ਮੁਕਤਸਰ- ਮਲੋਟ ਅਦਾਲਤ ਨੇ ਬੁੱਧਵਾਰ ਨੂੰ ਰਾਣਾ ਰਣਜੀਤ ਕਤਲ ਕੇਸ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪੁਲਿਸ ਰਿਮਾਂਡ ਵਿਚ 1 ਅਗਸਤ ਤੱਕ ਵਾਧਾ ਕਰ ਦਿੱਤਾ ਹੈ। 2020 ਵਿਚ ਮਲੋਟ ਕਸਬੇ ਨੇੜੇ ਔਲਖ ਪਿੰਡ ਵਿਚ ਇੱਕ ਫਾਈਨਾਂਸਰ ਰਾਣਾ ਦਾ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਦੇ ਕਥਿਤ ‘ਮਾਸਟਰਮਾਈਂਡ’ ਬਿਸ਼ਨੋਈ ਨੂੰ ਸਖ਼ਤ ਸੁਰੱਖਿਆ ਵਿਚਕਾਰ ਸਵੇਰੇ 6.40 ਵਜੇ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਉਸ ਨੂੰ 20 ਮਿੰਟਾਂ ਵਿਚ ਸੁਣਵਾਈ ਕਰਵਾ ਕੇ ਵਾਪਸ ਲੈ ਗਏ। ਅਦਾਲਤ ਨੇ ਪੁਲਿਸ ਰਿਮਾਂਡ ਵਿਚ ਚਾਰ ਦਿਨ ਦਾ ਵਾਧਾ ਕਰ ਦਿੱਤਾ ਹੈ। ਬਿਸ਼ਨੋਈ ਨੂੰ 1 ਅਗਸਤ ਨੂੰ ਮੁੜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਉਸ ਨੂੰ 21 ਜੁਲਾਈ ਨੂੰ ਹੁਸ਼ਿਆਰਪੁਰ ਤੋਂ ਟਰਾਂਜ਼ਿਟ ਰਿਮਾਂਡ ‘ਤੇ ਲਿਆਂਦਾ ਗਿਆ ਸੀ।
ਲਾਰੈਂਸ ਬਿਸ਼ਨੋਈ ਨੂੰ ਰਾਹਤ ਨਹੀਂ , ਮਿਲਿਆ 4 ਦਿਨਾਂ ਦਾ ਰਿਮਾਂਡ
ਮੁਕਤਸਰ- ਮਲੋਟ ਅਦਾਲਤ ਨੇ ਬੁੱਧਵਾਰ ਨੂੰ ਰਾਣਾ ਰਣਜੀਤ ਕਤਲ ਕੇਸ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪੁਲਿਸ ਰਿਮਾਂਡ ਵਿਚ 1 ਅਗਸਤ ਤੱਕ ਵਾਧਾ ਕਰ ਦਿੱਤਾ ਹੈ। 2020 ਵਿਚ ਮਲੋਟ ਕਸਬੇ ਨੇੜੇ ਔਲਖ ਪਿੰਡ ਵਿਚ ਇੱਕ ਫਾਈਨਾਂਸਰ ਰਾਣਾ ਦਾ ਕਤਲ ਕਰ ਦਿੱਤਾ…

Filed under
