ਸ਼ਾਮ ਤੱਕ ਪੁਲਿਸ ਦੀ ਗ੍ਰਿਫਤ ‘ਚ ਹੋਣਗੇ ਮੁਹਾਲੀ ਧਮਾਕੇ ਦੇ ਮੁਲਜ਼ਮ- ਸੀ.ਐੱਮ ਮਾਨ

ਚੰਡੀਗੜ੍ਹ- ਜਿਨ੍ਹਾਂ ਲੋਕਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ।ਸਜ਼ਾ ਇਸ ਤਰ੍ਹਾਂ ਦੀ ਹੋਵੇਗੀ ਕਿ ਅੱਤਵਾਦੀਆਂ ਦੀਆਂ ਤਿੰਨ ਪੀੜੀਆਂ ਇਸ ਨੂੰ ਯਾਦ ਰਖਣਗੀਆਂ । ਇਹ ਸਖਤ ਬਿਆਨ ਸੀ.ਐੱਮ ਭਗਵੰਤ ਮਾਨ ਨੇ ਅੱਤਵਾਦੀਆਂ ਲਈ ਜਾਰੀ ਕੀਤਾ ਹੈ ।ਪੰਜਾਬ ਪੁਲਿਸ ਦੇ ਡੀ.ਜੀ.ਪੀ ਵੀ.ਕੇ ਭਾਵਰਾ ਨਾਲ ਬੈਠਕ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸੀ.ਐੱਮ ਮਾਨ ਨੇ ਖੁਲਾਸਾ ਕੀਤਾ ਕਿ ਧਮਾਕੇ ਦੇ ਕੁੱਝ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ।ਉਨ੍ਹਾਂ ਦਾਅਵਾ ਕੀਤਾ ਕਿ ਸ਼ਾਮ ਤੱਕ ਸਾਰੇ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ ਜਾਵੇਗਾ ।ਸੀ.ਐੱਮ ਨੇ ਪੁਲਿਸ ਜਾਂਚ ਨੂੰ ਲੈ ਕੇ ਵਾਧੂ ਜਾਣਕਾਰੀ ਦੇਣ ਤੋ ਇਨਕਾਰ ਕੀਤਾ ਹੈ ।

ਐੱਸ.ਆਈ.ਟੀ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ ਜਦਕਿ ਦੂਜੇ ਪਾਸੇ ਐੱਨ.ਆਈ.ਏ ਦੀ ਟੀਮ ਵੀ ਪੰਜਾਬ ਆ ਰਹੀ ਹੈ ।ਬੀਤੀ ਰਾਤ ਹੋਏ ਧਮਾਕੇ ਤੋਂ ਬਾਅਦ ਮੁਹਾਲੀ ਦੇ ਕਈ ਇਲਾਕਿਆਂ ਨੂੰ ਖੰਗਾਲਿਆ ਗਿਆ ਹੈ ।15 ਹਜ਼ਾਰ ਤੋਂ ਵੱਧ ਮੋਬਾਇਲਾਂ ਦੇ ਰਿਕਾਰਡ ਚੈੱਕ ਕੀਤੇ ਜਾ ਰਹੇ ਹਨ ।ਇੰਟੈਲੀਜੈਂਸ ਦਫਤਰ ਦੇ ਕੋਲ ਘੁੰਮਣ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਮੋਬਾਇਲ ਡਾਟਾ ਨੂੰ ਖੰਗਾਲਿਆ ਜਾ ਰਿਹਾ ਹੈ ।