● On air now · ਟੀਵੀ ਪੰਜਾਬ

Punjabi News · Since 2013

Breaking

‘ਆਪ’ ਵਲੰਟੀਅਰ ਦੀ ਹੋਈ ਵਿਧਾਇਕ ਨਰਿੰਦਰ ਕੌਰ ਭਰਾਜ

ਪਟਿਆਲਾ- ਸੰਗਰੂਰ ਵਿਧਾਨ ਸਭਾ ਹਲਕੇ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਅੱਜ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਉਹ ਸਭ ਤੋਂ ਛੋਟੀ ਉਮਰ ਦੇ MLA ਹਨ। 28 ਸਾਲਾ ਨਰਿੰਦਰ ਕੌਰ ਭਰਾਜ ਦਾ ਵਿਆਹ ਸੰਗਰੂਰ ਦੇ ਪਿੰਡ ਲੱਖੋਵਾਲ ਦੇ 29 ਸਾਲਾ…


ਪਟਿਆਲਾ- ਸੰਗਰੂਰ ਵਿਧਾਨ ਸਭਾ ਹਲਕੇ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਅੱਜ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਉਹ ਸਭ ਤੋਂ ਛੋਟੀ ਉਮਰ ਦੇ MLA ਹਨ। 28 ਸਾਲਾ ਨਰਿੰਦਰ ਕੌਰ ਭਰਾਜ ਦਾ ਵਿਆਹ ਸੰਗਰੂਰ ਦੇ ਪਿੰਡ ਲੱਖੋਵਾਲ ਦੇ 29 ਸਾਲਾ ਨੌਜਵਾਨ ਮਨਦੀਪ ਸਿੰਘ ਨਾਲ ਹੋਇਆ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਪਟਿਆਲਾ ਬਾਵਾ ਪੂਰਨ ਦਾਸ ਡੇਰੇ ਵਿਖੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਮਨਦੀਪ ਸਿੰਘ (28) ਨਾਲ ਲਾਵਾਂ ਲਈਆਂ। ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਵਿਆਹ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਅਸ਼ੀਰਵਾਦ ਦਿੱਤਾ। ਨਰਿੰਦਰ ਕੌਰ ਭਰਾਜ ਦੇ ਪਤੀ ਮਨਦੀਪ ਸਿੰਘ ‘ਆਪ’ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਰਹਿ ਚੁੱਕੇ ਹਨ। ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨਰਿੰਦਰ ਕੌਰ ਭਰਾਜ ਦੇ ਹੱਕ ਵਿਚ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਵੀ ਸੰਭਾਲੀ ਸੀ। ਦੋਵੇਂ ਪਰਿਵਾਰ ਵੀ ਕਾਫੀ ਸਮੇਂ ਤੋਂ ਨੇੜੇ ਹਨ।

ਵਿਧਾਇਕ ਨਰਿੰਦਰ ਕੌਰ ਭਰਾਜ ਦੇ ਪਿੰਡ ਜੱਦੀ ਘਰ ਅਤੇ ਸੰਗਰੂਰ ਦੀ ਕੋਠੀ ਵਿਚ ਸੁੰਨ੍ਹ ਪੈ ਗਈ। ਵਿਆਹ ਦੀਆਂ ਤਿਆਰੀਆਂ ਲਈ ਪਰਿਵਾਰਕ ਮੈਂਬਰ ਪਟਿਆਲਾ ਵਿਚ ਹੀ ਮੌਜੂਦ ਰਹੇ। ਪਿੰਡ ਦੇ ਬਹੁਤੇ ਲੋਕਾਂ ਨੂੰ ਵਿਆਹ ਬਾਰੇ ਕੋਈ ਪਤਾ ਨਹੀਂ ਸੀ। ਦੋਵਾਂ ਦੇ ਵਿਆਹ ਬਾਰੇ ਪਿੰਡ ਵਾਸੀਆਂ ਨੂੰ ਮੀਡੀਆ ਰਾਹੀਂ ਪਤਾ ਲੱਗਾ।


Filed under