ਚੰਨੀ ਦਾ ਮਾਨ ਨੂੰ ਜਵਾਬ ‘ ਕਿਆ ਗੱਲ ਕਰਦੇ ਹੋ,ਫੋਨ 24 ਘੰਟੇ ਚਲਦੈ, ਜਦੋਂ ਮਰਜ਼ੀ ਮਾਰੋ ਘੰਟੀ’

ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਇਜਲਾਸ ਚ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਗਾਇਬ ਹੋਣ ਦਾ ਮੁੱਦਾ ਚੁੱਕਿਆ ਸੀ । ਮਾਨ ਦਾ ਕਹਿਣਾ ਸੀ ਕਿ ਚੰਨੀ ਆਪਣੇ ਕਾਰਜਕਾਲ ਦੇ ਅੰਤਿਮ ਸਮੇਂ ਚ ਕਈ ਫਾਇਲਾਂ ‘ਤੇ ਸਾਇਨ ਕਰ ਗਏ ਹਨ । ਹੁਣ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਇਨ੍ਹਾਂ ਪ੍ਰੌਜੈਕਟਾਂ ਦਾ ਕੀ ਕੀਤਾ ਜਾਵੇ, ਅਫਸਰ ਵੀ ਫੰਬਲਭੂਸੇ ਚ ਹਨ’ । ਸੀ.ਐੱਮ ਦੇ ਇਨ੍ਹਾਂ ਸਵਾਲਾਂ ‘ਤੇ ਅਗਿਆਤਵਾਸ ‘ਚ ਰਹਿ ਰਹੇ ਚੰਨੀ ਦਾ ਜਵਾਬ ਆਇਆ ਹੈ ।

ਸਾਬਕਾ ਮੁੱਖ ਮੰਤਰੀ ਨੇ ਸੀ.ਐੱਮ ਮਾਨ ਨੂੰ ਉਨ੍ਹਾਂ ਦੇ ਹਰ ਸਵਾਲਾਂ ਦਾ ਜਵਾਬ ਦੇਣ ਦੀ ਗੱਲ ਆਖੀ ਹੈ ।ਚੰਨੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਫੋਨ 24 ਘੰਟੇ ਖੁੱਲਿਆ ਰਹਿੰਦਾ ਹੈ । ਜੇਕਰ ਸੀ.ਐੱਮ ਕੋਈ ਜਾਣਕਾਰੀ ਜਾਂ ਸਲਾਹ ਚਾਹੁੰਦੇ ਹਨ ਤਾਂ ਕਦੇ ਵੀ ਫੋਨ ਕਰ ਸਕਦੇ ਹਨ ।ਚੰਨੀ ਦਾ ਕਹਿਣਾ ਹੈ ਕਿ ਆਪਣੇ ਛੋਟੇ ਜਿਹੇ ਕਾਰਜਕਾਲ ਦੌਰਾਨ ਉਨ੍ਹਾਂ 150 ਤੋਂ ਵੱਧ ਫਾਇਲਾਂ ਉੱਥੇ ਹਸਤਾਖਰ ਕਰ ਜਨਤਾ ਦੇ ਕੰਮ ਕੀਤੇ ਹਨ । ਬਿਜਲੀ ਸਸਤੀ ਸਮੇਤ ਹੋਰ ਕਈ ਫੈਸਲੇ ਇਨ੍ਹਾਂ ਚ ਸ਼ਾਮਿਲ ਹਨ ।ਇਹ ਸਮਝ ਨਹੀਂ ਆ ਰਿਹਾ ਕਿ ਚੰਨੀ ਕਿਹੜੀ ਫਾਇਲ ਚ ਫੰਸ ਗਏ ਹਨ । ਪਰ ਫਿਰ ਵੀ ਉਹ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹਨ ।

ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਪਣਾ ਚ ਹਾਰਨ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪੰਜਾਬ ਚੋਂ ਬਾਹਰ ਚਲੇ ਗਏ । ਬਾਅਦ ਚ ਪਤਾ ਲੱਗਾ ਕਿ ਨਿੱਜੀ ਕਾਰਣਾ ਕਰਕੇ ਚੰਨੀ ਵਿਦੇਸ਼ ਚ ਹਨ ।