● On air now · ਟੀਵੀ ਪੰਜਾਬ

Punjabi News · Since 2013

Breaking

ਸੀਗਰੇਟ ਪੀ ਰਹੇ ਨੌਜਵਾਨ ‘ਤੇ ਨਿਹੰਗ ਸਿੰਘਾਂ ਨੇ ਢਾਇਆ ਕਹਿਰ , ਮੌਤ

ਅੰਮ੍ਰਿਤਸਰ- ਅੰਮ੍ਰਿਤਸਰ ਦੇ ਵਿੱਚ ਇਕ ਨੌਜਵਾਨ ਨੂੰ ਸਿਗਰੇਟ ਪੀਣਾ ਇੰਨਾ ਮਹਿੰਗਾ ਪਿਆ ਕਿ ਉਸਨੂੰ ਆਂਪਣੀ ਜਾਨ ਗਵਾਉਣੀ ਪਈ । ਥਾਣਾ ਕੋਤਵਾਲੀ ਅਧੀਨ ਪੈਂਦੇ ਇਲਾਕੇ ਕਹਿਆਂਵਾਲਾ ਬਾਜ਼ਾਰ ਵਿੱਚ ਦੇਰ ਰਾਤ ਨਿਹੰਗ ਸਿੰਘਾਂ ਨੇ ਹਥਿਆਰਾਂ ਨਾਲ ਇਕ ਨੌਜਵਾਨ ਦਾ ਕਤਲ ਕਰ ਦਿੱਤਾ।…


ਅੰਮ੍ਰਿਤਸਰ- ਅੰਮ੍ਰਿਤਸਰ ਦੇ ਵਿੱਚ ਇਕ ਨੌਜਵਾਨ ਨੂੰ ਸਿਗਰੇਟ ਪੀਣਾ ਇੰਨਾ ਮਹਿੰਗਾ ਪਿਆ ਕਿ ਉਸਨੂੰ ਆਂਪਣੀ ਜਾਨ ਗਵਾਉਣੀ ਪਈ । ਥਾਣਾ ਕੋਤਵਾਲੀ ਅਧੀਨ ਪੈਂਦੇ ਇਲਾਕੇ ਕਹਿਆਂਵਾਲਾ ਬਾਜ਼ਾਰ ਵਿੱਚ ਦੇਰ ਰਾਤ ਨਿਹੰਗ ਸਿੰਘਾਂ ਨੇ ਹਥਿਆਰਾਂ ਨਾਲ ਇਕ ਨੌਜਵਾਨ ਦਾ ਕਤਲ ਕਰ ਦਿੱਤਾ। ਜ਼ਖਮੀ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਹਰਮਨਜੀਤ ਸਿੰਘ (22) ਵਾਸੀ ਪਿੰਡ ਚਾਟੀਵਿੰਡ ਵਜੋਂ ਹੋਈ ਹੈ। ਇਹ ਸਾਰੀ ਘਟਨਾ ਨੇੜੇ ਲੱਗੇ ਹੋਟਲ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਥਾਣਾ ਕੋਤਵਾਲੀ ਦੀ ਪੁਲਿਸ ਕਤਲ ਦਾ ਮਾਮਲਾ ਦਰਜ ਕਰਕੇ ਨਿਹੰਗ ਸਿੰਘਾਂ ਦੀ ਸ਼ਨਾਖ਼ਤ ਕਰਨ ‘ਚ ਲੱਗੀ ਹੋਈ ਹੈ।

ਮ੍ਰਿਤਕ ਇਕ ਮਹੀਨੇ ਬਾਅਦ ਹੀ ਵਿਦੇਸ਼ ਜਾਣ ਵਾਲਾ ਸੀ। ਮ੍ਰਿਤਕ ਦੇ ਚਾਚਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਉਸ ਦੇ ਦੋਸਤ ਨੇ ਉਸ ਨੂੰ ਫੋਨ ਕੀਤਾ ਸੀ, ਜਿਸ ਤੋਂ ਬਾਅਦ ਦੋਵੇਂ ਮੱਥਾ ਟੇਕਣ ਲਈ ਦਰਬਾਰ ਸਾਹਿਬ ਪੁੱਜੇ ਸਨ। ਇਸ ਸਮੇਂ ਦੌਰਾਨ ਉਸ ਦੇ ਭਤੀਜੇ ਦੀ ਕੁਝ ਬਸਤੀ ਕਾਹੀਆਂਵਾਲਾ ਬਾਜ਼ਾਰ ਨੇੜੇ ਹੋ ਗਈ ਸੀ। ਇਸ ਦੌਰਾਨ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸੀਸੀਟੀਵੀ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਨਿਹੰਗ ਪਿੱਛਿਓਂ ਆਉਂਦਾ ਹੈ ਤੇ ਉਸ ਦੇ ਸਿਰ ‘ਤੇ ਜ਼ੋਰਦਾਰ ਹਮਲਾ ਕਰਦਾ ਹੈ, ਜਿਸ ਤੋਂ ਬਾਅਦ ਉਹ ਉਸੇ ਸਮੇਂ ਜ਼ਮੀਨ ‘ਤੇ ਡਿੱਗ ਜਾਂਦਾ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।


Filed under