ਗ਼ਜ਼ਲ ਗਾਇਕ ਪੀਟਰ ਦਾ ਮਾਸਟਰ ਤਾਰਾ ਚੰਦ ਐਵਾਰਡ ਨਾਲ ਸਨਮਾਨ

ਬਰਨਾਲਾ : ਗ਼ਜ਼ਲ ਮੰਚ ਬਰਨਾਲਾ ਵੱਲੋਂ ਆਪਣਾ ਤੀਜਾ ਗ਼ਜ਼ਲ ਦਰਬਾਰ ਡਰੀਮ ਵੇਅ ਅਕੈਡਮੀ ਵਿਖੇ ਕਰਵਾਇਆ ਗਿਆ । ਇਸ ਮੌਕੇ ਹੋਏ ਗ਼ਜ਼ਲ ਦਰਬਾਰ ਵਿਚ ਕੁਲਦੀਪ ਚਿਰਾਗ਼, ਅਮਰਿੰਦਰ ਸਿੰਘ ਸੋਹਲ, ਜਗਜੀਤ ਗੁਰਮ, ਪਰਮ ਪਰਮਿੰਦਰ ਸਹਿਜੜਾ, ਗੁਰਜੰਟ ਸਿੰਘ ਬਰਨਾਲਾ, ਮਾਲਵਿੰਦਰ ਸ਼ਾਇਰ, ਜਗਮੇਲ ਸਿੱਧੂ, ਰਾਜਿੰਦਰ ਸ਼ੌਂਕੀ, ਮੇਜਰ ਸਿੰਘ ਸਹੌਰ, ਕੁਲਵੰਤ ਕਸਕ, ਰਘਵੀਰ ਸਿੰਘ ਕੱਟੂ, ਗੁਰਜੰਟ ਸਿੰਘ ਬਰਨਾਲਾ, ਕਾਫ਼ਿਰ ਕਲਿਆਣ, ਅਜੇ ਸ਼ਰਮਾ ਗੋਗੀ, ਮਨਜੀਤ ਮੁਸਾਫ਼ਿਰ, ਪਾਲ ਸਿੰਘ ਲਹਿਰੀ,ਗਗਨ ਸੁਖਪੁਰਾ ਮੌੜ,ਜੋਗਿੰਦਰ ਸਿੰਘ ਪਰਵਾਨਾ, ਬਲਵਿੰਦਰ ਸਿੰਘ ਠੀਕਰੀਵਾਲਾ, ਜਗਤਾਰ ਪੱਖੋ, ਲੱਕੀ ਛੀਨੀਵਾਲ, ਅਮਨਦੀਪ ਸਿੰਘ ਟੱਲੇਵਾਲੀਆ, ਲਖਵਿੰਦਰ ਠੀਕਰੀਵਾਲਾ , ਤੇਜਵੰਤ ਸਿੰਘ, ਦਪਿੰਦਰ ਵਿਰਕ,ਬਲਜਿੰਦਰ ਸਿੰਘ ਜੱਗੀ ਨੇ ਆਪਣੀਆਂ ਗ਼ਜ਼ਲਾਂ ਅਤੇ ਗੀਤ ਪੇਸ਼ ਕੀਤੇ।

ਇਹ ਇਸ ਮੌਕੇ ਪ੍ਸਿੱਧ ਗ਼ਜ਼ਲ ਗਾਇਕ ਜੀ ਐਸ ਪੀਟਰ ਨੂੰ ਪੰਜਾਬੀ ਦੇ ਗਾਇਕ ਅਜੀਤਪਾਲ ਜੀਤੀ ਦੇ ਪਿਤਾ ਮਾਸਟਰ ਤਾਰਾ ਚੰਦ ਯਾਦਗਾਰੀ ਐਵਾਰਡ ਦਿੱਤਾ ਗਿਆ। ਅਜੀਤਪਾਲ ਜੀਤੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਪੀਟਰ ਦੀ ਗਾਇਕੀ ਦੇ ਪ੍ਰਸ਼ੰਸਕ ਸਨ। ਇਸ ਲਈ ਐਵਾਰਡ ਦੇਣ ਲਈ ਜੇ ਐਸ ਪੀਟਰ ਦੀ ਚੋਣ ਕੀਤੀ ਗਈ ਹੈ।

ਪੀਟਰ ਨੇ ਵੱਖ-ਵੱਖ ਸ਼ਾਇਰਾਂ ਦੀਆਂ ਦਸ ਗ਼ਜ਼ਲਾਂ ਗਾ ਕੇ ਸਰੋਤਿਆਂ ਦੀ ਵਾਹ ਖੱਟੀ ਅਤੇ ਨਾਲ ਨਾਲ ਆਪਣੀ ਗਾਇਕੀ ਦੇ ਸਫ਼ਰ ਬਾਰੇ ਵੀ ਜਾਣਕਾਰੀ ਦਿੱਤੀ।ਸਮਾਗਮ ਦੀ ਪ੍ਰਧਾਨਗੀ ਕਹਾਣੀਕਾਰ ਪਰਮਜੀਤ ਮਾਨ ਨੇ ਕਰਦਿਆਂ ਸਮਾਗਮ ਦੀ ਸ਼ਲਾਘਾ ਕੀਤੀ।

ਇਸ ਮੌਕੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਵੱਲੋਂ ਗੁਰਪਾਲ ਸਿੰਘ ਬਿਲਾਵਲ ਦੀ ਪੁਸਤਕ ‘ ਪੈੜਾਂ ਦੇ ਹਰਫ਼’ ਬਾਰੇ ਲਿਖਿਆ ਪੇਪਰ ਡਾਕਟਰ ਭੁਪਿੰਦਰ ਸਿੰਘ ਬੇਦੀ ਨੇ ਪੜ੍ਹਿਆ।

ਪੇਪਰ ‘ਤੇ ਵਿਚਾਰ ਪੇਸ਼ ਕਰਦਿਆਂ ਡਾ਼ ਬੇਦੀ, ਲਛਮਣ ਦਾਸ ਮੁਸਾਫ਼ਿਰ ਅਤੇ ਰਾਮ ਸਰੂਪ ਸ਼ਰਮਾ ਨੇ ਕਿਹਾ ਕਿ ਬਿਲਾਵਲ ਦੀ ਸ਼ਾਇਰੀ ਬਹੁ ਪਰਤੀ ਹੈ ਅਤੇ ਉਸਦੀ ਸੋਚ ਦਾ ਦਾਇਰਾ ਵਿਸ਼ਾਲ ਹੈ। ਸਟੇਜ ਦਾ ਫ਼ਰਜ਼ ਗੁਰਪਾਲ ਸਿੰਘ ਬਿਲਾਵਲ ਨੇ ਨਿਭਾਇਆ। ਇਸ ਮੌਕੇ ਸਪਰੈੱਡ ਪਬਲੀਕੇਸ਼ਨ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

ਟੀਵੀ ਪੰਜਾਬ ਬਿਊਰੋ