India ਤੋਂ Canada ਜਾਣ ਵਾਲੇ ਯਾਤਰੀਆਂ ਲਈ ਚੰਗੀ ਖ਼ਬਰ

Vancouver – ਭਾਰਤ ਤੋਂ ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਵੱਲੋਂ ਭਾਰਤ ਤੋਂ ਸਿੱਧੀਆਂ ਉਡਾਣਾਂ ‘ਤੇ ਲੱਗੀ ਰੋਕ ਨੂੰ ਹਟਾਇਆ ਜਾ ਰਿਹਾ ਹੈ। ਕੈਨੇਡਾ ਵਲੁ ਅਗਲੇ ਹਫਤੇ ਭਾਰਤ ਲਈ ਸਿੱਧੀ ਉਡਾਣਾਂ ‘ਤੇ ਲੱਗੀ ਪਾਬੰਦੀ ਨੂੰ ਹਟਾਇਆ ਜਾ ਰਿਹਾ ਹੈ। ਇੱਕ ਮੀਡੀਆ ਰਿਲੀਜ਼ ਅਨੁਸਾਰ, ਭਾਰਤੀ ਹਵਾਈ ਯਾਤਰੀ ਇੱਕ ਵਾਰ ਫਿਰ 27 ਸਤੰਬਰ ਤੋਂ ਕੈਨੇਡਾ ਸਿੱਧੀਆਂ ਉਡਾਣਾਂ ਰਾਹੀਂ ਆ ਸਕਣਗੇ। ਕੈਨੇਡਾ ਸਰਕਾਰ ਮੁਤਾਬਿਕ ਯਾਤਰੀਆਂ ਨੂੰ ਅਜੇ ਵੀ ਜਨਤਕ ਸਿਹਤ ਦੇ ਉਪਾਵਾਂ ਦੀ ਪਾਲਣਾ ਕਰਨੀ ਪਏਗੀ। ਭਾਰਤ ਤੋਂ ਆਉਣ ਵਾਲੇ ਯਾਤਰੀਆਂ ਨੂੰ ਟੈਸਟਿੰਗ ਜ਼ਰੂਰਤਾਂ ਪੂਰੀਆਂ ਕਰਨੀਆਂ ਹੋਣਗੀਆਂ।
ਯਾਤਰੀਆਂ ਲਈ ਜ਼ਰੂਰੀ ਹੋਵੇਗਾ ਕਿ.….
ਯਾਤਰੀਆਂ ਕੋਲ ਲਾਜ਼ਮੀ ਤੌਰ ‘ਤੇ ਦਿੱਲੀ ਹਵਾਈ ਅੱਡੇ ‘ਤੇ ਮਨਜ਼ੂਰਸ਼ੁਦਾ ਜੇਨੇਸਟ੍ਰਿੰਗਜ਼ ਲੈਬਾਰਟਰੀ ਤੋਂ ਕੋਵਿਡ -19 ਦੇ ਟੈਸਟ ਦਾ ਸਬੂਤ ਹੋਣਾ ਚਾਹੀਦਾ ਹੈ ਜੋ ਕਿ ਉਡਾਣ ਰਵਾਨਗੀ ਦੇ 18 ਘੰਟਿਆਂ ਦੇ ਅੰਦਰ-ਅੰਦਰ ਕਰਵਾਇਆ ਜਾਣਾ ਚਾਹੀਦਾ ਹੈ।
ਯਾਤਰੀਆਂ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੇ ਕੋਵਿਡ ਵੈਕਸੀਨ ਦੇ ਦੋ ਸ਼ੌਟ ਲੱਗੇ ਹੋਣ। ਯਾਤਰੀਆਂ ਲਈ ਜ਼ਰੂਰੀ ਹੈ ਕਿ ਆਪਣੀ ਵੈਕਸੀਨ ਦੀ ਜਾਣਕਾਰੀ ਅਰਾਇਵਕੈਨ ਮੋਬਾਈਲ ਐਪ ਜਾਂ ਵੈਬਸਾਈਟ ਤੇ ਅਪਲੋਡ ਕੀਤੀ ਜਾਵੇ।
ਇਸ ਦੇ ਨਾਲ ਹੀ 22 ਸਤੰਬਰ ਨੂੰ ਭਾਰਤ ਤੋਂ ਕੈਨੇਡਾ ਤਿੰਨ ਸਿੱਧੀਆਂ ਉਡਾਣਾਂ ਆਉਣਗੀਆਂ। ਇਨ੍ਹਾਂ ਉਡਾਣਾਂ ਦੇ ਸਾਰੇ ਯਾਤਰੀਆਂ ਦੇ ਪਹੁੰਚਣ ‘ਤੇ ਕੋਵਿਡ -19 ਦੀ ਜਾਂਚ ਕੀਤੀ ਜਾਏਗੀ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਨਵੇਂ ਉਪਾਅ ਕੰਮ ਕਰ ਰਹੇ ਹਨ।