ਪਾਣੀ ‘ਚ ਰੁੜ੍ਹਿਆ ਬਰਤਾਨਵੀ ਸਰਕਾਰ ਦੇ ਕਾਰਜਕਾਲ ਦੌਰਾਨ ਬਣਿਆ ਪਠਾਨਕੋਟ ਦਾ ਚੱਕੀ ਪੁਲ

ਪਠਾਨਕੋਟ: ਸ਼ੁੱਕਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ‘ਚ ਭਾਰੀ ਮੀਂਹ ਕਾਰਨ ਪਠਾਨਕੋਟ ਦੇ ਨਾਲ ਲੱਗਦੇ ਚੱਕੀ ਪੜਾਵ ਪੁਲ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ। ਪੁਲ ਦੇ ਦੋ ਖੰਭੇ ਪਾਣੀ ਵਿੱਚ ਵਹਿ ਗਏ। ਘਟਨਾ ਵੀਰਵਾਰ ਦੇਰ ਰਾਤ ਦੀ ਹੈ। ਹਾਲਾਂਕਿ ਮੀਂਹ ਕਾਰਨ ਪੁਲ ਟੁੱਟਣ ਤੋਂ ਬਾਅਦ ਰੇਲਵੇ ਨੇ ਕਰੀਬ ਡੇਢ ਮਹੀਨਾ ਪਹਿਲਾਂ ਰੇਲ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਸੀ। ਇਹ ਪੁਲ ਬ੍ਰਿਟਿਸ਼ ਸਰਕਾਰ ਦੇ ਕਾਰਜਕਾਲ ਦੌਰਾਨ 1927 ਵਿੱਚ ਬਣਾਇਆ ਗਿਆ ਸੀ। ਪੁਲ ਦੇ ਦੋ ਪਿੱਲਰ ਵਹਿ ਜਾਣ ਤੋਂ ਬਾਅਦ ਹੁਣ ਘੱਟੋ-ਘੱਟ ਡੇਢ ਸਾਲ ਤੋਂ ਨੈਰੋ ਗੇਜ ਰੇਲ ਸੇਵਾ ਨੂੰ ਬਹਾਲ ਕਰਨਾ ਮੁਸ਼ਕਲ ਹੈ।

ਜੋਗਿੰਦਰਨਗਰ ਰੇਲਵੇ ‘ਤੇ ਡਲਹੌਜ਼ੀ ਰੋਡ ਅਤੇ ਕੰਦਵਾਲ ਰੇਲਵੇ ਸਟੇਸ਼ਨਾਂ ਵਿਚਕਾਰ ਬ੍ਰਿਟਿਸ਼ ਸ਼ਾਸਨ ਦੌਰਾਨ 1929 ‘ਚ ਬਣਿਆ ਚੱਕੀ ਖੱਡ ਰੇਲਵੇ ਪੁਲ ਅੱਜ ਸਵੇਰੇ ਢਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਚੱਕੀ ਖੱਡ ਪੁਲ ਨੇੜੇ ਲਗਾਤਾਰ ਹੋ ਰਹੀ ਭਾਰੀ ਮਾਈਨਿੰਗ ਕਾਰਨ ਪੁਲ ਮਾਈਨਿੰਗ ਮਾਫੀਆ ਦੇ ਹੱਥੇ ਚੜ੍ਹ ਗਿਆ।ਜੋਗਿੰਦਰਨਗਰ ਨੈਰੋ ਗੇਜ ਰੇਲ ਸੈਕਸ਼ਨ ‘ਤੇ ਚੱਲਣ ਵਾਲੀਆਂ ਸਾਰੀਆਂ 14 ਟਰੇਨਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ।

ਰੇਲਵੇ ਇੰਜਨੀਅਰਿੰਗ ਟੀਮ ਨੇ 1 ਅਗਸਤ ਨੂੰ ਚੱਕੀ ਖੱਡ ਪੁਲ ਦਾ ਮੁਆਇਨਾ ਕੀਤਾ ਅਤੇ ਇਸ ਨੂੰ ਅਸੁਰੱਖਿਅਤ ਕਰਾਰ ਦਿੰਦਿਆਂ ਨਵਾਂ ਪੁਲ ਬਣਾਉਣ ਦੀ ਸਿਫ਼ਾਰਸ਼ ਕੀਤੀ ਅਤੇ ਰੇਲਮਾਰਗ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ।

ਫ਼ਿਰੋਜ਼ਪੁਰ ਰੇਲ ਡਵੀਜ਼ਨ ਦੀ ਮੰਡਲ ਰੇਲਵੇ ਮੈਨੇਜਰ ਮੀਨਾ ਸ਼ਰਮਾ ਨੇ ਦੱਸਿਆ ਕਿ ਅੱਜ ਰਾਤ ਭਾਰੀ ਮੀਂਹ ਕਾਰਨ ਪਠਾਨਕੋਟ-ਜੋਗਿੰਦਰ ਰੇਲਵੇ ਲਾਈਨ ‘ਤੇ ਪੈਂਦੇ ਸਭ ਤੋਂ ਵੱਡੇ ਚੱਕੀ ਖੱਡ ਪੁਲ ਦੇ ਪਿੱਲਰ ਦੀ ਸੁਰੱਖਿਆ ਦੀਵਾਰ ਟੁੱਟ ਜਾਣ ਕਾਰਨ ਪੁਲ ਢਹਿ ਗਿਆ। ਹੁਣ ਇਨ੍ਹਾਂ ਦੇ ਪੁਨਰ ਨਿਰਮਾਣ ਤੋਂ ਬਾਅਦ ਹੀ ਰੇਲ ਆਵਾਜਾਈ ਬਹਾਲ ਹੋਵੇਗੀ।