28 ਮਾਰਚ ਤੱਕ ਈਡੀ ਰਿਮਾਂਡ ‘ਤੇ ਭੇਜੇ ਗਏ ਅਰਵਿੰਦ ਕੇਜਰੀਵਾਲ

ਡੈਸਕ- ਰਾਊਜ ਐਵੇਨਿਊ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਘਪਲੇ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਦੀ ਰਿਮਾਂਡ ‘ਤੇ ਸੌਂਪ ਦਿੱਤਾ ਹੈ। ਈਡੀ ਨੇ ਕੇਜਰੀਵਾਲ ਨੂੰ ਰਾਊਜ ਐਵੇਨਿਊ ਕੋਰਟ ਵਿਚ ਪੇਸ਼ ਕੀਤਾ। ਕਾਫੀ ਦੇਰ ਦਲੀਲਾਂ ਸੁਣਨ ਦੇ ਬਾਅਦ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 28 ਮਾਰਚ ਤੱਕ ਦੀ ਰਿਮਾਂਡ ‘ਤੇ ਭੇਜ ਦਿੱਤਾ ਹੈ।

ਕੇਜਰੀਵਾਲ ਨੂੰ ਦੁਪਹਿਰ 2 ਵਜੇ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਸੁਣਵਾਈ ਦੁਪਹਿਰ 2.15 ਵਜੇ ਸ਼ੁਰੂ ਹੋ ਕੇ ਸ਼ਾਮ 5.15 ਤੱਕ ਚੱਲੀ ਸੀ। ਇਸ ਦੇ ਕੋਰਟ ਨੇ 3 ਘੰਟੇ ਬਾਅਦ ਫੈਸਲਾ ਸੁਣਾਇਆ। ਈਡੀ ਨੇ ਨੇ ਕੇਜਰੀਵਾਲ ਦੀ 10 ਦਿਨ ਦੀ ਰਿਮਾਂਡ ਮੰਗੀ ਸੀ। ਇਸ ਦੌਰਾਨ ਈਡੀ ਨੇ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਘਪਲੇ ਮਾਮਲੇ ਵਿਚ ਮੁੱਖ ਸਾਜਿਸ਼ਕਰਤਾ ਦੱਸਦੇ ਹੋਏ ਕਿਹਾ ਕਿ ਕੇਜਰੀਵਾਲ ਮੁੱਖ ਸਾਜਿਸ਼ਕਰਤਾ ਵਿਚ ਸ਼ਾਮਲ ਰਹੇ ਹਨ ਤੇ ਇਨ੍ਹਾਂ ਜ਼ਰੀਏ ਰਿਸ਼ਵਤ ਲਈ ਗਈ। ਰਿਸ਼ਵਤ ਦੀ ਰਕਮ ਦਾ ਇਸਤੇਮਾਲ ਗੋਆ ਚੋਣ ਵਿਚ ਵੀ ਕੀਤਾ ਗਿਆ। ਕੇਜਰੀਵਾਲ ਨੇ ਆਬਕਾਰੀ ਨੀਤੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।

ਈਡੀ ਵੱਲੋਂ ਕੋਰਟ ਵਿਚ ਐਡੀਸ਼ਨਲ ਸਾਲਿਸਿਲਟਰ ਜਨਰਲ ਐੱਸਵੀ ਰਾਜੂ, ਜੋਹੇਬ ਹੁਸੈਨ ਤੇ ਨਵੀਨ ਮੱਠਾ ਪੇਸ਼ ਹੋਏ। ਦੂਜੇ ਪਾਸੇ ਕੇਜਰੀਵਾਲ ਵੱਲੋਂ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਤੇ ਵਕੀਲ ਵਿਕਰਮ ਚੌਧਰੀ ਪਹੁੰਚੇ ਹਨ।