● On air now · ਟੀਵੀ ਪੰਜਾਬ

Punjabi News · Since 2013

Breaking

ਪਾਕਿਸਤਾਨ ਨੂੰ 3 ਵਿਕਟਾਂ ਨਾਲ ਹਰਾ ਕੇ ਇੰਗਲੈਂਡ ਨੇ T20 ਸੀਰੀਜ਼ ‘ਤੇ ਕੀਤਾ ਕਬਜਾ

ਮੈਨਚੇਸਟਰ- ਸਲਾਮੀ ਬੱਲੇਬਾਜ਼ ਜੇਸਨ ਰਾਏ ਅਤੇ ਕਪਤਾਨ ਇਯੋਨ ਮੋਰਗਨ ਦੀਆਂ ਧਾਕੜ ਪਾਰੀਆਂ ਦੀ ਬਦੌਲਤ ਇੰਗਲੈਂਡ ਨੇ ਤੀਜੇ ਅਤੇ ਆਖਰੀ ਟੀ-20 ਮੁਕਾਬਲੇ ’ਚ ਪਾਕਿਸਤਾਨ ਨੂੰ 3 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਇਹ ਸੀਰੀਜ਼ 2-1 ਨਾਲ ਜਿੱਤ ਲਈ। ਟਾਸ ਜਿੱਤ ਕੇ…


ਮੈਨਚੇਸਟਰ- ਸਲਾਮੀ ਬੱਲੇਬਾਜ਼ ਜੇਸਨ ਰਾਏ ਅਤੇ ਕਪਤਾਨ ਇਯੋਨ ਮੋਰਗਨ ਦੀਆਂ ਧਾਕੜ ਪਾਰੀਆਂ ਦੀ ਬਦੌਲਤ ਇੰਗਲੈਂਡ ਨੇ ਤੀਜੇ ਅਤੇ ਆਖਰੀ ਟੀ-20 ਮੁਕਾਬਲੇ ’ਚ ਪਾਕਿਸਤਾਨ ਨੂੰ 3 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਇਹ ਸੀਰੀਜ਼ 2-1 ਨਾਲ ਜਿੱਤ ਲਈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਪਾਕਿਸਤਾਨ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ’ਚ 6 ਵਿਕਟਾਂ ਗਵਾ ਕੇ 154 ਦੌੜਾਂ ਹੀ ਬਣਾ ਸਕੀ। ਇਸ ਦੇ ਜਵਾਬ ’ਚ ਇੰਗਲੈਂਡ ਨੇ ਰਾਏ ਅਤੇ ਮੋਰਗਨ ਦੀ ਆਤਿਸ਼ੀ ਪਾਰੀ ਦੀ ਬਦੌਲਤ ਮੈਚ ਦੀਆਂ 2 ਗੇਂਦਾਂ ਬਾਕੀ ਰਹਿੰਦੇ ਹੀ 155 ਦੌੜਾਂ ਬਣਾ ਲਈਆਂ ਅਤੇ ਮੈਚ ਜਿੱਤ ਲਿਆ। ਕਪਤਾਨ ਮੋਰਗਨ ਨੇ ਇਕ ਚੌਕੇ ਅਤੇ 2 ਛੱਕਿਆਂ ਦੀ ਬਦੌਲਤ 12 ਗੇਂਦਾਂ ’ਤੇ 21 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ਨੇ ਟੀਮ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਇਆ। ਆਦਿਲ ਰਾਸ਼ਿਦ ਨੇ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਗੇਂਦਬਾਜ਼ੀ ਕੀਤੀ ਅਤੇ 35 ਦੌੜਾਂ ‘ਤੇ ਚਾਰ ਵਿਕਟਾਂ ਹਾਸਲ ਕੀਤੀਆਂ। 


Filed under