ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ : ਜੇਲ੍ਹ ਜਾਣਗੇ ਧਰਮਸੋਤ – ਸੀ.ਐੱਮ ਮਾਨ

ਜਲੰਧਰ – ਕਰੋੜਾਂ ਰੁਪਏ ਦੇ ਪੋਸਟ ਮੈਟ੍ਰਿਕ ਐੱਸ.ਸੀ ਸਕਾਲਰਸ਼ਿਪ ਘੁਟਾਲੇ ‘ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਸਖਤ ਹੋ ਗਈ ਹੈ । ਸੀ.ਐੱਮ ਭਗਵੰਤ ਮਾਨ ਨੇ ਬਿਆਨ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਵਲੋਂ ਇਸਦੀ ਜਾਂਚ ਚ ਤੇਜ਼ੀ ਲਿਆਂ ਕੇ ਦੋਸ਼ੀਆ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ । ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਇਸ ਘੁਟਾਲੇ ਚ ਜੋੜਦਿਆਂ ਸੀ.ਐੱਮ ਮਾਨ ਨੇ ਕਿਹਾ ਕਿ ਧਰਮਸੋਤ ਬਹੁਤ ਜਲਦ ਹਾਈਕੋਰਟ ਦੇ ਗੇੜੇ ਲਗਾਉਂਦੇ ਹੋਏ ਨਜ਼ਰ ਆਉਣਗੇ ।

ਤੁਹਾਨੂੰ ਦੱਸ ਦਈਏ ਕਿ ਸਾਲ 2019 ਚ ਕੇਂਦਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ 303 ਕਰੋੜ ਰੁਪਏ ਸਕਾਲਰਸ਼ਿਪ ਲਈ ਜਾਰੀ ਕੀਤੇ ਗਏ ਸਨ ।ਜਿਨ੍ਹਾਂ ਵਿਚੋਂ ਸਰਕਾਰ ਨੇ 248 ਕਰੋੜ ਕੱਢ ਕੇ ਇਨ੍ਹਾਂ ਦੀ ਵਰਤੋਂ ਕੀਤੀ ।ਇਲਜ਼ਾਮ ਲਗਾ ਕਿ ਸਰਕਾਰ ਵਲੋਂ ਇਨ੍ਹਾਂ ਪੈਸਿਆਂ ਦੀ ਵਰਤੋਂ ਸਹਿ ਢੰਗ ਨਾਲ ਨਹੀਂ ਕੀਤੀ ਗਈ । ਵਿਰੋਧੀਆਂ ਵਲੋਂ ਹੰਗਾਮਾ ਕੀਤੇ ਜਾਣ ‘ਤੇ ਕੈਪਟਨ ਸਰਕਾਰ ਵਲੋਂ ਜਾਂਚ ਕਰਵਾਈ ਗਈ ਤਾਂ ਪੰਜ ਸਰਕਾਰੀ ਅਫਸਰਾਂ ਅਤੇ ਮੁਲਾਜ਼ਮਾਂ ਨੂੰ ਚਾਰਜਸ਼ੀਟ ਵੀ ਕੀਤਾ ਗਿਆ ।

ਤਤਕਾਲੀ ਸਮਾਜਿਕ ਨਿਆਂ ਮੰਤਰੀ ਸਾਧੂ ਸਿੰਘ ਧਰਮਸੋਤ ਇਸ ਦੌਰਾਨ ਖੂਬ ਨਿਸ਼ਾਨੇ ‘ਤੇ ਰਹੇ । ਹੁਣ ਜਲੰਧਰ ਪੁੱਜੇ ਸੀ.ਐੱਮ ਮਾਨ ਤੋਂ ਜਦੋਂ ਇਸ ਘੁਟਾਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੈਪਟਨ ਸਰਕਾਰ ਦੇ ਮੰਤਰੀ ਖਿਲਾਫ ਸਖਤ ਕਨੂੰਨੀ ਕਰਨ ਦਾ ਇਸ਼ਾਰਾ ਕੀਤਾ ਹੈ ।