● On air now · ਟੀਵੀ ਪੰਜਾਬ

Punjabi News · Since 2013

Breaking

ਆਸਟ੍ਰੇਲੀਆ ‘ਚ ਕਹਿਰ ,ਕੋਰੋਨਾ ਕਾਰਨ ਮ੍ਰਿਤਕਾਂ ਦਾ ਅੰਕੜਾ 1000 ਦੇ ਪਾਰ

ਮਹਾਮਾਰੀ ਦੀ ਤੀਜੀ ਲਹਿਰ ਦੇ ਵਿਚਕਾਰ, ਆਸਟ੍ਰੇਲੀਆ ਵਿੱਚ ਕੋਵਿਡ-19 ਮੌਤਾਂ ਦਾ ਅੰਕੜਾ 1,000 ਤੋਂ ਵੱਧ ਹੋ ਗਿਆ ਹੈ। ਦੇਸ਼ ਦੇ ਸਿਹਤ ਵਿਭਾਗ ਨੇ ਸੋਮਵਾਰ ਨੂੰ ਇਸ ਸੰਬੰਧੀ ਐਲਾਨ ਕੀਤਾ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸੋਮਵਾਰ ਸਵੇਰੇ, ਦੇਸ਼ ਦੇ ਸਭ…


ਮਹਾਮਾਰੀ ਦੀ ਤੀਜੀ ਲਹਿਰ ਦੇ ਵਿਚਕਾਰ, ਆਸਟ੍ਰੇਲੀਆ ਵਿੱਚ ਕੋਵਿਡ-19 ਮੌਤਾਂ ਦਾ ਅੰਕੜਾ 1,000 ਤੋਂ ਵੱਧ ਹੋ ਗਿਆ ਹੈ। ਦੇਸ਼ ਦੇ ਸਿਹਤ ਵਿਭਾਗ ਨੇ ਸੋਮਵਾਰ ਨੂੰ ਇਸ ਸੰਬੰਧੀ ਐਲਾਨ ਕੀਤਾ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਸੋਮਵਾਰ ਸਵੇਰੇ, ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਅਤੇ ਮਹਾਮਾਰੀ ਦੇ ਮੌਜੂਦਾ ਕੇਂਦਰ, ਨਿਊ ਸਾਊਥ ਵੇਲਜ਼ (ਐਨ.ਐਸ.ਡਬਲਊ.) ਨੇ ਚਾਰ ਹੋਰ ਨਵੀਆਂ ਮੌਤਾਂ ਦੀ ਸੂਚਨਾ ਦਿੱਤੀ, ਜਿਸ ਨਾਲ ਆਸਟ੍ਰੇਲੀਆ ਭਰ ਵਿਚ ਮਰਨ ਵਾਲਿਆਂ ਦੀ ਕੁੱਲ ਗਿਣਤੀ 1,003 ਹੋ ਗਈ।

ਐਨ.ਐਸ.ਡਬਲਊ. ਵਿੱਚ 16 ਜੂਨ ਤੋਂ ਹੁਣ ਤੱਕ 93 ਕੋਵਿਡ-19 ਮੌਤਾਂ ਹੋਈਆਂ ਹਨ। ਦੇਸ਼ ਨੇ ਸੋਮਵਾਰ ਨੂੰ 1,375 ਨਵੇਂ ਸਥਾਨਕ ਤੌਰ ‘ਤੇ ਹਾਸਲ ਕੀਤੇ ਕੇਸ ਵੀ ਦਰਜ ਕੀਤੇ, ਜਿਨ੍ਹਾਂ ਵਿੱਚ ਐਨ.ਐਸ.ਡਬਲਊ. ਤੋਂ 1,290 ਸਨ।


Filed under