ ਕਰਨ ਲਈ ਇੱਕ ਏ. ਆਈ. ਨੂੰ ਸਿਖਲਾਈ ਦੇਣ ਲਈ ਹਸਪਤਾਲਾਂ ਨਾਲ ਭਾਈਵਾਲੀ ਕੀਤੀ। ਇਸ ਮਗਰੋਂ ਉਨ੍ਹਾਂ ਨੇ ਇਸ ਤਕਨੀਕ ਨੂੰ ਬੇਬੀ ਮਾਨੀਟਰਿੰਗ ਐਪ ’ਚ ਪਾ ਦਿੱਤਾ, ਜਿਸ ਦੀ ਪੇਸ਼ਕਾਰੀ ਉਨ੍ਹਾਂ ਵਲੋਂ ਸੀ. ਈ. ਐੱਸ. ’ਚ ਕੀਤੀ ਗਈ।
ਇਸ ਦੇ ਲਈ ਤੁਹਾਨੂੰ ਦੋ ਫੋਨਾਂ ’ਤੇ ਐਪ ਨੂੰ ਡਾਊਨਲੋਡ ਕਰਨਾ ਪਏਗਾ। ਇਸ ਮਗਰੋਂ ਤੁਸੀਂ ਰਾਤ ਨੂੰ ਇੱਕ ਫੋਨ ਨੂੰ ਆਪਣੇ ਬੱਚੇ ਦੇ ਕੋਲ ਰੱਖ ਦਿਓ। ਹੁਣ ਜੇਕਰ ਬੱਚਾ ਰਾਤ ਨੂੰ ਰੋਂਦਾ ਹੈ ਤਾਂ ਇਹ ਐਪ ਤੁਹਾਨੂੰ ਦੂਜੇ ਫੋਨ ’ਤੇ ਨਾ ਸਿਰਫ਼ ਸੁਚੇਤ ਕਰੇਗੀ, ਬਲਕਿ ਇਹ ਵੀ ਦੱਸੇਗੀ ਕਿ ਬੱਚੇ ਨੂੰ ਭੁੱਖ ਲੱਗੀ ਹੈ ਜਾਂ ਫਿਰ ਉਸ ਨੂੰ ਕਿਤੇ ਦਰਦ ਹੋ ਰਿਹਾ ਹੈ ਅਤੇ ਜਾਂ ਫਿਰ ਉਸ ਦਾ ਡਾਇਪਰ ਬਦਲਣ ਵਾਲਾ ਹੈ।
ਕੈਪੇਲਾ ਦੇ ਅਨੁਸਾਰ, ਇਸਦੀ ਤਕਨਾਲੋਜੀ ਲਗਭਗ 95 ਫ਼ੀਸਦੀ ਸਟੀਕ ਹੈ। ਇਹ ਉਹਨਾਂ ਮਨੁੱਖਾਂ ਲਈ ਲਗਭਗ 30 ਫ਼ੀਸਦੀ ਹੈ, ਜੋ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਦਾ ਅਨੁਮਾਨ ਲਗਾਉਣ ਦੀ ਕੋਸ਼ਿਸ਼ ਕਰਦੇ ਹਨ। ਹਰ ਮਾਂ-ਬਾਪ ਕਹਿੰਦੇ ਹਨ ਕਿ ਉਹ ਮਸ਼ੀਨਾਂ ਨਾਲੋਂ ਵੱਧ ਆਪਣੇ ਬੱਚੇ ਨੂੰ ਜਾਣਦੇ ਹਨ। ਇਸ ਲਈ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਐਪ ਵਲੋਂ ਦਿੱਤੀ ਜਾਣਕਾਰੀ ਨਾਲ ਅਸਹਿਮਤ ਹੋ ਤਾਂ ਤੁਸੀਂ ਕੈਪੇਲਾ ਦੀ ਐਪ ’ਤੇ ਜਾ ਕੇ ‘ਮੈਂ ਅਸਹਿਮਤ ਹਾਂ’ ਦਾ ਬਟਨ ਵੀ ਦਬਾ ਸਕਦੇ ਹੋ। ਐਪ ਦੀ ਕੀਮਤ 10 ਡਾਲਰ ਪ੍ਰਤੀ ਮਹੀਨਾ ਹੈ।